ਕੈਨੇਡਾ ’ਚ ਭਾਰਤੀ ਮੂਲ ਦੇ ਸਚਿਤ ਮਹਿਰਾ ਬਣੇ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ
Published : May 9, 2023, 8:39 am IST
Updated : May 9, 2023, 8:39 am IST
SHARE ARTICLE
photo
photo

ਸਚਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀ ਦੋਸਤ ਹਨ ਅਤੇ ਕਰੀਬ 32 ਸਾਲਾਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ

 

ਕੈਨੇਡਾ : ਭਾਰਤੀ ਮੂਲ ਦੇ ਸਚਿਤ ਮਹਿਰਾ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਦੇ ਲਈ ਸ਼ਨੀਵਾਰ ਨੂੰ ਚੋਣਾਂ ਹੋਈਆਂ। ਨਤੀਜੇ ਸੋਮਵਾਰ ਨੂੰ ਐਲਾਨੇ ਗਏ। 46 ਸਾਲਾ ਸਚਿਤ ਨੇ ਮੀਰਾ ਅਹਿਮਦ ਨੂੰ ਹਰਾਇਆ।

ਸਚਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀ ਦੋਸਤ ਹਨ ਅਤੇ ਕਰੀਬ 32 ਸਾਲਾਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ। ਸ਼ਡਿਊਲ ਮੁਤਾਬਕ ਕੈਨੇਡਾ ਵਿਚ 2025 ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ। ਟਰੂਡੋ ਗਠਜੋੜ ਨਾਲ ਸਰਕਾਰ ਚਲਾ ਰਹੇ ਹਨ। ਇਸ ਦੇ ਲਈ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣ ਵਿਚ ਸਚਿਤ ਦੀ ਅਹਿਮ ਭੂਮਿਕਾ ਸੀ।

ਲਿਬਰਲ ਪਾਰਟੀ ਦੀ ਇਸ ਚੋਣ ਵਿਚ ਮੁਕਾਬਲਾ ਸਖ਼ਤ ਮੰਨਿਆ ਜਾ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਦਾ ਮੁਕਾਬਲਾ ਮੀਰਾ ਅਹਿਮਦ ਨਾਲ ਸੀ, ਜੋ ਪਹਿਲਾਂ ਇਸ ਪਾਰਟੀ ਦੀ ਪ੍ਰਧਾਨ ਰਹਿ ਚੁੱਕੀ ਹੈ।

ਲਿਬਰਲ ਪਾਰਟੀ ਦਾ ਸੰਚਾਲਨ ਨੈਸ਼ਨਲ ਬੋਰਡ ਆਫ਼ ਡਾਇਰੈਕਟਰਜ਼ ਦੁਆਰਾ ਕੀਤਾ ਜਾਂਦਾ ਹੈ। ਮਹਿਰਾ ਵੀ ਇਸ ਦੀ ਅਗਵਾਈ ਕਰਨਗੇ। ਦੇਸ਼ ਵਿਚ ਆਮ ਚੋਣਾਂ 2025 ਵਿਚ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਰਾਜਾਂ ਵਿੱਚ ਵੀ ਚੋਣ ਸਰਗਰਮੀਆਂ ਜਾਰੀ ਹਨ। ਇਨ੍ਹਾਂ ਚੋਣਾਂ ਵਿੱਚ ਪਾਰਟੀ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਸਚਿਤ ਦੀ ਹੋਵੇਗੀ।

ਸਚਿਤ ਨੇ ਖੁਦ ਕਿਹਾ- ਚੋਣਾਂ ਤੋਂ ਪਹਿਲਾਂ ਮੈਂ ਅਤੇ ਮੇਰੀ ਪਾਰਟੀ ਨੂੰ ਹਰ ਆਮ ਆਦਮੀ ਤੱਕ ਪਹੁੰਚਣਾ ਹੈ। ਇਸ ਲਈ ਵਰਕਰਾਂ ਨੂੰ ਤਿਆਰ ਰਹਿਣਾ ਪਵੇਗਾ। ਅਨੁਸ਼ਕਾ ਕੁਰੀਅਨ ਇਸ 'ਚ ਮਦਦ ਕਰੇਗੀ। ਅਨੁਸ਼ਕਾ ਵੀ ਭਾਰਤੀ ਮੂਲ ਦੀ ਹੈ ਅਤੇ ਲਿਬਰਲ ਪਾਰਟੀ ਦੀ ਮੁਖ ਚੋਣ ਰਣਨੀਤੀਕਾਰ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement