ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਭਾਰਤ ਦੌਰੇ 'ਤੇ  
Published : Feb 7, 2023, 3:07 pm IST
Updated : Feb 7, 2023, 3:07 pm IST
SHARE ARTICLE
Image For representational Purpose Only
Image For representational Purpose Only

ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਵੱਖ-ਵੱਖ ਥਾਵਾਂ 'ਤੇ ਬਿਤਾਇਆ ਸਮਾਂ 

 

ਔਰੰਗਾਬਾਦ - ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਪਹੁੰਚੀ, ਜਿੱਥੇ ਉਹ ਬੁੱਧਵਾਰ ਨੂੰ ਵਿਸ਼ਵ ਪ੍ਰਸਿੱਧ ਐਲੋਰਾ ਗੁਫ਼ਾਵਾਂ ਦਾ ਦੌਰਾ ਕਰੇਗੀ। 

ਇੱਕ ਅਧਿਕਾਰੀ ਨੇ ਕਿਹਾ ਕਿ ਕਲਿੰਟਨ ਦੋ ਦਿਨਾਂ ਲਈ ਗੁਜਰਾਤ ਦੌਰੇ 'ਤੇ ਸੀ। ਉਹ ਮੰਗਲਵਾਰ ਦੁਪਹਿਰ ਇੱਥੇ ਪਹੁੰਚੀ ਅਤੇ ਖੁਲਤਾਬਾਦ ਸ਼ਹਿਰ ਲਈ ਰਵਾਨਾ ਹੋਈ ਜਿੱਥੇ ਉਹ ਰਾਤ ਰੁਕੇਗੀ।

ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਉਹ ਦੇਸ਼ ਦੇ 12ਵੇਂ ਜੋਤਿਰਲਿੰਗ ਘ੍ਰਿਸ਼ਨੇਸ਼ਵਰ ਮੰਦਰ ਦਾ ਦੌਰਾ ਕਰੇਗੀ ਅਤੇ ਐਲੋਰਾ ਗੁਫ਼ਾ ਦੇਖਣ ਜਾਵੇਗੀ। 

ਅਧਿਕਾਰੀ ਨੇ ਦੱਸਿਆ ਕਿ ਕਲਿੰਟਨ ਦੀ ਔਰੰਗਾਬਾਦ ਫ਼ੇਰੀ ਦੌਰਾਨ ਸੁਰੱਖਿਆ ਲਈ ਤਕਰੀਬਨ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਕਲਿੰਟਨ ਨੇ ਸੋਮਵਾਰ ਨੂੰ ਮਰਹੂਮ ਕਾਰਕੁਨ ਇਲਾ ਭੱਟ ਦੁਆਰਾ ਵਿੱਤੀ ਮਦਦ ਪ੍ਰਾਪਤ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ (SEWA) ਦੇ ਸਹਿਯੋਗ ਨਾਲ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਔਰਤਾਂ ਲਈ 5 ਕਰੋੜ ਡਾਲਰ ਦੇ 'ਗਲੋਬਲ ਕਲਾਈਮੇਟ ਰਿਜ਼ਿਲੈਂਸ ਫ਼ੰਡ' ਦਾ ਐਲਾਨ ਕੀਤਾ।

ਹਿਲੇਰੀ ਨੇ ਕਿਹਾ ਕਿ ਇਹ ਫ਼ੰਡ ਔਰਤਾਂ ਅਤੇ ਭਾਈਚਾਰਿਆਂ ਨੂੰ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਸ਼ਕਤੀ ਪ੍ਰਦਾਨ ਕਰੇਗਾ ਅਤੇ ਰੋਜ਼ੀ-ਰੋਟੀ ਦੇ ਨਵੇਂ ਸਰੋਤ ਅਤੇ ਸਿੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

ਉਹ ਟਰੇਡ ਯੂਨੀਅਨ ਵਜੋਂ 50 ਸਾਲਾਂ ਦੀ ਸੇਵਾ ਦਾ ਜਸ਼ਨ ਮਨਾਉਣ ਲਈ ਐਤਵਾਰ ਨੂੰ ਅਹਿਮਦਾਬਾਦ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਈ, ਅਤੇ ਪ੍ਰਸਿੱਧ ਸਮਾਜਿਕ ਕਾਰਕੁੰਨ ਇਲਾ ਭੱਟ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਪਿਛਲੇ ਸਾਲ ਨਵੰਬਰ ਵਿੱਚ ਦਿਹਾਂਤ ਹੋ ਗਿਆ ਸੀ।

ਕਲਿੰਟਨ ਨੇ ਸੋਮਵਾਰ ਨੂੰ ਗੁਜਰਾਤ ਦੇ 'ਕੱਛ ਕੇ ਛੋਟਾ ਰਣ' ਵਿੱਚ ਨਮਕ ਦੇ ਮੈਦਾਨ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਨਮਕ ਬਣਾਉਣ ਦੀ ਪ੍ਰਕਿਰਿਆ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਿਆ।

Tags: usa, india, clinton

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement