ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਗਏ ਭਾਰਤੀ ਵਿਦਿਆਰਥੀ ਦੀ ਹੋਈ ਮੌਤ
Published : Jul 13, 2022, 7:17 pm IST
Updated : Jul 13, 2022, 7:17 pm IST
SHARE ARTICLE
photo
photo

ਹਰਿਆਣਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ

 

ਸਿਡਨੀ- ਆਸਟ੍ਰੇਲੀਆ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ  ਹੈ। ਇਥੋਂ ਦੇ ਨਿਊ ਸਾਊਥ ਵੇਲਜ਼ ਵਿਚ ਬੀਤੇ ਦਿਨੀਂ ਭਾਰਤੀ ਵਿਦਿਆਰਥੀ ਦੀ ਮੌਤ ਦੀ ਦਰਦਨਾਕ ਮੌਤ ਹੋ ਗਈ। ਦਰਅਸਲ ਪੈਰਾਮਾਟਾ ਵਿੱਚ ਅਚਾਨਕ ਅੱਗ ਲੱਗਣ ਕਾਰਨ ਵਿਦਿਆਰਥੀ ਬੁਰੀ ਤਰ੍ਹਾਂ ਝੁਲਸ ਗਿਆ ਤੇ ਧੂੰਏ ਕਾਰਨ ਉਸ ਦੀ ਸਾਹ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।  ਮ੍ਰਿਤਕ ਨੌਜਵਾਨ ਦੀ ਪਹਿਚਾਣ ਰੌਣਕ ਚੌਧਰੀ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ। 

 

PHOTO
PHOTO

 

ਇਸ ਮੌਕੇ ਪੈਰਾਮਾਟਾ ਪੁਲਿਸ ਏਰੀਆ ਕਮਾਂਡ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਨੂੰ ਅੱਗ ਲੱਗਣ ਕਰਕੇ 27 ਸਾਲਾ ਵਿਦਿਆਰਥੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿਥੇ ਉਸਦੀ ਮੌਤ ਹੋ ਗਈ।  ਮ੍ਰਿਤਕ  ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।  

 

 

deathdeath

ਜਾਣਕਾਰੀ ਅਨੁਸਾਰ ਰੌਨਕ ਸਤੰਬਰ 2019 ਵਿੱਚ ਇੱਕ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ ਅਤੇ ਉਹ ਆਪਣੇ ਆਖਰੀ ਸਮੈਸਟਰ ਵਿੱਚ ਸੀ। ਨੌਜਵਾਨ ਹਰਿਆਣੇ ਦੇ ਰੋਹਤਕ ਸ਼ਹਿਰ ਦੇ ਚੁਲਿਆਣਾ ਪਿੰਡ ਤੋਂ ਸੰਬੰਧਤ ਸੀ। ਰੌਣਕ ਦੀ ਇਸ ਬੇਵਕਤੀ ਹੋਈ ਮੌਤ ਤੋਂ ਪੂਰਾ ਭਾਰਤੀ ਭਾਈਚਾਰਾ ਸਦਮੇ ਵਿੱਚ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement