ਆਸਟਰੇਲੀਆ ਤੋਂ ਨਿਊਜ਼ੀਲੈਂਡ ਜਾ ਰਹੇ ਜਹਾਜ਼ ’ਚ ਅਚਾਨਕ ‘ਤੇਜ਼ ਝਟਕਾ’ ਲੱਗਣ ਕਾਰਨ 50 ਲੋਕ ਜ਼ਖਮੀ
Published : Mar 11, 2024, 3:32 pm IST
Updated : Mar 11, 2024, 3:32 pm IST
SHARE ARTICLE
Emergency at Auckland airport
Emergency at Auckland airport

13 ਜਣੇ ਹਸਪਤਾਲ ’ਚ ਭਰਤੀ, ਇਕ ਦੀ ਹਾਲਤ ਗੰਭੀਰ

ਸਿਡਨੀ: ਸਿਡਨੀ ਤੋਂ ਨਿਊਜ਼ੀਲੈਂਡ ਦੇ ਆਕਲੈਂਡ ਜਾ ਰਹੇ ਚਿਲੀ ਦੇ ਇਕ ਜਹਾਜ਼ ’ਚ ਸੋਮਵਾਰ ਨੂੰ ਇਕ ‘ਤੇਜ਼ ਝਟਕਾ’ ਲੱਗਣ ਕਾਰਨ ਘੱਟੋ-ਘੱਟ 50 ਲੋਕ ਜ਼ਖਮੀ ਹੋ ਗਏ। ਐਲ.ਏ.ਟੀ.ਏ.ਐਮ. ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਡਾਣ ਦੌਰਾਨ ‘ਇਕ ਤਕਨੀਕੀ ਘਟਨਾ ਹੋਈ ਜਿਸ ਕਾਰਨ ਇਕ ਮਜ਼ਬੂਤ ਝਟਕਾ’ ਲੱਗਾ। ਇਸ ਬਾਰੇ ਵਿਸਥਾਰ ਨਾਲ ਨਹੀਂ ਦਸਿਆ ਗਿਆ ਕਿ ਅਸਲ ’ਚ ਕੀ ਹੋਇਆ। 

ਜਦੋਂ ਜਹਾਜ਼ ਆਕਲੈਂਡ ਪਹੁੰਚਿਆ ਤਾਂ ਮੁਸਾਫ਼ਰਾਂ ਨੂੰ ਪੈਰਾਮੈਡੀਕਲ ਸਟਾਫ ਅਤੇ 10 ਤੋਂ ਵੱਧ ਐਮਰਜੈਂਸੀ ਗੱਡੀਆਂ ’ਚ ਬਿਠਾਇਆ ਗਿਆ। ਐਂਬੂਲੈਂਸ ਦੇ ਇਕ ਬੁਲਾਰੇ ਨੇ ਦਸਿਆ ਕਿ ਕਰੀਬ 50 ਲੋਕਾਂ ਦਾ ਮੌਕੇ ’ਤੇ ਇਲਾਜ ਕੀਤਾ ਗਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਹਲਕੀਆਂ ਸੱਟਾਂ ਲੱਗੀਆਂ। ਇਨ੍ਹਾਂ ’ਚੋਂ 13 ਨੂੰ ਹਸਪਤਾਲ ਲਿਜਾਇਆ ਗਿਆ। ਇਕ ਮਰੀਜ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਮੁਸਾਫ਼ਰਾਂ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਲੋਕਾਂ ਨੇ ਸੀਟਬੈਲਟ ਨਹੀਂ ਪਹਿਨੀ ਹੋਈ ਸੀ ਤਾਂ ਫਲਾਈਟ ਐਲ.ਏ. 800 ਅਚਾਨਕ ਡਿੱਗਣ ਲੱਗ ਪਈ। ਬੋਇੰਗ 787-9 ਡ੍ਰੀਮਲਾਈਨਰ ਨਿਰਧਾਰਤ ਸਮੇਂ ਅਨੁਸਾਰ ਆਕਲੈਂਡ ਹਵਾਈ ਅੱਡੇ ’ਤੇ ਉਤਰਿਆ ਅਤੇ ਚਿਲੀ ਦੇ ਸੈਂਟੀਆਗੋ ਜਾਣ ਲਈ ਤਿਆਰ ਸੀ। ਏਅਰਲਾਈਨ ਨੇ ਕਿਹਾ, ‘‘ਐਲ.ਏ.ਟੀ.ਏ.ਐਮ. ਨੂੰ ਇਸ ਸਥਿਤੀ ਨਾਲ ਮੁਸਾਫ਼ਰਾਂ ਨੂੰ ਹੋਈ ਖੇਚਲ ਅਤੇ ਸੱਟਾਂ ਲੱਗਣ ’ਤੇ ਅਫਸੋਸ ਹੈ ਅਤੇ ਉਹ ਅਪਣੇ ਸੰਚਾਲਨ ਮਾਪਦੰਡਾਂ ਦੇ ਢਾਂਚੇ ਦੇ ਅੰਦਰ ਸੁਰੱਖਿਆ ਪ੍ਰਤੀ ਅਪਣੀ ਵਚਨਬੱਧਤਾ ਨੂੰ ਤਰਜੀਹ ਦਿੰਦਾ ਹੈ।’’ 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement