ਪੰਨੂ ਕਤਲ ਦੀ ਸਾਜ਼ਸ਼ ਮਾਮਲਾ : ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ 'ਚ ਅਪਣਾ ਦੋਸ਼ ਕਬੂਲ ਕੀਤਾ 
Published : Feb 13, 2026, 10:38 pm IST
Updated : Feb 13, 2026, 10:58 pm IST
SHARE ARTICLE
Gurpatwant Singh Pannu
Gurpatwant Singh Pannu

54 ਸਾਲ ਦੇ ਗੁਪਤਾ ਨੇ ਕਿਰਾਏ 'ਤੇ ਕਤਲ, ਕਿਰਾਏ ਉਤੇ ਕਤਲ ਦੀ ਸਾਜ਼ਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਸ਼ ਰਚਣ ਦਾ ਦੋਸ਼ ਕਬੂਲ ਕਰ ਲਿਆ ਹੈ

ਨਿਊਯਾਰਕ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਸ਼ ਰਚਣ ਲਈ ਸ਼ੁਕਰਵਾਰ ਨੂੰ ਅਮਰੀਕੀ ਅਦਾਲਤ ਵਿਚ ਦੋਸ਼ ਕਬੂਲ ਲਏ ਹਨ। ਗੁਪਤਾ ਉਤੇ ਭਾਰਤ ਸਰਕਾਰ ਦੇ ਹੁਕਮਾਂ ਉਤੇ ਪੰਨੂ ਦੀ ਹੱਤਿਆ ਦੀ ਸਾਜ਼ਸ਼ ਰਚਣ ਦਾ ਦੋਸ਼ ਸੀ ਅਤੇ ਜੂਨ 2024 ਵਿਚ ਉਸ ਨੇ ਸੰਘੀ ਅਦਾਲਤ ’ਚ ਦੋਸ਼ ਨਹੀਂ ਕਬੂਲੇ ਸਨ।

ਰੋਏਟਰਜ਼ ਦੀ ਰੀਪੋਰਟ ਅਨੁਸਾਰ ਮੈਨਹੱਟਨ ’ਚ ਅਮਰੀਕੀ ਅਟਾਰਨੀ ਦਫ਼ਤਰ ਨੇ ਦਸਿਆ ਕਿ 54 ਸਾਲ ਦੇ ਗੁਪਤਾ ਨੇ ਕਿਰਾਏ ’ਤੇ ਕਤਲ, ਕਿਰਾਏ ਉਤੇ ਕਤਲ ਦੀ ਸਾਜ਼ਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਸ਼ ਰਚਣ ਦਾ ਦੋਸ਼ ਕਬੂਲ ਕਰ ਲਿਆ ਹੈ। ਇਨ੍ਹਾਂ ਦੋਸ਼ਾਂ ’ਚ ਉਸ ਨੂੰ 40 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਤੋਂ ਬਾਅਦ, ਗੁਪਤਾ ਨੂੰ ਜੂਨ 2023 ਵਿਚ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਮਰੀਕਾ ਹਵਾਲਗੀ ਕੀਤੀ ਗਈ ਸੀ। ਨਿਖਿਲ ਨੂੰ ਸਜ਼ਾ ਸੁਣਾਉਣ ਲਈ ਸੁਣਵਾਈ ਦੀ ਅਗਲੀ ਮਿਤੀ 15 ਮਈ ਤੈਅ ਕੀਤੀ ਗਈ ਹੈ।

ਅਮਰੀਕੀ ਵਕੀਲਾਂ ਨੇ ਗੁਪਤਾ ਉਤੇ ਭਾਰਤ ਸਰਕਾਰ ਦੇ ਇਕ ਅਧਿਕਾਰੀ ਨਾਲ ਪੰਨੂ ਦੀ ਹੱਤਿਆ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ ਹੈ, ਪਰ ਨਵੀਂ ਦਿੱਲੀ ਨੇ ਇਹ ਕਹਿੰਦੇ ਹੋਏ ਸਾਜ਼ਸ਼ ਤੋਂ ਅਪਣੇ ਆਪ ਨੂੰ ਦੂਰ ਕਰ ਲਿਆ ਹੈ ਕਿ ਇਹ ਸਰਕਾਰ ਦੀ ਨੀਤੀ ਦੇ ਵਿਰੁਧ ਹੈ। 

ਸਿੱਖ ਵੱਖਵਾਦੀ ਨੇਤਾ ਪੰਨੂ ਅਮਰੀਕਾ ਦਾ ਨਾਗਰਿਕ ਹੈ ਅਤੇ ਅਮਰੀਕਾ-ਕੈਨੇਡਾ ਦਾ ਦੋਹਰਾ ਨਾਗਰਿਕ ਹੈ ਅਤੇ ਕਥਿਤ ਕਤਲ ਦੀ ਸਾਜ਼ਸ਼ ਨੇ ਪਹਿਲਾਂ ਅਮਰੀਕਾ ਅਤੇ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਨੂੰ ਤਣਾਅਪੂਰਨ ਬਣਾਇਆ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement