UK 'ਚ ਭਾਰਤੀ ਖਾਣੇ ਤੋਂ ਖੁਸ਼ ਹੋ ਕੇ ਮਸ਼ਹੂਰ ਅਮਰੀਕੀ ਅਦਾਕਾਰ ਜੌਨੀ ਡੈੱਪ ਨੇ ਦਿੱਤੀ 49 ਲੱਖ ਰੁਪਏ ਦੀ ਟਿਪ
Published : Jun 7, 2022, 3:22 pm IST
Updated : Jun 7, 2022, 3:22 pm IST
SHARE ARTICLE
Johnny Depp
Johnny Depp

ਜੌਨੀ ਡੈੱਪ ਤੇ ਉਨ੍ਹਾਂ ਦੀ ਟੀਮ ਨੇ ਭਾਰਤੀ ਖਾਣੇ ਨੂੰ ਬੇਹੱਦ ਪਸੰਦ ਕੀਤਾ ਤੇ ਖੁਸ਼ ਹੋ ਕੇ ਇਹ ਟਿੱਪ ਦਿੱਤੀ

 

ਬਰਮਿੰਘਮ – ਮਸ਼ਹੂਰ ਅਮਰੀਕੀ ਅਦਾਕਾਰ ਜੌਨੀ ਡੈੱਪ ਤੇ ਅੰਬਰ ਹਰਡ ਦਾ ਮਾਨਹਾਨੀ ਕੇਸ ਖ਼ਤਮ ਹੋਇਆ ਹੈ। 6 ਹਫ਼ਤੇ ਲੰਮੇ ਚੱਲੇ ਇਸ ਕੇਸ ਦੀ ਫੇਅਰਫੈਕਸ, ਵਰਜੀਨੀਆ ਵਿਖੇ ਸੁਣਵਾਈ ਹੋਈ ਤੇ ਜੌਨੀ ਡੈੱਪ ਨੇ 50 ਮਿਲੀਅਨ ਡਾਲਰ ਦਾ ਇਹ ਮਾਨਹਾਨੀ ਮੁਕੱਦਮਾ ਜਿੱਤਿਆ ਹੈ। ਇਸ ਤੋਂ ਬਾਅਦ ਜੌਨੀ ਨੂੰ ਗਿਟਾਰਿਸਟ ਜੈੱਫ ਬੇਕ ਨਾਲ ਯੂ. ਕੇ. ਦੀਆਂ ਵੱਖ-ਵੱਖ ਥਾਵਾਂ ’ਤੇ ਘੁੰਮਦੇ ਦੇਖਿਆ ਗਿਆ।

Johnny Depp

Johnny Depp

ਇਸ ਦੌਰਾਨ ਇਹ ਖ਼ਬਰ ਸਾਹਮਣੇ ਆਈ ਕਿ ਜੈਨੀ ਡੈੱਪ ਨੇ ਜੈੱਫ ਨਾਲ ਇਕ ਕਰੀ ਹਾਊਸ ਬਰਮਿੰਘਮ ਵਿਖੇ ਡਿਨਰ ਕੀਤਾ ਤੇ ਟਿਪ ਦੌਰਾਨ 49 ਲੱਖ ਰੁਪਏ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਕਰੀ ਲਈ ਹਜ਼ਾਰਾਂ ਰੁਪਏ ਦੇ ਦਿੱਤੇ ਤੇ ਟਿਪ ਦੌਰਾਨ ਵੇਟਰ ਨੂੰ ਮੋਟੀ ਟਿਪ ਦਿੱਤੀ। ਜੌਨੀ ਤੇ ਜੈੱਫ ਨੇ ਭਾਰਤੀ ਰੈਸਟੋਰੈਂਟ ’ਚ ਭਾਰਤੀ ਖਾਣੇ, ਕੋਕਟੇਲ ਤੇ ਰੋਜ਼ ਸ਼ੈਂਪੇਨ ਦਾ ਸੁਆਦ ਚਖਿਆ।

Johnny Depp

Johnny Depp

ਬਰਮਿੰਘਮ ਦੇ ‘ਵਾਰਾਣਸੀ ਰੈਸਟੋਰੈਂਟ’ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੌਨੀ ਤੇ ਜੈੱਫ ਦੀ ਮਹਿਮਾਨ ਨਵਾਜ਼ੀ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਵਾਰਾਣਸੀ ਰੈਸਟੋਰੈਂਟ ਦੇ ਮੁਹੰਮਦ ਹੁਸੈਨ ਨੇ ਕਿਹਾ, ‘‘ਜੌਨੀ ਡੈੱਪ ਤੇ ਉਨ੍ਹਾਂ ਦੀ ਟੀਮ ਨੇ ਖਾਣੇ ਨੂੰ ਬੇਹੱਦ ਪਸੰਦ ਕੀਤਾ ਤੇ ਉਨ੍ਹਾਂ ਨੇ ਸਾਡੀ ਕੰਪਨੀ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਉਹ ਹੋਟਲ ਲਈ ਸਾਡਾ ਖਾਣਾ ਪੈਕ ਕਰਵਾ ਕੇ ਵੀ ਲੈ ਕੇ ਗਏ।’’

Johnny DeppJohnny Depp

ਉਨ੍ਹਾਂ ਕਿਹਾ, ‘‘ਜੌਨੀ ਨੇ ਹੋਟਲ ਦੇ ਸਟਾਫ ਨਾਲ ਤਸਵੀਰਾਂ ਵੀ ਖਿਚਵਾਈਆਂ ਤੇ ਮਸਤੀ ਵੀ ਕੀਤੀ। ਉਹ ਬਹੁਤ ਨਰਮ ਸੀ ਤੇ ਸਾਰਿਆਂ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆ ਰਹੇ ਸੀ। ਉਹ ਮੇਰੀਆਂ ਧੀਆਂ ਨਾਲ ਵੀ ਮਿਲਿਆ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement