ਅਮਰੀਕਾ ਨੇ ਹਮੇਸ਼ਾ ਆਪਣੇ ਫਾਇਦੇ ਲਈ ਪਾਕਿਸਤਾਨ ਨੂੰ ਵਰਤਿਆ : ਖਵਾਜਾ ਆਸਿਫ

By : JAGDISH

Published : Feb 11, 2026, 10:28 am IST
Updated : Feb 11, 2026, 10:28 am IST
SHARE ARTICLE
America has always used Pakistan for its own benefit: Khawaja Asif
America has always used Pakistan for its own benefit: Khawaja Asif

ਕਿਹਾ : ਜਦੋਂ ਪਾਕਿਸਤਾਨ ਨੂੰ ਲੋੜ ਪਈ ਤਾਂ ਅਮਰੀਕਾ ਨੇ ਮੂੰਹ ਮੋੜ ਲਿਆ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਅਮਰੀਕਾ ਨੂੰ ਲੈ ਕੇ ਸੰਸਦ ਵਿੱਚ ਵੱਡਾ ਅਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਫਗਾਨ ਯੁੱਧਾਂ ਦੌਰਾਨ ਪਾਕਿਸਤਾਨ ਦਾ ਇਸਤੇਮਾਲ ਟਾਇਲੇਟ ਪੇਪਰ ਵਾਂਗ ਕੀਤਾ ਅਤੇ ਜਦੋਂ ਕੰਮ ਖਤਮ ਹੋ ਗਿਆ ਤਾਂ ਉਸ ਨੂੰ ਸੁੱਟ ਦਿੱਤਾ। ਉਨ੍ਹਾਂ ਦੇ ਇਸ ਬਿਆਨ ਨਾਲ ਪਾਕਿਸਤਾਨ ਦੀ ਸਿਆਸਤ ਅਤੇ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ । ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਹੋਏ ਦੋਵੇਂ ਵੱਡੀਆਂ ਜੰਗਾਂ ਵਿੱਚ ਹਿੱਸਾ ਲਿਆ, ਪਰ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਨਹੀਂ ਸੀ । ਉਨ੍ਹਾਂ ਮੰਨਿਆ ਕਿ ਪਾਕਿਸਤਾਨ ਨੇ ਦੂਜਿਆਂ ਦੀ ਲੜਾਈ ਆਪਣੇ ਸਿਰ ਲੈ ਲਈ, ਜਿਸ ਦੀ ਭਾਰੀ ਕੀਮਤ ਅੱਜ ਵੀ ਦੇਸ਼ ਚੁੱਕ ਰਿਹਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਹਜ਼ਾਰਾਂ ਲੋਕ ਮਾਰੇ ਗਏ, ਅਰਥਵਿਵਸਥਾ ਕਮਜ਼ੋਰ ਹੋਈ ਅਤੇ ਅੱਤਵਾਦ ਦੇਸ਼ ਦੇ ਅੰਦਰ ਤੱਕ ਫੈਲ ਗਿਆ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ 1980 ਦੇ ਦਹਾਕੇ ਵਿੱਚ ਸੋਵੀਅਤ ਸੰਘ ਵਿਰੁੱਧ ਅਤੇ ਫਿਰ 2001 ਤੋਂ ਬਾਅਦ ਅਮਰੀਕਾ ਨਾਲ ਮਿਲ ਕੇ ਅਫਗਾਨ ਜੰਗ ਲੜਨਾ ਪਾਕਿਸਤਾਨ ਦੀ ਵੱਡੀ ਭੁੱਲ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਪਾਕਿਸਤਾਨ ਨੂੰ ਜਿਹਾਦ ਦੇ ਨਾਂ ਤੇ ਅੱਗੇ ਵਧਾਇਆ ਗਿਆ ਅਤੇ ਆਮ ਲੋਕਾਂ ਨੂੰ ਲੜਾਈ ਵਿੱਚ ਝੋਕ ਦਿੱਤਾ ਗਿਆ।
ਖਵਾਜਾ ਆਸਿਫ ਨੇ ਪਾਕਿਸਤਾਨ ਦੇ ਸਾਬਕਾ ਫੌਜੀ ਸੱਤਾਧਾਰੀ ਜਨਰਲ ਜ਼ਿਆ-ਉਲ-ਹੱਕ ਅਤੇ ਜਨਰਲ ਪਰਵੇਜ਼ ਮੁਸ਼ਰੱਫ ਦੀਆਂ ਨੀਤੀਆਂ ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਕਾਰਨ ਪਾਕਿਸਤਾਨ ਵਿਦੇਸ਼ੀ ਤਾਕਤਾਂ ਦਾ ਮੋਹਰਾ ਬਣ ਗਿਆ ਅਤੇ ਦੇਸ਼ ਦੀ ਹਾਲਤ ਹੋਰ ਵਿਗੜਦੀ ਚਲੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਨੇ ਹਮੇਸ਼ਾ ਆਪਣੇ ਫਾਇਦੇ ਲਈ ਪਾਕਿਸਤਾਨ ਦਾ ਇਸਤੇਮਾਲ ਕੀਤਾ, ਪਰ ਜਦੋਂ ਪਾਕਿਸਤਾਨ ਨੂੰ ਲੋੜ ਪਈ ਤਾਂ ਅਮਰੀਕਾ ਨੇ ਮੂੰਹ ਮੋੜ ਲਿਆ। ਖਵਾਜਾ ਆਸਿਫ ਦਾ ਕਹਿਣਾ ਹੈ ਕਿ ਹੁਣ ਪਾਕਿਸਤਾਨ ਨੂੰ ਆਪਣੀਆਂ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਕਿਸੇ ਹੋਰ ਦੀ ਲੜਾਈ ਦਾ ਹਿੱਸਾ ਨਹੀਂ ਬਣਨਾ ਚਾਹੀਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement