Pakistan News : ਪਾਕਿਸਤਾਨ ’ਚ ਅਤਿਵਾਦ ਦੀਆਂ ਘਟਨਾਵਾਂ ’ਚ ਵਾਧੇ ਲਈ ਅਮਰੀਕਾ ਜ਼ਿੰਮੇਵਾਰ : ਬਿਲਾਵਲ ਭੁੱਟੋ
Published : Jun 10, 2025, 2:18 pm IST
Updated : Jun 10, 2025, 2:18 pm IST
SHARE ARTICLE
US Responsible for Increase in Terrorism Incidents in Pakistan: Bilawal Bhutto Latest News in Punjabi
US Responsible for Increase in Terrorism Incidents in Pakistan: Bilawal Bhutto Latest News in Punjabi

Pakistan News : ਪਾਕਿ ਨੇਤਾ ਬਿਲਾਵਲ ਭੁੱਟੋ ਨੇ ਅਮਰੀਕਾ ਦੀਆਂ ਨੀਤੀਆਂ 'ਤੇ ਉਠਾਏ ਸਵਾਲ

US Responsible for Increase in Terrorism Incidents in Pakistan: Bilawal Bhutto Latest News in Punjabi : ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਅਪਣੇ ਦੇਸ਼ ਦਾ ਪੱਖ ਪੇਸ਼ ਕਰਨ ਲਈ ਅਮਰੀਕਾ ਪਹੁੰਚੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਨੇ ਅਮਰੀਕੀ ਨੀਤੀਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਬਿਲਾਵਲ ਭੁੱਟੋ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਅਤਿਵਾਦ ਦੀਆਂ ਘਟਨਾਵਾਂ ਵਿਚ ਵਾਧੇ ਲਈ ਅਮਰੀਕੀ ਨੀਤੀਆਂ ਜ਼ਿੰਮੇਵਾਰ ਹਨ। ਅਪਣੇ ਬਿਆਨ ਵਿਚ, ਉਨ੍ਹਾਂ ਨੇ 2020 ਵਿਚ ਡੋਨਾਲਡ ਟਰੰਪ ਦੁਆਰਾ ਲਏ ਗਏ ਅਫ਼ਗਾਨਿਸਤਾਨ ਬਾਰੇ ਅਮਰੀਕੀ ਫ਼ੈਸਲੇ ਵੱਲ ਇਸ਼ਾਰਾ ਕੀਤਾ।

ਭੁੱਟੋ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਨੇ ਜਲਦਬਾਜ਼ੀ ਵਿਚ ਅਫ਼ਗਾਨਿਸਤਾਨ ਛੱਡ ਦਿਤਾ ਹੈ, ਜਿਸ ਕਾਰਨ ਉਸ ਸਮੇਂ ਦੌਰਾਨ ਅਫ਼ਗਾਨਿਸਤਾਨ ਵਿਚ ਬਹੁਤ ਸਾਰੇ ਸੰਵੇਦਨਸ਼ੀਲ ਹਥਿਆਰ ਪਿੱਛੇ ਰਹਿ ਗਏ ਸਨ। ਬਿਲਾਵਲ ਦਾ ਦਾਅਵਾ ਹੈ ਕਿ ਇਹ ਹਥਿਆਰ ਹੁਣ ਅਤਿਵਾਦੀ ਸਮੂਹਾਂ ਦੇ ਹੱਥਾਂ ਵਿਚ ਆ ਗਏ ਹਨ ਅਤੇ ਅਤਿਵਾਦੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਪਾਕਿਸਤਾਨ ਵਿਰੁਧ ਕਰ ਰਹੇ ਹਨ, ਜਿਸ ਕਾਰਨ ਪਾਕਿਸਤਾਨ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।
ਅਤਿਵਾਦ ਵਿਰੁਧ ਪਾਕਿਸਤਾਨ ਦੀ ਕਥਿਤ ਮੁਹਿੰਮ 'ਤੇ ਬਿਲਾਵਲ ਭੁੱਟੋ ਦਾ ਇਹ ਬਿਆਨ ਇਕ ਵਾਰ ਫਿਰ ਅਮਰੀਕਾ ਅਤੇ ਪਾਕਿਸਤਾਨ ਵਿਚਕਾਰ ਕੂਟਨੀਤਕ ਤਣਾਅ ਵਧਾ ਸਕਦਾ ਹੈ। ਬਿਲਾਵਲ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਅਮਰੀਕਾ ਤੇ ਉਸ ਖੇਤਰ ਦੀਆਂ ਭੂ-ਰਾਜਨੀਤਿਕ ਸਥਿਤੀਆਂ ਪਾਕਿਸਤਾਨ ਦੀ ਅੰਦਰੂਨੀ ਸੁਰੱਖਿਆ ਲਈ ਇਕ ਚੁਣੌਤੀ ਬਣ ਗਈਆਂ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement