Russia-Ukraine War: ਰੂਸੀ ਫੌਜ ਨੇ ਇਕ ਵਾਰ ਫਿਰ ਕੀਤਾ ਜੰਗਬੰਦੀ ਦਾ ਐਲਾਨ, ਲੋਕਾਂ ਨੂੰ ਕੱਢਣ ਲਈ ਦਿੱਤਾ ਜਾਵੇਗਾ ਲਾਂਘਾ
Published : Mar 7, 2022, 12:59 pm IST
Updated : Mar 7, 2022, 2:22 pm IST
SHARE ARTICLE
Russia announces ceasefire in Kyiv, 3 other cities for humanitarian corridors
Russia announces ceasefire in Kyiv, 3 other cities for humanitarian corridors

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 12ਵਾਂ ਦਿਨ ਹੈ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ।

 

ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 12ਵਾਂ ਦਿਨ ਹੈ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਇਹ ਜੰਗਬੰਦੀ ਭਾਰਤੀ ਸਮੇਂ ਅਨੁਸਾਰ 12.30 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਜੰਗ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਮਨੁੱਖੀ ਲਾਂਘਾ ਬਣਾਇਆ ਜਾਵੇਗਾ। ਇਹ ਦੂਜੀ ਵਾਰ ਹੈ ਜਦੋਂ ਰੂਸ ਨੇ ਯੂਕਰੇਨ ਵਿਚ ਜੰਗਬੰਦੀ ਦਾ ਐਲਾਨ ਕੀਤਾ ਹੈ।

Russia-Ukraine crisisRussia-Ukraine crisis

ਇਸ ਤੋਂ ਪਹਿਲਾਂ ਦੋ ਸ਼ਹਿਰਾਂ ਵਿਚ ਜੰਗਬੰਦੀ ਕੀਤੀ ਗਈ ਸੀ। ਹਾਲਾਂਕਿ ਰੂਸ ਨੇ ਇਸ ਨੂੰ ਕੁਝ ਘੰਟਿਆਂ ਵਿਚ ਖਤਮ ਕਰ ਦਿੱਤਾ ਅਤੇ ਬੰਬਾਰੀ ਸ਼ੁਰੂ ਕਰ ਦਿੱਤੀ। ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਰਾਜਧਾਨੀ ਕੀਵ, ਖਾਰਕਿਵ, ਮਾਰੀਉਪੋਲ ਅਤੇ ਸੁਮੀ ਵਰਗੇ ਭਿਆਨਕ ਸੰਘਰਸ਼ ਪ੍ਰਭਾਵਿਤ ਸ਼ਹਿਰਾਂ ਤੋਂ ਨਾਗਰਿਕਾਂ ਨੂੰ ਕੱਢਣ ਲਈ ਸੁਰੱਖਿਅਤ ਰਸਤੇ ਬਣਾਏ ਜਾਣਗੇ।

Russia captures strategic city of Melitopol in the southRussia announces ceasefire in Kyiv, 3 other cities for humanitarian corridors

ਰੂਸ ਇਸ ਸਮੇਂ ਇਹਨਾਂ ਸਾਰੇ ਸ਼ਹਿਰਾਂ 'ਤੇ ਬੰਬਾਰੀ ਅਤੇ ਗੋਲਾਬਾਰੀ ਕਰ ਰਿਹਾ ਹੈ। ਰੂਸ ਦੇ ਇਸ ਦਾਅਵੇ 'ਤੇ ਯੂਕਰੇਨ ਦੇ ਅਧਿਕਾਰੀਆਂ ਨੇ ਅਜੇ ਤੱਕ ਕੁਝ ਨਹੀਂ ਕਿਹਾ ਹੈ। ਜਿਨ੍ਹਾਂ ਦੋ ਲਾਂਘਿਆਂ ਨੂੰ ਖੋਲ੍ਹਣ ਦੀ ਗੱਲ ਹੋਈ ਹੈ, ਉਹਨਾਂ ਵਿਚੋਂ ਇਕ ਕੀਵ ਤੋਂ ਬੇਲਾਰੂਸ ਅਤੇ ਦੂਜਾ ਖਾਰਕੀਵ ਤੋਂ ਰੂਸੀ ਸਰਹੱਦ ਵੱਲ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement