ਦੁਨੀਆਂ ਦੀ ਸੱਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਦੇਹਾਂਤ 

By : KOMALJEET

Published : Jun 7, 2023, 1:02 pm IST
Updated : Jun 7, 2023, 1:02 pm IST
SHARE ARTICLE
Ivan Menezes passes away
Ivan Menezes passes away

ਬੀਮਾਰੀ ਦੇ ਚਲਦੇ ਪਿਛਲੇ ਕੁੱਝ ਸਮੇਂ ਤੋਂ ਸਨ ਹਸਪਤਾਲ 'ਚ ਦਾਖ਼ਲ 

ਨਵੀਂ ਦਿੱਲੀ : ਦੁਨੀਆਂ ਦੀ ਸੱਭ ਤੋਂ ਵੱਡੀ ਸ਼ਰਾਬ ਕੰਪਨੀ ਡਿਆਜੀਓ ਦੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਇਵਾਨ ਮੈਨੁਅਲ ਮੇਨੇਜ਼ੇਸ ਦੀ ਬੁੱਧਵਾਰ ਨੂੰ ਮੌਤ ਹੋ ਗਈ। ਕੰਪਨੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੇਨੇਜ਼ੇਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦਸਿਆ ਕਿ 63 ਸਾਲਾ ਮੇਨੇਜ਼ੇਸ ਇਸ ਮਹੀਨੇ ਦੇ ਅੰਤ 'ਚ ਸੇਵਾਮੁਕਤ ਹੋਣ ਵਾਲੇ ਸਨ। ਉਨ੍ਹਾਂ ਨੂੰ ਢਿੱਡ ਦੇ ਅਲਸਰ ਅਤੇ ਹੋਰ ਪੇਚੀਦਗੀਆਂ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਲੰਡਨ ਵਿਚ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਤੁਰਤ ਪਤਾ ਨਹੀਂ ਲੱਗ ਸਕਿਆ।

ਜ਼ਿਕਰਯੋਗ ਹੈ ਕਿ ਡਿਆਜੀਓ ਨੇ ਸੋਮਵਾਰ ਨੂੰ ਐਲਾਨ ਕੀਤੀ ਕਿ ਮੇਨੇਜ਼ੇਸ ਦਾ ਇਲਾਜ ਚੱਲ ਰਿਹਾ ਹੈ ਅਤੇ ਸੀ.ਈ.ਓ. ਨਿਯੁਕਤ ਕੀਤੇ ਗਏ ਡੇਬਰਾ ਕਰਿਊ ਤੁਰਤ ਅਧਾਰ 'ਤੇ ਆਪਣਾ ਅਹੁਦਾ ਸੰਭਾਲਣਗੇ। ਡਿਆਜੀਓ ਨੇ ਇਕ ਬਿਆਨ ਵਿਚ ਕਿਹਾ: "ਹਫ਼ਤੇ ਦੇ ਅੰਤ ਵਿਚ, ਸਾਨੂੰ ਪਤਾ ਲੱਗਾ ਕਿ ਅਲਸਰ ਦੀ ਸਰਜਰੀ ਅਤੇ ਕਈ ਹੋਰ ਪੇਚੀਦਗੀਆਂ ਤੋਂ ਬਾਅਦ ਇਵਾਨ ਦੀ ਹਾਲਤ ਵਿਗੜ ਗਈ ਸੀ।"

ਮੇਨੇਜ਼ੇਸ ਨੇ ਦਿੱਲੀ ਦੇ ਵੱਕਾਰੀ ਸੇਂਟ ਸਟੀਫ਼ਨ ਕਾਲਜ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ-ਅਹਿਮਦਾਬਾਦ ਤੋਂ ਪੜ੍ਹਾਈ ਕੀਤੀ। ਗਿਨੀਜ਼ ਅਤੇ ਗ੍ਰੈਂਡ ਮੈਟਰੋਪੋਲੀਟਨ ਦੇ ਵਿਲੀਨ ਹੋਣ ਤੋਂ ਬਾਅਦ ਮੇਨੇਜ਼ੇਸ 1997 ਵਿਚ ਡਿਆਜੀਓ ਵਿਚ ਸ਼ਾਮਲ ਹੋਏ। ਉਹ ਜੁਲਾਈ 2012 ਵਿਚ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਜੁਲਾਈ 2013 ਵਿਚ ਮੁੱਖ ਕਾਰਜਕਾਰੀ ਅਧਿਕਾਰੀ ਬਣੇ।

2023 ਵਿਚ ਨਾਈਟ ਦੀ ਉਪਾਧੀ ਦਿਤੀ ਗਈ ਸੀ। ਉਨ੍ਹਾਂ ਦਾ ਭਰਾ ਵਿਕਟਰ ਮੇਨੇਜ਼ੇਸ ਸਿਟੀਬੈਂਕ ਦਾ ਸਾਬਕਾ ਚੇਅਰਮੈਨ ਅਤੇ ਸੀ.ਈ.ਓ. ਡਿਏਜੀਓ ਦੇ ਫਲੈਗਸ਼ਿਪ ਬ੍ਰਾਂਡਾਂ ਵਿਚ ਜੌਨੀ ਵਾਕਰ ਵਿਸਕੀ, ਟੈਂਕਵੇਰੇ ਜਿਨ ਅਤੇ ਡੌਨ ਜੂਲੀਓ ਟਕੀਲਾ ਸ਼ਾਮਲ ਹਨ। ਕੰਪਨੀ ਨੇ 28 ਮਾਰਚ ਨੂੰ ਮੇਨੇਜ਼ੇਸ ਦੀ ਜਗ੍ਹਾ ਡੇਬਰਾ ਕਰਿਊ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement