ਵੈਨੇਜ਼ੁਏਲਾ ਨੇ ਜਾਰੀ ਕੀਤਾ ਹੁਣ ਤਕ ਦਾ ਸਭ ਤੋਂ ਵੱਡਾ 10 ਲੱਖ ਰੁਪਏ ਦਾ ਨੋਟ
Published : Mar 8, 2021, 8:09 pm IST
Updated : Mar 8, 2021, 8:09 pm IST
SHARE ARTICLE
10 lakh bolivar note
10 lakh bolivar note

ਅਮਰੀਕਾ ਦਾ ਅੱਧਾ ਡਾਲਰ ਤੇ ਭਾਰਤ ਦੇ 36 ਰੁਪਏ ਦੇ ਬਰਾਬਰ

ਕਾਰਾਕਸ : ਦਖਣੀ ਅਮਰੀਕੀ ਮਹਾਂਦੀਪ ਦਾ ਦੇਸ਼ ਵੈਨੇਜ਼ੁਏਲਾ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ 10 ਲੱਖ ਦਾ ਨੋਟ ਜਾਰੀ ਕੀਤਾ ਹੈ। ਅਸਲ ਵਿਚ ਭਿਆਨਕ ਆਰਥਕ ਸੰਕਟ ਕਾਰਨ ਵੈਨੇਜ਼ੁਏਲਾ ਨੂੰ ਅਜਿਹਾ ਕਰਨਾ ਪਿਆ। ਵੈਨੇਜੁਏਲਾ ਨੇ ਸਨਿਚਰਵਾਰ ਨੂੰ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ 10 ਲੱਖ ਬੋਲੀਵਰ ਦਾ ਨਵਾਂ ਨੋਟ ਜਾਰੀ ਕੀਤਾ।

10 lakh bolivar note 10 lakh bolivar note

10 ਲੱਖ ਬੋਲੀਵਰ ਦੀ ਕੀਮਤ ਅੱਧਾ ਅਮਰੀਕੀ ਡਾਲਰ ਅਤੇ ਭਾਰਤੀ ਰੁਪਏ ਮੁਤਾਬਕ ਸਿਰਫ 36 ਰੁਪਏ ਹੈ। ਜੇਕਰ ਦੇਖਿਆ ਜਾਵੇ ਤਾਂ ਇੰਨੇ ਰੁਪਏ ਵਿਚ ਅੱਜ ਦੇ ਸਮੇਂ ਵਿਚ ਭਾਰਤ ਵਿਚ ਅੱਧਾ ਲੀਟਰ ਪਟਰੌਲ ਵੀ ਨਹੀਂ ਮਿਲੇਗਾ।

10 lakh bolivar note 10 lakh bolivar note

ਵੈਨੇਜ਼ੁਏਲਾ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਦੇਖਦੇ ਹੋਏ ਇੰਨੇ ਵੱਡੇ ਕਰੰਸੀ ਨੋਟ ਨੂੰ ਜਾਰੀ ਕਰਨਾ ਪਿਆ ਹੈ। ਅਗਲੇ ਹਫ਼ਤੇ 2 ਲੱਖ ਬੋਲੀਵਰ ਅਤੇ 5 ਲੱਖ ਬੋਲੀਵਰ ਦੇ ਨੋਟ ਵੀ ਜਾਰੀ ਕੀਤੇ ਜਾਣਗੇ।

10 lakh bolivar note 10 lakh bolivar note

ਮੌਜੂਦਾ ਸਮੇਂ ਵਿਚ ਵੈਨੇਜ਼ੁਏਲਾ 10 ਹਜ਼ਾਰ, 20 ਹਜ਼ਾਰ ਅਤੇ 50 ਹਜ਼ਾਰ ਬੋਲੀਵਰ ਦੇ ਨੋਟ ਪ੍ਰਚਲਨ ਵਿਚ ਹਨ। ਵੈਨੇਜ਼ੁਏਲਾ ਵਿਚ ਭਾਰਤ ਦੇ 1 ਰੁਪਏ ਦੀ ਕੀਮਤ 25584.66 ਬੋਲੀਵਰ ਹੈ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement