ਪੰਜਾਬੀ ਸਿੱਖ ਨੌਜਵਾਨ ਸੁਖਪ੍ਰੀਤ ਸਿੰਘ ਵਿਸ਼ਵ ਮੰਚ 'ਤੇ ਸਿੱਖ ਭਾਈਚਾਰੇ ਦੀ ਕਰੇਗਾ ਨੁਮਾਇੰਦਗੀ

By : JAGDISH

Published : Feb 8, 2026, 9:17 am IST
Updated : Feb 8, 2026, 9:17 am IST
SHARE ARTICLE
Punjabi Sikh youth Sukhpreet Singh will represent the Sikh community on the world stage
Punjabi Sikh youth Sukhpreet Singh will represent the Sikh community on the world stage

‘ਨੈਸ਼ਨਲ ਮਾਡਲ ਯੂਨਾਈਟਡ ਨੇਸ਼ਨਜ਼' ਸਿਮੂਲੇਸ਼ਨ ਲਈ ਹੋਈ ਚੋਣ 

ਨਿਊਯਾਰਕ : ਘੈਂਟ ਇੰਗਲਮੁੰਸਟਰ ਨਾਲ ਸੰਬੰਧਤ ਨੌਜਵਾਨ ਸਿੱਖ ਆਗੂ ਸੁਖਪ੍ਰੀਤ ਸਿੰਘ ਲਈ ਇਹ ਇੱਕ ਵੱਡੀ ਅੰਤਰਰਾਸ਼ਟਰੀ ਮਾਨਤਾ ਹੈ। ਦੁਨੀਆ ਭਰ ਦੇ 150,000 ਤੋਂ ਵੱਧ ਉਮੀਦਵਾਰਾਂ ਵਿੱਚੋਂ ਉਹ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਹੋਣ ਵਾਲੇ ਪ੍ਰਸਿੱਧ “ਨੈਸ਼ਨਲ ਮਾਡਲ ਯੂਨਾਈਟਡ ਨੇਸ਼ਨਜ਼” ਸਿਮੂਲੇਸ਼ਨ ਲਈ ਚੁਣੇ ਗਏ ਕੇਵਲ 10,000 ਵਿਦਿਆਰਥੀਆਂ ਵਿੱਚ ਸ਼ਾਮਲ ਹੋਇਆ ਹੈ।

25 ਤੋਂ 30 ਮਾਰਚ 2026 ਤੱਕ ਚੱਲਣ ਵਾਲੇ ਇਸ ਵਿਸ਼ੇਸ਼ ਅੰਤਰਰਾਸ਼ਟਰੀ ਮੰਚ 'ਤੇ ਸੁਖਪ੍ਰੀਤ ਸਿੰਘ ਭਵਿੱਖ ਦੇ ਡਿਪਲੋਮੈਟਾਂ, ਨੀਤੀ-ਨਿਰਧਾਰਕਾਂ ਅਤੇ ਵਿਸ਼ਵ ਨੇਤਾਵਾਂ ਦੇ ਇਕ ਚੋਣਵੇਂ ਗਰੁੱਪ ਨਾਲ ਹਿੱਸਾ ਲੈਣ ਜਾ ਰਿਹਾ ਹੈ। ਚੋਣ ਪ੍ਰਕਿਰਿਆ ਬਹੁਤ ਸਖ਼ਤ ਮੰਨੀ ਜਾਂਦੀ ਹੈ, ਜਿਸ 'ਚ ਅਕਾਦਮਿਕ ਪ੍ਰਦਰਸ਼ਨ, ਲੀਡਰਸ਼ਿਪ ਯੋਗਤਾ ਅਤੇ ਸਮਾਜਿਕ ਸੂਝ ਮੁੱਖ ਮਾਪਦੰਡ ਹੁੰਦੇ ਹਨ।

ਸੁਖਪ੍ਰੀਤ ਸਿੰਘ ਇਸ ਵੇਲੇ ਹੌਗੈਟ ਵਿਖੇ ਬਾਇਓਮੈਡੀਕਲ ਲੈਬੋਰਟਰੀ ਟੈਕਨਾਲੋਜੀ ਦੇ ਵਿਦਿਆਰਥੀ ਹਨ, ਜਿੱਥੇ ਉਹ ਇਮਿਊਨੋਲੋਜੀ ਅਤੇ ਪੈਥੋਲੋਜੀ ਵਿੱਚ ਖ਼ਾਸ ਦਿਲਚਸਪੀ ਰੱਖਦੇ ਹੋਏ ਆਪਣੇ ਅਕਾਦਮਿਕ ਕਰੀਅਰ ਦੇ ਨਾਲ-ਨਾਲ, ਉਹ ਵਿਦਿਆਰਥੀ ਪ੍ਰਤੀਨਿਧਤਾ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹੈ।
ਉਹ ਯੂਰੇਕਾ ਸਟੂਡੈਂਟ ਕੌਂਸਲ ਦੇ ਪ੍ਰਧਾਨ ਦੇ ਨਾਲ ਸਟੂਡੈਂਟ ਕੌਂਸਲ ਵਿੱਚ ਵੀ ਸਰਗਰਮ ਸੇਵਾ ਕਰ ਰਹੇ ਹੈ ਤੇ ਨਿਊਯਾਰਕ ਲਈ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਬਹੁਪੱਖੀ ਯੋਗਤਾ ਵਿਗਿਆਨਕ ਸੋਚ ਅਤੇ ਰਾਜਨੀਤਿਕ ਸੂਝ ਨੂੰ ਦਰਸਾਉਂਦੀ ਹੈ।

ਸੁਖਪ੍ਰੀਤ ਸਿੰਘ ਸਿੱਖ ਨੌਜਵਾਨਾਂ ਵਿੱਚ ਇੱਕ ਪ੍ਰੇਰਕ ਆਵਾਜ਼ ਵਜੋਂ ਵੀ ਜਾਣੇ ਜਾਂਦੇ ਹਨ। ਉਹ ਬੈਲਜੀਅਨ ਸਿੱਖ ਯੂਥ ਐਸੋਸੀਏਸ਼ਨ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਹਨ, ਜਿਸ ਰਾਹੀਂ ਉਹ ਯੂਰਪ ਵਿੱਚ ਸਿੱਖ ਪਛਾਣ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਇਕੱਠਾ ਕਰਨ ਲਈ ਕੰਮ ਕਰ ਰਹੇ ਹਨ।
ਸੁਖਪ੍ਰੀਤ ਸਿੰਘ ਦਯਾ ਸਿੰਘ ਦੇ ਪੁੱਤਰ ਅਤੇ ਪੰਜਾਬ ਦੇ ਪਿੰਡ ਦਾਰਾਪੁਰ ਦੇ ਸਾਬਕਾ ਸਰਪੰਚ ਦੇ ਪੋਤੇ ਹਨ। ਲੀਡਰਸ਼ਿਪ ਅਤੇ ਸੇਵਾ ਦੀ ਇਹ ਪਰੰਪਰਾ ਹੋਰ ਪਿੱਛੇ ਤੱਕ ਜਾਂਦੀ ਹੈ। ਉਨ੍ਹਾਂ ਦੇ ਪੜਦਾਦਾ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਇੱਕ ਫੌਜੀ ਵਜੋਂ ਸੇਵਾ ਨਿਭਾਈ ਸੀ। ਇਸ ਅੰਤਰਰਾਸ਼ਟਰੀ ਚੋਣ ਨਾਲ ਸੁਖਪ੍ਰੀਤ ਸਿੰਘ ਆਪਣੇ ਉਭਰਦੇ ਕਰੀਅਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਰਹੇ ਹਨ। ਅੰਤਰਰਾਸ਼ਟਰੀ ਕੂਟਨੀਤੀ ਦੇ ਕੇਂਦਰ ਵਿੱਚ ਭਾਗ ਲੈਂਦਿਆਂ ਵੀ, ਉਨ੍ਹਾਂ ਦੀ ਸੋਚ ਸਿੱਖੀ ਦੇ ਮੂਲ ਸਿਧਾਂਤ ਸਰਬੱਤ ਦਾ ਭਲਾ ਨਾਲ ਜੁੜੀ ਰਹਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement