ਡੋਨਾਲਡ ਟਰੰਪ ਨੂੰ ਲੱਗਿਆ ਇਕ ਹੋਰ ਝਟਕਾ, ਐਲਿਜ਼ਾਬੈਥ ਜੀਨ ਕੈਰੋਲ ਦੇ ਖਿਲਾਫ ਮਾਣਹਾਨੀ ਦਾ ਦਾਅਵਾ ਹੋਇਆ ਖਾਰਜ

By : GAGANDEEP

Published : Aug 8, 2023, 1:42 pm IST
Updated : Aug 8, 2023, 1:42 pm IST
SHARE ARTICLE
photo
photo

ਪਿਛਲੇ ਕੁਝ ਸਾਲਾਂ 'ਚ ਟਰੰਪ ਨੂੰ ਆਪਣੇ ਪੁਰਾਣੇ ਅਤੇ ਨਵੇਂ ਵਿਵਾਦਾਂ ਕਾਰਨਾਂ ਕਰਕੇ ਝਟਕੇ ਤੇ ਝਟਕੇ ਲੱਗ ਰਹੇ ਹਨ

 

 ਵਾਸ਼ਿੰਗਟਨ : ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਵਾਦਾਂ ਨਾਲ ਡੂੰਘਾ ਸਬੰਧ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਅਕਸਰ ਝਟਕੇ ਤੇ ਝਟਕੇ  ਲੱਗ ਰਹੇ ਹਨ। ਪਿਛਲੇ ਕੁਝ ਸਾਲਾਂ 'ਚ ਟਰੰਪ ਨੂੰ ਆਪਣੇ ਪੁਰਾਣੇ ਅਤੇ ਨਵੇਂ ਵਿਵਾਦਾਂ ਕਾਰਨ ਕਈ ਝਟਕੇ ਲੱਗੇ ਹਨ ਅਤੇ ਹਾਲ ਹੀ 'ਚ ਟਰੰਪ ਨੂੰ ਇਕ ਹੋਰ ਝਟਕਾ ਲੱਗਾ ਹੈ। ਟਰੰਪ ਨੂੰ ਇਹ ਝਟਕਾ ਸਾਬਕਾ ਅਮਰੀਕੀ ਲੇਖਿਕਾ ਅਤੇ ਪੱਤਰਕਾਰ ਐਲਿਜ਼ਾਬੇਥ ਜੀਨ ਕੈਰੋਲ ਦੇ ਖਿਲਾਫ ਲੱਗਾ ਹੈ।

ਟਰੰਪ ਨੇ ਕੈਰੋਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਟਰੰਪ ਦਾ ਕੇਸ ਇਕ ਕਾਊਂਟਰ ਕੇਸ ਸੀ ਜੋ ਉਸਨੇ ਕੈਰੋਲ ਦੇ ਕੇਸ ਦੇ ਖਿਲਾਫ ਕੀਤਾ ਸੀ, ਪਰ ਟਰੰਪ ਨੂੰ ਇਸ ਵਿੱਚ ਸਫਲਤਾ ਨਹੀਂ ਮਿਲੀ। ਨਿਊਯਾਰਕ ਦੀ ਇਕ ਸੰਘੀ ਅਦਾਲਤ ਨੇ ਟਰੰਪ ਦੇ ਮਾਣਹਾਨੀ ਦੇ ਕੇਸ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਟਰੰਪ ਦਾ ਕੇਸ ਬਿਲਕੁਲ ਵੀ ਮਜ਼ਬੂਤ ​​ਨਹੀਂ ਹੈ। ਟਰੰਪ ਦਾ ਇਹ ਕੇਸ ਖਾਰਜ ਹੋਣਾ ਨਾ ਸਿਰਫ਼ ਇੱਕ ਝਟਕਾ ਹੈ, ਸਗੋਂ ਇੱਕ ਹੋਰ ਕਾਨੂੰਨੀ ਹਾਰ ਵੀ ਹੈ।

ਟਰੰਪ ਨੇ ਕੈਰੋਲ 'ਤੇ ਮਾਣਹਾਨੀ ਦਾ ਜਵਾਬੀ ਮੁਕੱਦਮਾ ਕੀਤਾ। ਕਾਊਂਟਰ ਕੇਸ ਤੋਂ ਪਤਾ ਲੱਗਦਾ ਹੈ ਕਿ ਟਰੰਪ ਨੇ ਕੈਰੋਲ ਦੇ ਕੇਸ ਦੇ ਜਵਾਬ ਵਿੱਚ ਅਜਿਹਾ ਕੀਤਾ ਸੀ। ਦਰਅਸਲ, ਕੈਰੋਲ ਨੇ ਟਰੰਪ ਦੇ ਖਿਲਾਫ ਬਲਾਤਕਾਰ ਅਤੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਮਈ ਵਿੱਚ, ਨਿਊਯਾਰਕ ਦੀ ਇੱਕ ਸੰਘੀ ਅਦਾਲਤ ਨੇ ਇਸ ਮਾਮਲੇ ਵਿੱਚ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ। ਹਾਲਾਂਕਿ, ਉਸ ਨੂੰ ਬਲਾਤਕਾਰ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ ਅਤੇ ਪਟੀਸ਼ਨ ਖਾਰਜ ਕਰ ਦਿਤੀ ਗਈ ਸੀ।

ਪਰ 9 ਜੱਜਾਂ ਦੀ ਕਮੇਟੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦਾ ਦੋਸ਼ੀ ਪਾਇਆ। ਇਸ ਦੇ ਨਾਲ ਹੀ ਟਰੰਪ ਨੂੰ ਦੋਵਾਂ ਮਾਮਲਿਆਂ ਵਿੱਚ ਕੈਰੋਲ ਨੂੰ 5 ਮਿਲੀਅਨ ਡਾਲਰ (ਕਰੀਬ 41 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਇਸ ਮਾਮਲੇ 'ਚ ਹਾਰ ਦੇ ਕਾਰਨ ਟਰੰਪ ਨੇ ਕੈਰੋਲ 'ਤੇ ਮਾਣਹਾਨੀ ਦਾ ਜਵਾਬੀ ਕੇਸ ਦਾਇਰ ਕੀਤਾ ਸੀ।ਟਰੰਪ ਦਾ ਕੇਸ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਇਸ ਫੈਸਲੇ 'ਤੇ ਨਿਰਾਸ਼ਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਫੈਸਲੇ ਖਿਲਾਫ ਜਲਦ ਤੋਂ ਜਲਦ ਅਪੀਲ ਦਾਇਰ ਕਰਨ ਦੀ ਗੱਲ ਵੀ ਕਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement