ਭਾਰਤ ਵਿਚ 'ਧਾਰਮਕ ਆਜ਼ਾਦੀ' ਨੂੰ ਲੈ ਕੇ ਚਿੰਤਤ ਹੈ ਅਮਰੀਕਾ
Published : Jun 12, 2020, 7:50 am IST
Updated : Jun 12, 2020, 7:50 am IST
SHARE ARTICLE
The United States is concerned about 'religious freedom' in India
The United States is concerned about 'religious freedom' in India

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ

ਵਾਸ਼ਿੰਗਟਨ, 11 ਜੂਨ : ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਭਾਰਤ ਨੂੰ ਸਾਰੇ ਧਾਰਮਾਂ ਲਈ ਇਤਿਹਾਸਕ ਰੂਪ ਵਿਚ ਕਾਫ਼ੀ ਸਹਿਣਸ਼ੀਲ, ਸਨਮਾਨਤ ਦੇਸ਼ ਦਸਦੇ ਹੋਏ ਕਿਹਾ ਕਿ ਭਾਰਤ ਵਿਚ 'ਧਾਰਮਕ ਆਜ਼ਾਦੀ' ਸਬੰਧੀ ਜੋ ਵੀ ਹੋ ਰਿਹਾ ਹੈ ਉਸ ਨੂੰ ਲੈ ਕੇ ਅਮਰੀਕਾ 'ਬਹੁਤ ਚਿੰਤਤ' ਹੈ।

 ਅੰਤਰਰਾਸ਼ਟਰੀ ਧਾਰਮਕ ਆਜ਼ਾਦੀ ਲਈ ਡਿਪਲੋਮੈਟ ਸੈਮੁਅਲ ਬਰਾਊਨਬੈਕ ਦੀ ਇਹ ਟਿੱਪਣੀ ਬੁਧਵਾਰ ਨੂੰ '2019 ਅੰਤਰਰਾਸ਼ਟਰੀ ਧਾਰਮਕ ਆਜ਼ਾਦੀ ਰਿਪੋਰਟ' ਜਾਰੀ ਕਰਨ ਤੋਂ ਬਾਅਦ ਆਈ ਹੈ। ਵਿਦੇਸ਼ ਮੰਤਰੀ ਮਾਈਕ ਪੋਮਪੀਓ ਵਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਵਿਚ ਦੁਨੀਆਂ ਭਰ ਦੇ ਧਾਰਮਕ ਆਜ਼ਾਦੀ ਦੇ ਉਲੰਘਣ ਦੀਆਂ ਪ੍ਰਮੁੱ ਘਟਨਾਵਾਂ ਦਾ ਜ਼ਿਕਰ ਹੈ।

File PhotoFile Photo

ਬਰਾਊਨਬੈਕ ਨੇ ਕਿਹਾ ਕਿ ਭਾਰਤ ਵਿਚ ਜੋ ਚੱਲ ਰਿਹਾ ਹੈ ਉਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਇਹ ਬਹੁਤ ਹੀ ਧਾਰਮਕ ਉਪ-ਮਹਾਂਦੀਪ ਹੈ ਅਤੇ ਇਥੇ ਜ਼ਿਆਦਾ ਫ਼ਿਰਕੂ ਹਿੰਸਾ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਅਪਣੇ ਭਾਰਤ ਅਧਿਐਨ ਦੀ ਰਿਪੋਰਟ ਵਿਚ ਕਿਹਾ ਕਿ ਧਾਰਮਕ ਰੂਪ ਨਾਲ ਪ੍ਰੇਰਿਤ ਹਤਿਆਵਾਂ, ਹਮਲਿਆਂ, ਦੰਗਿਆਂ, ਭੇਦਭਾਵ, ਤੋੜਫ਼ੋੜ ਦੀਆਂ ਰਿਪੋਰਟਾਂ ਹਨ ਜੋ ਅਪਣੇ ਧਰਮ ਨੂੰ ਮੰਨਣ ਅਤੇ ਉਸ ਬਾਰੇ ਬੋਲਣ ਦੇ ਅਧਿਕਾਰ ਵਿਚ ਰੁਕਾਵਟ ਪਾਉਂਦੀਆਂ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2008 ਤੋਂ 2017 ਵਿਚਾਲੇ ਫ਼ਿਰਕੂ ਹਿੰਸਾ ਦੀਆਂ 7,484 ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 1100 ਤੋਂ ਵੱਧ ਲੋਕ ਮਾਰੇ ਗਏ।

ਭਾਰਤ ਨੇ ਰਿਪੋਰਟ ਕੀਤੀ ਖ਼ਾਰਜ
ਭਾਰਤ ਨੇ ਅਮਰੀਕਾ ਦੀ ਧਾਰਮਕ ਆਜ਼ਾਦੀ 'ਤੇ ਰਿਪੋਰਟ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਿਸੇ ਵੀ ਵਿਦੇਸ਼ੀ ਸਰਕਾਰ ਨੂੰ ਉਸ ਦੇ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਸਥਿਤੀ 'ਤੇ ਫ਼ੈਸਲਾ ਸੁਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਅਮਰੀਕਾ ਦੀ ਧਾਰਮਕ ਆਜ਼ਾਦੀ ਰਿਪੋਰਟ ਨੂੰ ਪਹਿਲਾਂ ਖਾਰਜ ਕਰਦੇ ਹੋਏ ਕਿਹਾ ਸੀ,''ਭਾਰਤ ਨੂੰ ਸੱਭ ਤੋਂ ਵੱਡਾ ਲੋਕਤੰਤਰ ਅਤੇ ਸਹਿਣਸ਼ੀਲ, ਸਮਾਵੇਸ਼ਤਾ ਦੀ ਲੰਬੇ ਸਮੇਂ ਲਈ ਬਹੁ-ਸਮਾਜ ਹੋਣ ਦੇ ਨਾਤੇ ਅਪਣੀ ਧਰਮ ਨਿਰਪੱਖਤਾ ਅਤੇ ਅਪਣੀ
ਸਥਿਤੀ 'ਤੇ ਮਾਣ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement