ਅਮਰੀਕਾ ਦੀ 1 ਫ਼ੀਸਦੀ ਆਬਾਦੀ ਵਾਲੇ ਅਮਰੀਕੀ-ਭਾਰਤੀ ਦਿੰਦੇ ਹਨ 6 ਫ਼ੀਸਦੀ ਟੈਕਸ - ਸਾਂਸਦ ਰਿਚ ਮੈਕਕਾਰਮਿਕ
Published : Jan 13, 2023, 3:40 pm IST
Updated : Jan 13, 2023, 3:45 pm IST
SHARE ARTICLE
Image
Image

ਕਿਹਾ ਕਿ ਇਹ ਭਾਈਚਾਰਾ ਸਮੱਸਿਆਵਾਂ ਦਾ ਕਾਰਨ ਨਹੀਂ ਕਰਦਾ, ਸਗੋਂ ਕਨੂੰਨਾਂ ਦੀ ਪਾਲਣਾ ਕਰਦਾ ਹੈ

 

ਵਾਸ਼ਿੰਗਟਨ - ਅਮਰੀਕੀ ਕਾਂਗਰਸ ਮੈਂਬਰ ਰਿਚ ਮੈਕਕਾਰਮਿਕ ਨੇ ਵੀਰਵਾਰ ਨੂੰ ਸਦਨ ਨੂੰ ਦੱਸਿਆ ਕਿ ਭਾਰਤੀ-ਅਮਰੀਕੀ ਅਮਰੀਕਾ ਦੀ ਕੁੱਲ ਆਬਾਦੀ ਦਾ 1 ਫ਼ੀਸਦੀ ਹਿੱਸਾ ਬਣਦੇ ਹਨ, ਪਰ ਉਹ ਕੁੱਲ ਟੈਕਸ ਦਾ ਲਗਭਗ 6 ਫ਼ੀਸਦੀ ਹਿੱਸਾ ਅਦਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਹ ਭਾਈਚਾਰਾ ਸਮੱਸਿਆਵਾਂ ਦਾ ਕਾਰਨ ਨਹੀਂ ਕਰਦਾ, ਸਗੋਂ ਕਨੂੰਨਾਂ ਦੀ ਪਾਲਣਾ ਕਰਦਾ ਹੈ।

ਰਿਚ ਮੈਕਕਾਰਮਿਕ (54) ਨੇ ਵੀਰਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਨੂੰ ਆਪਣੇ ਪਹਿਲੇ ਅਤੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੇ ਬਰਾਦਰੀ ਵਿੱਚ ਪੰਜ ਵਿੱਚੋਂ ਇੱਕ ਡਾਕਟਰ ਭਾਰਤ ਤੋਂ ਹੈ। ਉਨ੍ਹਾਂ ਭਾਰਤੀ-ਅਮਰੀਕੀਆਂ ਨੂੰ ਮਹਾਨ ਦੇਸ਼ ਭਗਤ, ਨੇਕ ਨਾਗਰਿਕ ਅਤੇ ਚੰਗੇ ਦੋਸਤ ਦੱਸਿਆ।

ਉਨ੍ਹਾਂ ਕਿਹਾ, "ਉਹ ਅਮਰੀਕੀ ਸਮਾਜ ਦਾ ਲਗਭਗ ਇੱਕ ਪ੍ਰਤੀਸ਼ਤ ਹਨ, ਪਰ ਉਹ ਲਗਭਗ ਛੇ ਪ੍ਰਤੀਸ਼ਤ ਟੈਕਸ ਅਦਾ ਕਰਦੇ ਹਨ। ਉਹ ਸਮੱਸਿਆਵਾਂ ਨਹੀਂ ਪੈਦਾ ਕਰਦੇ। ਉਹ ਕਨੂੰਨ ਦੀ ਪਾਲਣਾ ਕਰਦੇ ਹਨ।"

ਜਾਰਜੀਆ ਵਿੱਚ ਅਮਰੀਕੀ-ਭਾਰਤੀਆਂ ਦੀ ਵੱਡੀ ਆਬਾਦੀ ਹੈ।

ਉਨ੍ਹਾਂ ਕਿਹਾ, "ਮੈਂ ਇਸ ਮੌਕੇ ਆਪਣੇ ਹਲਕੇ ਦੇ ਵੋਟਰਾਂ, ਖ਼ਾਸ ਤੌਰ 'ਤੇ ਭਾਰਤ ਤੋਂ ਆ ਕੇ ਵਸੇ ਵੋਟਰਾਂ ਦੀ ਸ਼ਲਾਘਾ ਕਰਨ ਲਈ ਆਇਆ ਹਾਂ। ਸਾਡੇ ਕੋਲ ਲਗਭਗ 100,000 ਲੋਕਾਂ ਦਾ ਇੱਕ ਵੱਡਾ ਭਾਈਚਾਰਾ ਹੈ ਜੋ ਸਿੱਧੇ ਭਾਰਤ ਤੋਂ ਆ ਕੇ ਵਸੇ ਹਨ।

ਮੈਕਕਾਰਮਿਕ ਨੇ ਕਿਹਾ, "ਰੱਬ ਮੇਰੇ ਭਾਰਤੀ ਵੋਟਰਾਂ ਨੂੰ ਅਸੀਸ ਦੇਵੇ ਅਤੇ ਮੈਂ (ਭਾਰਤੀ) ਰਾਜਦੂਤ ਨੂੰ ਮਿਲਣ ਲਈ ਉਤਸੁਕ ਹਾਂ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement