ਖਾਣੇ 'ਚੋਂ ਮਿਲਿਆ ਵਾਲ ਤਾਂ ਪਤਨੀ ਨੂੰ ਕਰ ਦਿੱਤਾ ਗੰਜਾ
Published : Oct 8, 2019, 6:21 pm IST
Updated : Oct 8, 2019, 6:21 pm IST
SHARE ARTICLE
Bangladesh man shaved wife's head after finding hair in food
Bangladesh man shaved wife's head after finding hair in food

ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ

ਢਾਕਾ : ਇਕ ਸਨਕੀ ਪਤੀ ਨੇ ਆਪਣੀ ਪਤਨੀ ਦੇ ਸਿਰ ਦੇ ਵਾਲ ਸਿਰਫ਼ ਇਸ ਕਰ ਕੇ ਵੱਢ ਦਿੱਤੇ, ਕਿਉਂਕਿ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਖਾਣੇ 'ਚ ਇਕ ਵਾਲ ਆ ਗਿਆ ਸੀ। ਇਸ ਗੱਲ ਤੋਂ ਪਤੀ ਇੰਨਾ ਨਾਰਾਜ਼ ਹੋਇਆ ਕਿ ਉਸ ਨੇ ਪਤਨੀ ਨੂੰ ਜ਼ਬਰਦਸਤੀ ਗੰਜਾ ਕਰ ਦਿੱਤਾ। ਹਾਲਾਂਕਿ ਬਾਅਦ 'ਚ ਸ਼ਿਕਾਇਤ ਕਰਨ 'ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Bangladesh man shaved wife's head after finding hair in foodBangladesh man shaved wife's head after finding hair in food

ਮਾਮਲਾ ਬੰਗਲਾਦੇਸ਼ ਦੇ ਜੋਏਪੁਰਹਾਟ ਜ਼ਿਲ੍ਹੇ ਦੇ ਇਕ ਪਿੰਡ ਦਾ ਹੈ। ਇਥੇ ਰਹਿਣ ਵਾਲੇ 35 ਸਾਲਾ ਬਬਲੂ ਮੰਡਲ ਦੀ ਪਤਨੀ ਨੇ ਉਸ ਨੂੰ ਨਾਸ਼ਤੇ 'ਚ ਚੌਲ ਅਤੇ ਦੁੱਧ ਦਿੱਤਾ ਸੀ। ਇਹ ਨਾਸ਼ਤਾ ਬਬਲੂ ਦੀ ਪਤਨੀ ਨੇ ਹੀ ਬਣਾਇਆ ਸੀ। ਨਾਸ਼ਤੇ 'ਚੋਂ ਉਸ ਨੂੰ ਇਕ ਵਾਲ ਮਿਲਿਆ। ਇਸ ਤੋਂ ਬਬਲੂ ਇੰਨਾ ਨਾਰਾਜ਼ ਹੋਇਆ ਕਿ ਉਸ ਨੇ ਆਪਣੀ ਪਤਨੀ ਦੇ ਸਿਰ ਦੇ ਵਾਲ ਜ਼ਬਰਦਸਤੀ ਕੱਟ ਦਿੱਤੇ। ਸਥਾਨਕ ਪੁਲਿਸ ਅਧਿਕਾਰੀ ਸ਼ਹਿਯਾਰ ਖ਼ਾਨ ਨੇ ਦੱਸਿਆ ਕਿ ਪਿੰਡ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

Bangladesh man shaved wife's head after finding hair in foodBangladesh man shaved wife's head after finding hair in food

ਪੁਲਿਸ ਮੁਤਾਬਕ ਜਿਵੇਂ ਹੀ ਬਬਲੂ ਨੇ ਨਾਸ਼ਤੇ 'ਚ ਵਾਲ ਵੇਖਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਉਹ ਰੇਜ਼ਰ ਲੈ ਕੇ ਆਇਆ ਅਤੇ ਜ਼ਬਰਦਸਤੀ ਪਤਨੀ ਨੂੰ ਗੰਜਾ ਕਰ ਦਿੱਤਾ। ਪੁਲਿਸ ਮੁਤਾਬਕ ਇਹ ਅਪਰਾਧ ਜਾਣਬੁੱਝ ਕੇ ਗੰਭੀਰ ਸੱਟ ਪਹੁੰਚਾਉਣ ਦਾ ਹੈ। ਇਸ ਦੇ ਲਈ ਉਸ ਨੂੰ 14 ਸਾਲ ਦੀ ਜੇਲ ਹੋ ਸਕਦੀ ਹੈ।

Location: Bangladesh, Dhaka, Gazipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement