ਚੀਨ ਤੋਂ ਭੱਜੀ ਕੋਰੋਨਾ ਵਿਗਿਆਨੀ ਨੇ ਕੀਤੇ ਸਨਸਨੀਖੇਜ਼ ਖੁਲਾਸੇ
Published : Jul 11, 2020, 3:13 pm IST
Updated : Jul 11, 2020, 3:13 pm IST
SHARE ARTICLE
Dr. Li-Meng Yan
Dr. Li-Meng Yan

ਚੀਨ ਦੀ ਇਕ ਪ੍ਰਮੁੱਖ ਵਿਗਿਆਨੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਨਵੀਂ ਦਿੱਲੀ: ਚੀਨ ਦੀ ਇਕ ਪ੍ਰਮੁੱਖ ਵਿਗਿਆਨੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸਾਇੰਟਿਸਟ ਡਾਕਟਰ ਲੀ ਮੇਂਗ ਯਾਨ ਨੇ ਕਿਹਾ ਕਿ ਜਦੋਂ ਚੀਨ ਨੇ ਕੋਰੋਨਾ ਵਾਇਰਸ ਸਬੰਧੀ ਦੁਨੀਆ ਨੂੰ ਦੱਸਿਆ ਤਾਂ ਉਸ ਤੋਂ ਕਾਫੀ ਸਮਾਂ ਪਹਿਲਾਂ ਉਸ ਨੇ ਚੀਨ ਨੂੰ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਸੀ। ਸਾਇੰਟਿਸਟ ਨੇ ਕਿਹਾ ਕਿ ਸੁਪਰਵਾਈਜ਼ਰ ਨੇ ਉਹਨਾਂ ਦੀ ਖੋਜ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚ ਸਕਦੀ ਸੀ।

Coronavirus Coronavirus

ਅਪ੍ਰੈਲ 2020 ਦੇ ਅਖੀਰ ਵਿਚ ਲੀ ਮੇਂਗ ਯਾਨ ਹਾਂਗਕਾਂਗ ਤੋਂ ਭੱਜ ਕੇ ਅਮਰੀਕਾ ਚਲੀ ਗਈ। ਲੀ ਮੇਂਗ ਹਾਂਗਕਾਂਗ ਸਕੂਲ ਆਫ ਪਬਲਿਕ ਹੈਲਥ ਵਿਚ ਵਾਇਰੋਲਾਜੀ ਅਤੇ ਇਮਿਊਨੋਲਾਜੀ ਦੀ ਮਾਹਰ ਰਹੀ ਹੈ। ਲੀ ਨੇ ਕਿਹਾ ਕਿ ਕੈਂਪਸ ‘ਚੋਂ ਨਿਕਲਦੇ ਸਮੇਂ ਉਹਨਾਂ ਨੇ ਬੇਹੱਦ ਸਾਵਧਾਨੀ ਵਰਤੀ ਤਾਂ ਜੋ ਸੈਂਸਰ ਅਤੇ ਕੈਮਰਿਆਂ ਦੀ ਨਜ਼ਰ ਤੋਂ ਬਚਿਆ ਜਾ ਸਕੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਉਹ ਫੜੀ ਗਈ ਤਾਂ ਉਹਨਾਂ ਨੂੰ ਜੇਲ੍ਹ ਹੋ ਸਕਦੀ ਹੈ ਜਾਂ ਫਿਰ ਉਹਨਾਂ ਨੂੰ ‘ਗਾਇਬ’ ਵੀ ਕੀਤਾ ਜਾ ਸਕਦਾ ਹੈ।

Dr. Li-Meng YanDr. Li-Meng Yan

ਅਮਰੀਕੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਲੀ ਮੇਂਗ ਯਾਨ ਨੇ ਕਿਹਾ ਕਿ ਚੀਨ ਦੀ ਸਰਕਾਰ ਉਹਨਾਂ ਦੀ ਸਾਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ ਨੂੰ ਚੁੱਪ ਕਰਾਉਣ ਲਈ ਸਾਈਬਰ ਅਟੈਕ ਕਰਵਾਏ ਜਾ ਰਹੇ ਹਨ। ਫਿਲਹਾਲ ਉਹ ਅਣਪਛਾਤੀ ਥਾਂ ‘ਤੇ ਰਹਿ ਰਹੀ ਹੈ। ਲੀ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਜ਼ਿੰਦਗੀ ਖਤਰੇ ਵਿਚ ਮਹਿਸੂਸ ਹੋ ਰਹੀ ਹੈ ਅਤੇ ਉਹਨਾਂ ਨੂੰ ਡਰ ਹੈ ਕਿ ਉਹ ਕਦੀ ਅਪਣੇ ਘਰ ਨਹੀਂ ਜਾ ਸਕਦੀ।

Dr. Li-Meng YanDr. Li-Meng Yan

ਉਹਨਾਂ ਕਿਹਾ ਕਿ ਜੇਕਰ ਉਹ ਕੋਰੋਨਾ ਨਾਲ ਜੁੜੀ ਸੱਚਾਈ ਚੀਨ ਨੂੰ ਦੱਸਦੀ ਤਾਂ ਉਹਨਾਂ ਨੂੰ ਗਾਇਬ ਕਰਕੇ ਮਾਰ ਦਿੱਤਾ ਜਾਂਦਾ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਦੁਨੀਆ ਦੇ ਉਹਨਾਂ ਚੌਣਵੇਂ ਵਿਗਿਆਨੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ‘ਤੇ ਸਟਡੀ ਕੀਤੀ ਸੀ। ਉਹਨਾਂ ਕਿਹਾ ਕਿ ਚੀਨ ਨੇ ਦਸੰਬਰ 2019 ਵਿਚ ਹਾਂਗਕਾਂਗ ਦੇ ਮਾਹਰ ਨੂੰ ਵੀ ਕੋਰੋਨਾ ‘ਤੇ ਖੋਜ ਕਰਨ ਤੋਂ ਰੋਕ ਦਿੱਤਾ ਸੀ।

covid 19 new symptoms Corona virus 

ਚੀਨ ਵਿਚ ਹੀ ਪੈਦਾ ਹੋਈ ਅਤੇ ਪੜ੍ਹਾਈ ਕਰਨ ਵਾਲੀ ਲੀ  ਮੇਂਗ ਯਾਨ ਨੂੰ ਚੀਨ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਵਿਗਿਆਨੀ ਨੇ 31 ਦਸੰਬਰ 2019 ਨੂੰ ਹੀ ਦੱਸ ਦਿੱਤਾ ਸੀ ਕਿ ਕੋਰੋਨਾ ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲਦਾ ਹੈ। ਪਰ ਉਸ  ਸਮੇਂ ਚੀਨ ਨੇ ਵਿਸ਼ਵ ਸਿਹਤ ਸੰਗਠਨ ਜਾਂ ਦੁਨੀਆ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement