Sydney mall attack News: ਸਿਡਨੀ ਵਿਚ ਛੇ ਲੋਕਾਂ ਦੀ ਹਤਿਆ ਕਰਨ ਵਾਲੇ ਹਮਲਾਵਰ ਦੀ ਹੋਈ ਪਛਾਣ
Published : Apr 15, 2024, 9:29 am IST
Updated : Apr 15, 2024, 9:29 am IST
SHARE ARTICLE
Police identify attacker who killed six people in Sydney
Police identify attacker who killed six people in Sydney

ਹਮਲੇ ਤੋਂ ਬਾਅਦ ਇਕ ਪੁਲਿਸ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿਤੀ।

Sydney mall attack News: ਸਿਡਨੀ ਦੇ ਇਕ ਭੀੜ-ਭੜੱਕੇ ਵਾਲੇ ਸ਼ਾਪਿੰਗ ਸੈਂਟਰ ਵਿਚ ਚਾਕੂ ਨਾਲ ਛੇ ਲੋਕਾਂ ਦੀ ਹਤਿਆ ਕਰਨ ਵਾਲੇ ਹਮਲਾਵਰ ਦੀ ਪੁਲਿਸ ਨੇ ਪਛਾਣ ਕਰ ਲਈ ਹੈ। ਨਿਊ ਸਾਊਥ ਵੇਲਜ਼ (NSW) ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਸ਼ਹਿਰ ਦੇ ਬੌਂਡੀ ਜੰਕਸ਼ਨ ਵਿਚ ਵੈਸਟਫੀਲਡ ਸ਼ਾਪਿੰਗ ਸੈਂਟਰ ਵਿਚ ਸ਼ਨੀਵਾਰ ਦੁਪਹਿਰ ਨੂੰ ਹੋਏ ਹਮਲੇ ਲਈ 40 ਸਾਲਾ ਜੋਏਲ ਕਾਉਚੀ ਜ਼ਿੰਮੇਵਾਰ ਹੈ। ਹਮਲੇ ਤੋਂ ਬਾਅਦ ਇਕ ਪੁਲਿਸ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿਤੀ।

ਐਨਐਸਡਬਲਯੂ ਦੇ ਸਹਾਇਕ ਪੁਲਿਸ ਕਮਿਸ਼ਨਰ ਐਂਥਨੀ ਕੁੱਕ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਕਾਉਚੀ ਮਾਨਸਿਕ ਤੌਰ 'ਤੇ ਬੀਮਾਰ ਸੀ ਅਤੇ ਪੁਲਿਸ ਜਾਂਚਕਰਤਾ ਇਸ ਦੀ ਅਤਿਵਾਦੀ ਘਟਨਾ ਵਜੋਂ ਜਾਂਚ ਨਹੀਂ ਕਰ ਰਹੇ ਸਨ। ਹਾਲਾਂਕਿ, ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਉਚੀ ਨੂੰ ਕਿਸ ਕਿਸਮ ਦੀ ਮਾਨਸਿਕ ਬੀਮਾਰੀ ਸੀ।

ਸ਼ਨੀਵਾਰ ਨੂੰ ਹੋਏ ਇਸ ਹਮਲੇ 'ਚ ਕਾਉਚੀ ਨੂੰ ਇਕ ਮਹਿਲਾ ਪੁਲਿਸ ਅਧਿਕਾਰੀ ਐਮੀ ਸਕਾਟ ਨੇ ਮਾਰ ਦਿਤਾ ਸੀ, ਜੋ ਮੌਕੇ 'ਤੇ ਇਕੱਲੀ ਸੀ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ "ਸਪੱਸ਼ਟ ਤੌਰ 'ਤੇ ਇਕ ਨਾਇਕ" ਹੈ ਜਿਸ ਦੀਆਂ ਕਾਰਵਾਈਆਂ ਨੇ ਕਈ ਹੋਰਾਂ ਦੀ ਜਾਨ ਬਚਾਈ।

(For more Punjabi news apart Police identify attacker who killed six people in Sydney, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement