ਸੇਵਾ ਤੋਂ ਤੰਗ ਹੋਏ ਬੇਟੇ ਨੇ ਬਿਮਾਰ ਮਾਂ ਨੂੰ ਕਬਰ ’ਚ ਜ਼ਿੰਦਾ ਦਫ਼ਨਾਇਆ
Published : May 9, 2020, 7:29 am IST
Updated : May 9, 2020, 7:29 am IST
SHARE ARTICLE
File Photo
File Photo

ਚੀਨ ਦੇ ਉੱਤਰੀ ਹਿੱਸੇ ’ਚ ਇਕ ਵਿਅਕਤੀ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਅਪਣੀ ਮਾਂ ਨੂੰ ਕਥਿਤ ਤੌਰ ’ਤੇ ਖਾਲੀ ਪਈ ਕਬਰ ਵਿਚ ਦਫਨਾ ਦਿਤਾ। ਭਾਵੇਂਕਿ ਬਾਅਦ ਵਿਚ

ਬੀਜਿੰਗ, 8 ਮਈ : ਚੀਨ ਦੇ ਉੱਤਰੀ ਹਿੱਸੇ ’ਚ ਇਕ ਵਿਅਕਤੀ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਅਪਣੀ ਮਾਂ ਨੂੰ ਕਥਿਤ ਤੌਰ ’ਤੇ ਖਾਲੀ ਪਈ ਕਬਰ ਵਿਚ ਦਫਨਾ ਦਿਤਾ। ਭਾਵੇਂਕਿ ਬਾਅਦ ਵਿਚ ਮਹਿਲਾ ਬੁਰੀ ਤਰ੍ਹਾਂ ਡਰੀ ਹੋਈ ਸਥਿਤੀ ਵਿਚ ਜ਼ਿੰਦਾ ਮਿਲੀ । ਵਿਅਕਤੀ ਦੀ ਪਤਨੀ ਨੇ ਪੁਲਿਸ ਨੂੰ ਦਸਿਆ ਕਿ 2 ਮਈ ਨੂੰ ਉਹ ਅਪਣੀ ਮਾਂ ਨੂੰ ਇਕ ਪਹੀਏ ਵਾਲੀ ਠੇਲਾਗੱਡੀ ਵਿਚ ਬਿਠਾ ਕੇ ਲੈ ਗਿਆ। ਇਸ ਦੇ 3 ਦਿਨ ਬਾਅਦ ਵੀ ਜਦੋਂ ਮਹਿਲਾ ਵਾਪਸ ਨਹੀਂ ਆਈ ਤਾਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਜਿਸ ਮਗਰੋਂ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

File photoFile photo

File photoFile photo

ਇਹ ਘਟਨਾ ਸ਼ਾਂਕਸੀ ਸੂਬੇ ਦੇ ਜਿੰਗਬਿਯਾਨ ਕਾਊਂਟੀ ਦੀ ਹੈ। ਬਚਾਉਣ ਵਾਲੇ ਲੋਕਾਂ ਨੇ ਦਸਿਆ ਕਿ ਮਹਿਲਾ ਨੂੰ ਕਬਰ ਵਿਚੋਂ ਕੱਢੇ ਜਾਣ ਦੇ ਬਾਅਦ ਵੀ ਉਹ ਮਦਦ ਦੀ ਅਪੀਲ ਕਰਦੀ ਰਹੀ। ਵਿਅਕਤੀ ਦੀ ਪਛਾਣ 58 ਸਾਲਾ ਉਪ ਨਾਮ ਮਾ ਦੇ ਰੂਪ ਵਿਚ ਅਤੇ ਮਹਿਲਾ ਦੀ ਪਛਾਣ 79 ਸਾਲਾ ਉਪ ਨਾਮ ਵਾਂਗ ਦੇ ਰੂਪ ਵਿਚ ਹੋਈ ਹੈ। ਚੀਨ ਦੇ ਅਖਬਾਰ ਦੇ ਮੁਤਾਬਕ ਮਹਿਲਾ ਅੰਸ਼ਕ ਰੂਪ ਨਾਲ ਅਧਰੰਗ ਦੀ ਸ਼ਿਕਾਰ ਸੀ ਅਤੇ ਬੇਟਾ ਸੇਵਾ ਕਰ ਕੇ ਤੰਗ ਆ ਗਿਆ ਸੀ, ਜਿਸ ਦੇ ਬਾਅਦ ਉਸ ਨੇ ਇਹ ਅਣਮਨੁੱਖੀ ਕਦਮ ਚੁੱਕਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement