ਨੀਲਾਂਬਰ ਆਚਾਰਿਆ ਹੋਣਗੇ ਭਾਰਤ 'ਚ ਨੇਪਾਲ ਦੇ ਨਵੇਂ ਰਾਜਦੂਤ
Published : Dec 10, 2018, 8:32 pm IST
Updated : Dec 10, 2018, 8:34 pm IST
SHARE ARTICLE
Nilamber Acharya
Nilamber Acharya

ਨੀਲਾਂਬਰ ਆਚਾਰਿਆ ਨੇ ਕਿਹਾ ਕਿ ਚੀਨ ਨਾਲ ਮਜ਼ਬੂਤ ਹੁੰਦੇ ਸਬੰਧਾਂ ਦੇ ਬਾਵਜੂਦ ਭਾਰਤ ਦੇ ਨਾਲ ਉਸ ਦੇ ਡੂੰਘੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ।

ਕਾਠਮੰਡੂ,  ( ਭਾਸ਼ਾ ) : ਨੇਪਾਲ ਦੇ ਸਾਬਕਾ ਕਾਨੂੰਨ ਮੰਤਰੀ ਨੀਲਾਂਬਰ ਆਚਾਰਿਆ ਭਾਰਤ ਵਿਚ ਨੇਪਾਲ ਦੇ ਨਵੇਂ ਰਾਜਦੂਤ ਹੋਣਗੇ। ਨੇਪਾਲ ਦੀ ਸੰਸਦੀ ਕਮੇਟੀ ਨੇ ਭਾਰਤ ਤੋਂ ਇਲਾਵਾ ਮਲੇਸ਼ੀਆ, ਇਜ਼ਰਾਈਲ ਅਤੇ ਸੰਯੁਕ ਅਰਬ ਅਮੀਰਾਤ ਦੇ ਰਾਜਦੂਤਾਂ ਦੇ ਨਾਵਾਂ ਨੂੰ ਵੀ ਪ੍ਰਵਾਨਗੀ ਦੇ ਦਿਤੀ। ਨਵੇਂ ਰਾਜਦੂਤਾਂ ਦੇ ਨਾਵਾਂ ਨੂੰ ਰਾਸ਼ਟਰਪਤੀ ਵਿਦਿਆ ਭੰਡਾਰੀ ਕੋਲ ਪ੍ਰਵਾਨਗੀ ਲਈ ਭੇਜਿਆ ਗਿਆ ਹੈ।

Nepali President Bidhya Devi Bhandari Nepali President Bidhya Devi Bhandari

ਭਾਰਤ ਦੇ ਨਾਲ ਮਜ਼ਬੂਤ ਸਬੰਧਾਂ ਦੀ ਵਕਾਲਤ ਕਰਦੇ ਹੋਏ ਆਚਾਰਿਆ ਨੇ ਕਿਹਾ ਕਿ ਚੀਨ ਨਾਲ ਮਜ਼ਬੂਤ ਹੁੰਦੇ ਸਬੰਧਾਂ ਦੇ ਬਾਵਜੂਦ ਭਾਰਤ ਦੇ ਨਾਲ ਉਸ ਦੇ ਡੂੰਘੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ। ਨੇਪਾਲ ਦੇ ਸਵਿੰਧਾਨ ਮੁਤਾਬਕ ਨਵੇਂ ਰਾਜਦੂਤ ਦੀ ਚੋਣ ਲਈ ਸਰਕਾਰ ਵੱਲੋਂ ਨਾਮ ਪੇਸ਼ ਕੀਤੇ ਜਾਂਦੇ ਹਨ।

ਇਸ ਨਾਮ 'ਤੇ ਸੰਸਦੀ ਕਮੇਟੀ ਵਿਚ ਵਿਚਾਰ-ਵਟਾਂਦਰਾ ਹੁੰਦਾ ਹੈ। ਕਮੇਟੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਸ ਨਾਮ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਰਾਜਦੂਤ ਦੀ ਨਿਯੁਕਤੀ ਕਰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement