ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ 39 ਮਾਮਲੇ ਦਰਜ: ਇਨ੍ਹਾਂ 'ਚੋਂ 13 ਬਲਾਤਕਾਰ ਦੇ ਮਾਮਲੇ
Published : Mar 16, 2023, 3:51 pm IST
Updated : Mar 16, 2023, 3:51 pm IST
SHARE ARTICLE
photo
photo

ਨੌਕਰੀਆਂ ਦੇ ਬਹਾਨੇ ਲੜਕੀਆਂ ਨਾਲ ਕਰਦਾ ਸੀ ਬਲਾਤਕਾਰ

 

ਆਸਟ੍ਰੇਲੀਆ : ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ 39 ਮਾਮਲਿਆਂ 'ਚ ਦੋਸ਼ ਆਇਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 13 ਮਾਮਲੇ ਬਲਾਤਕਾਰ ਦੇ ਹਨ। ਕੋਰੀਅਨ ਕੁੜੀਆਂ ਵੱਲੋਂ 5 ਕੇਸ ਦਰਜ ਕਰਵਾਏ ਗਏ ਹਨ। ਜਾਣਕਾਰੀ ਮੁਤਾਬਕ ਇਸ ਨੂੰ 2018 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਨੌਕਰੀ ਦਾ ਝਾਂਸਾ ਦੇ ਕੇ ਲੜਕੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।

ਪੁਲਿਸ ਨੇ ਦੱਸਿਆ- ਬਾਲੇਸ਼ ਧਨਖੜ ਨਾਂ ਦਾ ਵਿਅਕਤੀ ਲੜਕੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਘਰ ਬੁਲਾ ਲੈਂਦਾ ਸੀ, ਉਨ੍ਹਾਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ। ਇਨ੍ਹਾਂ ਵਿੱਚ ਉਹ ਕੁੜੀਆਂ ਲਈ ਕੋਰੀਅਨ-ਅੰਗਰੇਜ਼ੀ ਅਨੁਵਾਦਕ ਦੀ ਖਾਲੀ ਥਾਂ ਦਿਖਾਉਂਦੇ ਸਨ। ਜੋ ਵੀ ਲੜਕੀ ਨੌਕਰੀ ਲਈ ਅਪਲਾਈ ਕਰਦੀ ਸੀ, ਉਹ ਉਸ ਨੂੰ ਆਪਣੇ ਘਰ ਦੇ ਨੇੜੇ ਸਥਿਤ ਹੋਟਲ ਵਿੱਚ ਬੁਲਾ ਲੈਂਦਾ ਸੀ। ਇੱਥੇ ਉਹ ਉਨ੍ਹਾਂ ਦੀ ਡਰਿੰਕ ਵਿੱਚ ਨਸ਼ੇ ਜਾਂ ਨੀਂਦ ਦੀਆਂ ਗੋਲੀਆਂ ਮਿਲਾ ਕੇ ਘਰ ਲੈ ਜਾਂਦਾ ਸੀ।

ਪੁਲਿਸ ਨੇ ਦੱਸਿਆ- ਬਾਲੇਸ਼ ਧਨਖੜ ਲੜਕੀਆਂ ਨੂੰ ਬੇਹੋਸ਼ੀ ਦੀ ਹਾਲਤ 'ਚ ਘਰ ਲਿਆਉਂਦਾ ਸੀ। ਫਿਰ ਬਿਨਾਂ ਇਜਾਜ਼ਤ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਇੰਨਾ ਹੀ ਨਹੀਂ ਉਹ ਇਹ ਸਭ ਰਿਕਾਰਡ ਕਰਦਾ ਸੀ। ਉਸ ਦੇ ਕਮਰੇ ਦੀ ਕੰਧ 'ਤੇ ਲੱਗੀ ਘੜੀ 'ਚ ਇਕ ਗੁਪਤ ਕੈਮਰਾ ਲੱਗਾ ਹੋਇਆ ਸੀ, ਜਿਸ 'ਚ ਸਭ ਕੁਝ ਰਿਕਾਰਡ ਕੀਤਾ ਹੋਇਆ ਸੀ। ਕਈ ਵਾਰ ਉਹ ਫੋਨ 'ਤੇ ਵੀ ਰਿਕਾਰਡ ਕਰ ਲੈਂਦਾ ਸੀ।

ਪੁਲਿਸ ਨੂੰ ਬਲੇਸ਼ ਦੇ ਕੰਪਿਊਟਰ ਤੋਂ 47 ਵੀਡੀਓ ਮਿਲੇ ਹਨ। ਜੋ ਉਸ ਦੇ ਹੱਥਕੰਡੇ ਸਾਬਤ ਹੋਏ। ਪੁਲਿਸ ਨੇ ਕਿਹਾ- ਦੋਸ਼ੀ ਬਲੇਸ਼ ਨੇ ਇਹ ਵੀਡੀਓ ਉਨ੍ਹਾਂ ਕੋਰੀਆਈ ਕੁੜੀਆਂ ਦੇ ਨਾਂ 'ਤੇ ਸੇਵ ਕੀਤੇ, ਜਿਨ੍ਹਾਂ ਨਾਲ ਉਸ ਨੇ ਬਲਾਤਕਾਰ ਕੀਤਾ ਸੀ।

ਇਸ ਮਾਮਲੇ ਦੀ ਸੁਣਵਾਈ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ। ਹੁਣ ਅਦਾਲਤ ਦਾ ਕਹਿਣਾ ਹੈ ਕਿ ਹਰ ਸੁਣਵਾਈ ਵਿੱਚ ਇਨ੍ਹਾਂ ਵੀਡੀਓਜ਼ ਨੂੰ ਸਬੂਤ ਵਜੋਂ ਪੇਸ਼ ਕਰਨਾ ਜਾਂ ਦਿਖਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ। ਜਿਊਰੀ ਨੇ ਕਿਹਾ- ਇਹ ਵੀਡੀਓ ਦੇਖਣਾ ਕਾਫੀ ਪਰੇਸ਼ਾਨ ਕਰਨ ਵਾਲਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement