ਜਾਣੋ, ਅਸਟ੍ਰੇਲੀਆ ਵਿਚ 5 ਹਜ਼ਾਰ ਊਠਾਂ ਨੂੰ ਕਿਉਂ ਮਾਰੀ ਜਾ ਚੁੱਕੀ ਹੈ ਗੋਲੀ
Published : Jan 15, 2020, 4:54 pm IST
Updated : Jan 15, 2020, 4:54 pm IST
SHARE ARTICLE
File Photo
File Photo

ਅਸਟ੍ਰੇਲੀਆ ਵਿਚ ਲਗਭਗ 10 ਹਜ਼ਾਰ ਊਠਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਹੈ।

ਨਵੀਂ ਦਿੱਲੀ : ਅਸਟ੍ਰੇਲੀਆ ਵਿਚ ਪਿਛਲੇ ਇਕ ਹਫ਼ਤੇ ਤੋਂ ਊਠਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 5 ਹਜ਼ਾਰ ਊਠਾਂ ਨੂੰ ਗੋਲੀ ਮਾਰੀ ਜਾ ਚੁੱਕੀ ਹੈ ਜਦਕਿ 5 ਹਜ਼ਾਰ ਊਠ ਹੋਰ ਮਾਰੇ ਜਾਣੇ ਹਨ।

File PhotoFile Photo

ਕੋਈ ਸਮਾਂ ਸੀ ਜਦੋਂ ਅਸਟ੍ਰੇਲੀਆਂ ਤੋਂ ਊਠਾਂ ਨੂੰ ਭਾਰਤ ਲਿਆ ਕੇ ਵੱਖ-ਵੱਖ ਥਾਵਾਂ 'ਤੇ ਰੱਖਿਆ ਜਾਂਦਾ ਸੀ ਪਰ ਅੱਜ ਦਾ ਸਮਾਂ ਇਨ੍ਹਾਂ ਊਠਾਂ ਲਈ ਅਸਟ੍ਰੇਲੀਆ ਵਿਚ ਖਰਾਬ ਚੱਲ ਰਿਹਾ ਹੈ।ਮੀਡੀਆ ਰਿਪੋਰਟਾ ਅਨੁਸਾਰ ਅਸਟ੍ਰੇਲੀਆ ਵਿਚ ਪਾਣੀ ਨੂੰ ਬਚਾਉਣ ਦੇ ਲਈ ਇਨ੍ਹਾਂ ਊਠਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।

File PhotoFile Photo

ਦੱਖਣੀ ਅਸਟ੍ਰੇਲੀਆ ਵਿਚ ਬੀਤੇ ਪੰਜ ਦਿਨਾਂ ਤੋਂ ਪੇਸ਼ੇਵਰ ਨਿਸ਼ਾਨੇਬਾਜ਼ਾਂ ਨੇ ਹੈਲੀਕਾਪਟਰਾਂ ਰਾਹੀਂ 5 ਹਜ਼ਾਰ ਊਠਾਂ ਨੂੰ ਗੋਲੀ ਮਾਰ ਦਿੱਤੀ ਹੈ।  ਇਨ੍ਹਾਂ ਊਠਾਂ ਨੂੰ ਗੋਲੀ ਮਾਰੇ ਜਾਣ ਨੂੰ ਲੈ ਕੇ ਦੱਖਣੀ ਅਸਟ੍ਰੇਲੀਆਂ ਦੇ ਕਬਾਇਲੀ ਨੇਤਾਵਾਂ ਦੀ ਵੱਖ-ਵੱਖ ਰਾਏ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਿ ਗੈਰ ਦੇਸੀ ਊਠ ਸੋਕੇ ਅਤੇ ਜਿਆਦਾ ਗਰਮੀ ਕਰਕੇ ਪੇਂਡੂ ਖੇਤਰ ਵੱਲ ਵੱਧ ਰਹੇ ਹਨ ਅਤੇ ਇਹ ਊਠ ਖਾਣ-ਪੀਣ ਅਤੇ ਬਚੇ ਹੋਏ ਪਾਣੀ ਦੇ ਨਾਲ -ਨਾਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੇ ਹਨ।

File PhotoFile Photo

ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਸੋਕਾ ਪੈਣਾ ਦੇਸੀ ਜੱਦੀ ਜੰਗਲੀ ਜੀਵਾਂ ਦੇ ਲਈ ਮੁਸ਼ਕਿਲ ਨਹੀਂ ਹੈ ਪਰ ਜੰਗਲੀ ਊਠਾਂ ਦੇ ਲਈ ਇਹ ਬਹੁਤ ਵੱਡਾ ਸੰਕਟ ਹੁੰਦਾ ਹੈ। ਜਾਣਕਾਰੀ ਅਨੁਸਾਰ ਕਮਜ਼ੋਰ ਹੋ ਰਹੇ ਊਠ ਅਕਸਰ ਪਾਣੀ ਦੇ ਖੂੰਹਾ ਕੋਲ ਫਸ ਜਾਂਦੇ ਹਨ ਅਤੇ ਮਰ ਜਾਂਦੇ ਹਨ ਜਿਸ ਨਾਲ ਸਥਾਨਕ ਲੋਕਾਂ ਅਤੇ ਦੇਸ਼ੀ ਜਾਨਵਰਾ ਦੇ ਲਈ ਪਾਣੀ ਦੇ ਸਰੋਤ ਦੂਸ਼ਿਤ ਹੁੰਦੇ ਹਨ। ਇਸ ਲਈ ਕਬਾਇਲੀ ਨੇਤਾਵਾਂ ਨੇ ਸੋਕਾਗ੍ਰਸਤ ਇਲਾਕਿਆਂ ਵਿਚ ਪੀਣ ਦੇ ਪਾਣੀ ਨੂੰ ਬਚਾਉਣ ਦੇ ਲਈ ਦੱਖਣੀ ਅਸਟ੍ਰੇਲੀਆ ਵਿਚ ਲਗਭਗ 10 ਹਜ਼ਾਰ ਊਠਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement