ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ‘ਸਾਂਝੀ ਕਾਰਜ ਯੋਜਨਾ' ਤਿਆਰ ਕਰਨਗੇ ਭਾਰਤ ਅਤੇ ਕੈਨੇਡਾ
Published : Feb 8, 2026, 10:58 pm IST
Updated : Feb 8, 2026, 10:58 pm IST
SHARE ARTICLE
India, Canada
India, Canada

ਓਟਾਵਾ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਨਥਾਲੀ ਡਰੋਇਨ ਵਿਚਾਲੇ ਹੋਈ ਬੈਠਕ ਵਿਚ ਲਿਆ ਗਿਆ ਫੈਸਲਾ

ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਕੌਮੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਮੁੱਦਿਆਂ ਉਤੇ ਸਹਿਯੋਗ ਨੂੰ ਸੇਧ ਦੇਣ ਲਈ ਇਕ ‘ਸਾਂਝੀ ਕਾਰਜ ਯੋਜਨਾ’ ਤਿਆਰ ਕਰਨ ਉਤੇ ਸਹਿਮਤ ਹੋ ਗਏ ਹਨ, ਅੰਤਰ-ਰਾਸ਼ਟਰੀ ਅਪਰਾਧਿਕ ਨੈਟਵਰਕ ਵਰਗੀਆਂ ਆਪਸੀ ਚਿੰਤਾਵਾਂ ਨੂੰ ਹੱਲ ਕਰਨ ਲਈ ਵਿਹਾਰਕ ਸਹਿਯੋਗ ਕਰਨ ਦੀ ਇਕ ਵੱਡੀ ਯੋਜਨਾ ਦੇ ਨਾਲ।

ਇਹ ਫੈਸਲਾ ਸਨਿਚਰਵਾਰ ਨੂੰ ਓਟਾਵਾ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਨਥਾਲੀ ਡਰੋਇਨ ਵਿਚਾਲੇ ਹੋਈ ਬੈਠਕ ਵਿਚ ਲਿਆ ਗਿਆ। 

ਇਸ ਕਦਮ ਨੂੰ ਦੋਹਾਂ ਧਿਰਾਂ ਵਲੋਂ ਅਪਣੇ ਸਬੰਧਾਂ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਵੇਖਿਆ ਜਾ ਰਿਹਾ ਹੈ, ਜੋ 2023 ਵਿਚ ਇਕ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਨੂੰ ਲੈ ਕੇ ਕੂਟਨੀਤਕ ਵਿਵਾਦ ਤੋਂ ਬਾਅਦ ਗੰਭੀਰ ਤਣਾਅ ਵਿਚ ਆ ਗਏ ਸਨ। 

ਕੌਮੀ ਸੁਰੱਖਿਆ ਸਲਾਹਕਾਰ ਡੋਭਾਲ ਦੀ ਓਟਾਵਾ ਯਾਤਰਾ ਅਜਿਹੇ ਸਮੇਂ ਹੋਈ ਹੈ ਜਦੋਂ ਦੋਵੇਂ ਪੱਖ ਅਗਲੇ ਮਹੀਨੇ ਦੇ ਸ਼ੁਰੂ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਯਾਤਰਾ ਦੀ ਤਿਆਰੀ ਕਰ ਰਹੇ ਹਨ। 

ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਡੋਭਾਲ-ਡਰੋਇਨ ਬੈਠਕ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਦੋਹਾਂ ਧਿਰਾਂ ਨੇ ਅਪਣੇ ਦੇਸ਼ਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਪਹਿਲਕਦਮੀਆਂ ਦੀ ਪ੍ਰਗਤੀ ਨੂੰ ਮਨਜ਼ੂਰ ਕੀਤਾ। 

ਇਸ ਵਿਚ ਕਿਹਾ ਗਿਆ ਹੈ ਕਿ ਉਹ ਕੌਮੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਮੁੱਦਿਆਂ ਉਤੇ ਦੁਵਲੇ ਸਹਿਯੋਗ ਨੂੰ ਸੇਧ ਦੇਣ ਅਤੇ ਸਬੰਧਤ ਤਰਜੀਹਾਂ ਉਤੇ ਵਿਵਹਾਰਕ ਸਹਿਯੋਗ ਨੂੰ ਸਮਰੱਥ ਬਣਾਉਣ ਲਈ ਇਕ ਸਾਂਝੀ ਕਾਰਜ ਯੋਜਨਾ ਉਤੇ ਸਹਿਮਤ ਹੋਏ। 

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਬੈਠਕ ਦੌਰਾਨ ਇਸ ਗੱਲ ਉਤੇ ਸਹਿਮਤੀ ਬਣੀ ਕਿ ਹਰ ਦੇਸ਼ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੇ ਸੰਪਰਕ ਅਧਿਕਾਰੀ ਸਥਾਪਤ ਕਰੇਗਾ ਅਤੇ ਉਨ੍ਹਾਂ ਦੀਆਂ ਸਬੰਧਤ ਏਜੰਸੀਆਂ ਕੰਮਕਾਜੀ ਸਬੰਧਾਂ ਨੂੰ ਮਜ਼ਬੂਤ ਕਰਨਗੀਆਂ। 

ਇਸ ਵਿਚ ਕਿਹਾ ਗਿਆ ਹੈ ਕਿ ਇਹ ‘ਮਹੱਤਵਪੂਰਨ ਕਦਮ’ ਦੁਵਲੇ ਸੰਚਾਰ ਨੂੰ ਸੁਚਾਰੂ ਬਣਾਉਣ ਅਤੇ ‘ਆਪਸੀ ਚਿੰਤਾ’ ਦੇ ਮੁੱਦਿਆਂ ਜਿਵੇਂ ਕਿ ‘ਨਸ਼ਿਆਂ ਦੇ ਗੈਰਕਾਨੂੰਨੀ ਪ੍ਰਵਾਹ, ਖ਼ਾਸਕਰ ਫੈਂਟਾਨਿਲ, ਅਤੇ ਕੌਮਾਂਤਰੀ ਸੰਗਠਤ ਅਪਰਾਧਕ ਨੈਟਵਰਕ’ ਉਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਦੇ ਯੋਗ ਬਣਾਏਗਾ। 

ਇਸ ਵਿਚ ਕਿਹਾ ਗਿਆ ਹੈ ਕਿ ਉਹ ਸਾਈਬਰ ਸੁਰੱਖਿਆ ਨੀਤੀ ਅਤੇ ਸਾਈਬਰ ਸੁਰੱਖਿਆ ਮੁੱਦਿਆਂ ਉਤੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਧੋਖਾਧੜੀ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਨਾਲ ਜੁੜੇ ਸਹਿਯੋਗ ਉਤੇ ਗੱਲਬਾਤ ਜਾਰੀ ਰੱਖਣ ਲਈ ਵੀ ਵਚਨਬੱਧ ਹਨ। 

ਕੌਮੀ ਸੁਰੱਖਿਆ ਸਲਾਹਕਾਰ ਡੋਭਾਲ ਨੇ ਸ਼ੁਕਰਵਾਰ ਨੂੰ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨਾਲ ਵੀ ਮੁਲਾਕਾਤ ਕੀਤੀ। 

ਜ਼ਿਕਰਯੋਗ ਹੈ ਕਿ 2023 ’ਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤ ਦੇ ਸੰਭਾਵਤ ਸਬੰਧ ਦੇ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧ ਤਬਦੀਲੀਨ ਪੱਧਰ ਉਤੇ ਪਹੁੰਚ ਗਏ ਸਨ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਕਰਾਰ ਦਿਤਾ ਸੀ। 

ਅਕਤੂਬਰ 2024 ’ਚ, ਭਾਰਤ ਨੇ ਅਪਣੇ ਹਾਈ ਕਮਿਸ਼ਨਰ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਓਟਾਵਾ ਵਲੋਂ ਨਿੱਝਰ ਮਾਮਲੇ ਨਾਲ ਜੋੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਵਾਪਸ ਬੁਲਾਏ ਸਨ। ਭਾਰਤ ਨੇ ਓਨੀ ਹੀ ਗਿਣਤੀ ਵਿਚ ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਬਾਹਰ ਕੱਢ ਦਿਤਾ। 

ਹਾਲਾਂਕਿ, ਪਿਛਲੇ ਸਾਲ ਅਪ੍ਰੈਲ ਵਿਚ ਸੰਸਦੀ ਚੋਣਾਂ ਵਿਚ ਲਿਬਰਲ ਪਾਰਟੀ ਦੇ ਨੇਤਾ ਕਾਰਨੀ ਦੀ ਜਿੱਤ ਨੇ ਸਬੰਧਾਂ ਨੂੰ ਮੁੜ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਸਹਾਇਤਾ ਕੀਤੀ। ਦੋਵੇਂ ਧਿਰਾਂ ਪਹਿਲਾਂ ਹੀ ਅਪਣੇ ਹਾਈ ਕਮਿਸ਼ਨਰਾਂ ਨੂੰ ਇਕ ਦੂਜੇ ਦੀਆਂ ਰਾਜਧਾਨੀਆਂ ਵਿਚ ਤਾਇਨਾਤ ਕਰ ਚੁਕੀਆਂ ਹਨ। 

Tags: canada

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement