ਅਮਰੀਕੀ ਸਦਨ ਨੇ ਭੰਗ ਨੂੰ ਕਾਨੂੰਨੀ ਬਨਾਉਣ ਲਈ ਪਾਸ ਕੀਤਾ ਬਿੱਲ
Published : Dec 6, 2020, 3:35 pm IST
Updated : Dec 6, 2020, 3:35 pm IST
SHARE ARTICLE
US House passes federal cannabis decriminalisation bill
US House passes federal cannabis decriminalisation bill

ਭੰਗ ਸੰਬੰਧੀ ਇਹ ਬਿੱਲ ਹੁਣ ਅੱਗੇ ਪਾਸ ਹੋਣ ਲਈ ਸੈਨੇਟ ਵਿਚ ਜਾਵੇਗਾ

ਵਸ਼ਿੰਗਟਨ - ਅਮਰੀਕੀ ਸਦਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਪੱਧਰ 'ਤੇ ਭੰਗ ਨੂੰ ਅਪਰਾਧਿਕ ਵਰਗ ਵਿੱਚੋਂ ਬਾਹਰ ਕੱਢਣ ਵਾਲਾ ਇੱਕ ਬਿੱਲ ਪਾਸ ਕੀਤਾ ਹੈ, ਜਿਸ ਦਾ ਉਦੇਸ਼ ਨਸ਼ਿਆਂ ਦੀ ਗ੍ਰਿਫ਼ਤਾਰੀ ਵਿਚ ਨਸਲੀ ਅਸਮਾਨਤਾਵਾਂ ਨੂੰ ਘਟਾਉਣਾ ਹੈ। ਇਹ ਬਿੱਲ ਸਰਕਾਰੀ ਤੌਰ 'ਤੇ ਨਿਯੰਤਰਿਤ ਪਦਾਰਥਾਂ ਦੀ ਸੂਚੀ ਵਿਚੋਂ ਭੰਗ ਨੂੰ ਹਟਾ ਦੇਵੇਗਾ ਅਤੇ ਭੰਗ ਦੇ ਗੈਰ ਕਾਨੂੰਨੀ ਦਾਇਰੇ ਨੂੰ ਖ਼ਤਮ ਕਰ ਦਵੇਗਾ।

US House passes federal cannabis decriminalisation billUS House passes federal cannabis decriminalisation bill

ਭੰਗ ਸੰਬੰਧੀ ਇਹ ਬਿੱਲ ਹੁਣ ਅੱਗੇ ਪਾਸ ਹੋਣ ਲਈ ਸੈਨੇਟ ਵਿਚ ਜਾਵੇਗਾ। ਸੰਯੁਕਤ ਰਾਜ ਸਦਨ ਨੇ ਮਾਰੀਜੁਆਨਾ ਆਪਰਚੁਨਿਟੀ ਰੀਨਵੇਸਟਮਿੰਟ ਅਤੇ ਐਕਸਪੈਂਜਮੈਂਟ ਐਕਟ ਨੂੰ 228 ਤੋਂ 164 ਵੋਟਾਂ ਨਾਲ ਪਾਸ ਕੀਤਾ ਹੈ ਜਿਸ ਵਿੱਚ ਛੇ ਡੈਮੋਕਰੇਟਸ ਨੇ ਇਸ ਦੇ ਵਿਰੁੱਧ ਅਤੇ ਪੰਜ ਰਿਪਬਲਿਕਨਾਂ ਨੇ ਇਸ ਦੇ ਪੱਖ ਵਿੱਚ ਵੋਟ ਦਿੱਤੀ।

US House passes federal cannabis decriminalisation billUS House passes federal cannabis decriminalisation bill

ਇਸ ਸਾਲ ਪੇਸ਼ ਕੀਤੀ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਇਕ ਰਿਪੋਰਟ ਮੁਤਾਬਕ ਭੰਗ ਦੀ ਬਰਾਬਰ ਵਰਤੋਂ ਦੀਆਂ ਦਰਾਂ ਦੇ ਬਾਵਜੂਦ ਬਲੈਕ ਅਮਰੀਕਾ ਵਾਸੀਆਂ ਨੂੰ ਗੋਰੇ ਲੋਕਾਂ ਨਾਲੋਂ 3.6, ਗੁਣਾ ਜਿਆਦਾ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਜਦਕਿ, ਏ.ਸੀ.ਐਲ ਯੂ. ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੁਝ ਸੂਬੇ ਭਾਵੇਂ ਉਹਨਾਂ ਨੇ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ ਜਾਂ ਨਹੀਂ ਵਿੱਚ ਵੀ ਗ੍ਰਿਫ਼ਤਾਰੀਆਂ ਵਿੱਚ ਨਸਲੀ ਅਸਮਾਨਤਾਵਾਂ ਰਹਿੰਦੀਆਂ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement