ਅਮਰੀਕਾ ਦੀ ਖੂੰਖਾਰ ਅਪਰਾਧੀਆਂ ਦੀ ਸੂਚੀ ਵਿਚ 89 ਭਾਰਤੀ ਸ਼ਾਮਲ

By : GAGANDEEP

Published : Feb 7, 2026, 6:54 am IST
Updated : Feb 7, 2026, 8:21 am IST
SHARE ARTICLE
89 Indians included in US's most wanted list
89 Indians included in US's most wanted list

ਕਤਲ, ਨਸ਼ੀਲੇ ਪਦਾਰਥਾਂ ਦੀ ਤਸਕਰਾਂ ਸਮੇਤ ਕਈ ਅਪਰਾਧਿਕ ਮਾਮਲੇ ਦਰਜ

ਵਾਸ਼ਿੰਗਟਨ: ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀ.ਐਚ.ਐਸ.) ਨੇ ‘ਸੱਭ ਤੋਂ ਭੈੜੇ ਅਪਰਾਧੀ’ ਵਿਦੇਸ਼ੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਭਾਰਤੀ ਮੂਲ ਦੇ 89 ਵਿਅਕਤੀ ਸ਼ਾਮਲ ਹਨ। ਇਹ ਸੂਚੀ ਟਰੰਪ ਪ੍ਰਸ਼ਾਸਨ ਵਲੋਂ ਇਕ ਵਿਆਪਕ ਇਮੀਗ੍ਰੇਸ਼ਨ ਲਾਗੂ ਕਰਨ ਦੀ ਪਹਿਲਕਦਮੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਕਾਤਲਾਂ, ਜਿਨਸੀ ਅਪਰਾਧੀਆਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਸਮੇਤ ਗੰਭੀਰ ਅਪਰਾਧੀਆਂ ਨੂੰ ਉਜਾਗਰ ਕਰਨਾ ਹੈ।

ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਅਤੇ ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਵਲੋਂ ਗਿ੍ਰਫਤਾਰ ਕੀਤੇ ਗਏ ਲਗਭਗ 25,000 ਵਿਅਕਤੀਆਂ ਦੇ ਵੇਰਵੇ ਗ੍ਰਹਿ ਵਿਭਾਗ ਦੀ ਵੈੱਬਸਾਈਟ ਉਤੇ ਉਪਲਬਧ ਹਨ। ਸੂਚੀ ’ਚ ਸ਼ਾਮਲ 89 ਭਾਰਤੀ ਨਾਗਰਿਕਾਂ ਨੂੰ ਵੱਖ-ਵੱਖ ਅਪਰਾਧਾਂ ਜਿਵੇਂ ਕਿ ਜਿਨਸੀ ਸੋਸ਼ਣ, ਜਬਰ ਜਨਾਹ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਲੁੱਟ, ਡੀ.ਯੂ.ਆਈ., ਹਿੱਟ ਐਂਡ ਰਨ, ਤਸਕਰੀ, ਧੋਖਾਧੜੀ, ਡਕੈਤੀ, ਹਮਲਾ, ਅਗਵਾ, ਮਨੀ ਲਾਂਡਰਿੰਗ, ਨਸ਼ੀਲੇ ਪਦਾਰਥ ਰੱਖਣ ਅਤੇ ਘਰੇਲੂ ਹਿੰਸਾ ਦੇ ਦੋਸ਼ੀ ਠਹਿਰਾਇਆ ਗਿਆ ਹੈ।

ਡੀ.ਐਚ.ਐਸ. ਦੀ ਸਹਾਇਕ ਸਕੱਤਰ ਟਿ੍ਰਸੀਆ ਮੈਕਲਾਫਲਿਨ ਨੇ ਕਿਹਾ ਕਿ ਵੈਬਸਾਈਟ ਪਾਰਦਰਸ਼ਤਾ ਪ੍ਰਦਾਨ ਕਰਦੀ ਹੈ, ਜਿਸ ਨਾਲ ਅਮਰੀਕੀਆਂ ਨੂੰ ਅਪਰਾਧੀਆਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਤੋਂ ਹਟਾਇਆ ਜਾਂਦਾ ਵੇਖਣ ਦੀ ਇਜਾਜ਼ਤ ਮਿਲਦੀ ਹੈ. ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ਉਤੇ ਕਾਰਵਾਈ ਕਰ ਰਿਹਾ ਹੈ, ਕਾਰਜਕਾਰੀ ਆਦੇਸ਼ਾਂ ਦੇ ਨਾਲ ਦਖਣੀ ਅਮਰੀਕੀ ਸਰਹੱਦ ਉਤੇ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਅਤੇ ਵਾਧੂ ਫੌਜੀ ਤਾਇਨਾਤ ਕੀਤੇ ਗਏ ਹਨ।     (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement