ਭਾਰਤ 'ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਅਮਰੀਕਾ : ਰੀਪੋਰਟ
Published : Aug 6, 2020, 8:43 am IST
Updated : Aug 6, 2020, 8:43 am IST
SHARE ARTICLE
File Photo
File Photo

ਹਥਿਆਰਾਂ ਵਿਚ ਹਥਿਆਰਬੰਦ ਡਰੋਨ ਵੀ ਸ਼ਾਮਲ ਜੋ 1,000 ਪੌਂਡ ਤੋਂ ਵੱਧ ਬੰਬ ਅਤੇ ਮਿਜ਼ਾਈਲਾਂ ਲਿਜਾ ਸਕਦੇ ਹਨ

ਵਾਸ਼ਿੰਗਟਨ, 5 ਅਗੱਸਤ : ਅਮਰੀਕਾ, ਭਾਰਤ ਵਿਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਮੀਡੀਆ ਦੀ ਇਕ ਖ਼ਬਰ ਮੁਤਾਬਕ ਇਨ੍ਹਾਂ ਹਥਿਆਰਾਂ ਵਿਚ ਹਥਿਆਰਬੰਦ ਡਰੋਨ ਵੀ ਸ਼ਾਮਲ ਹਨ ਜੋ 1,000 ਪੌਂਡ ਤੋਂ ਵੱਧ ਬੰਬ ਅਤੇ ਮਿਜ਼ਾਈਲਾਂ ਲਿਜਾ ਸਕਦੇ ਹਨ। ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚ ਪੂਰਬੀ ਲਦਾਖ਼ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੇ ਬਾਅਦ ਇਹ ਕਦਮ ਕਾਫੀ ਮਾਇਨੇ ਰਖਦਾ ਹੈ। ਭਾਰਤੀ ਫ਼ੌਜ ਦੇ 20 ਜਵਾਨ 15 ਜੂਨ ਨੂੰ ਹੋਈ ਝੜਪ ਵਿਚ ਸ਼ਹੀਦ ਹੋ ਗਏ ਸਨ। ਚੀਨੀ ਸੈਨਿਕ ਵੀ ਮਰੇ ਸਨ ਪਰ ਉਸ ਨੇ ਇਸ ਦੀ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿਤੀ। ਅਮਰੀਕੀ ਖੁਫ਼ੀਆ ਏਜੰਸੀ ਦੀ ਇਕ ਰੀਪੋਰਟ ਮੁਤਾਬਕ ਚੀਨ ਦੇ 35 ਫ਼ੌਜੀ ਮਾਰੇ ਗਏ ਸਨ।

'ਫੌਰੇਨ ਪਾਲਿਸੀ' ਪਤਰਿਕਾ ਨੇ ਅਮਰੀਕੀ ਅਧਿਕਾਰੀਆਂ ਅਤੇ ਸੰਸਦ ਦੇ ਸਹਿਯੋਗੀਆਂ ਦੇ ਇੰਟਰਵਿਊ ਦੇ ਆਧਾਰ 'ਤੇ ਇਕ ਰੀਪੋਰਟ ਵਿਚ ਕਿਹਾ, ''ਟਰੰਪ ਪ੍ਰਸ਼ਾਸਨ ਭਾਰਤ ਅਤੇ ਚੀਨ ਵਿਚ ਸਰਹੱਦ 'ਤੇ ਹਿੰਸਕ ਝੜਪ ਦੇ ਮੱਦੇਨਜ਼ਰ ਭਾਰਤ ਵਿਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਵਿਚ ਤਣਾਅ ਦਾ ਇਕ ਹੋਰ ਮੁੱਦਾ ਖੜਾ ਹੋ ਜਾਵੇਗਾ।''

File PhotoFile Photo

ਪਤਰਿਕਾ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨੇ ਹਾਲ ਦੇ ਮਹੀਨਿਆਂ ਵਿਚ ਭਾਰਤ ਨੂੰ ਨਵੇਂ ਹਥਿਆਰਾਂ ਦੀ ਵਿਕਰੀ ਦੀ ਯੋਜਨਾ ਤਿਆਰ ਕੀਤੀ ਹੈ ਜਿਸ ਵਿਚ ਹਥਿਆਰਬੰਦ ਡਰੋਨ ਜਿਹੇ ਉੱਚ ਪੱਧਰ ਦੀ ਹਥਿਆਰ ਪ੍ਰਣਾਲੀ ਅਤੇ ਉੱਚ ਪੱਧਰ ਦੀ ਤਕਨਾਲੋਜੀ ਸ਼ਾਮਲ ਹੈ। ਟਰੰਪ ਨੇ ਅਧਿਕਾਰਤ ਰੂਪ ਨਾਲ ਉਨ੍ਹਾਂ ਨਿਯਮਾਂ ਵਿਚ ਸੋਧ ਕੀਤੀ ਹੈ ਜੋ ਭਾਰਤ ਜਿਹੇ ਵਿਦੇਸ਼ੀ ਹਿੱਸੇਦਾਰਾਂ ਲਈ ਮਿਲਟਰੀ-ਪੱਧਰੀ ਡਰੋਨ ਦੀ ਵਿਕਰੀ ਨੂੰ ਪਾਬੰਦੀਸ਼ੁਦਾ ਕਰਦੇ ਸਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਅਮਰੀਕਾ ਨੂੰ ਹਥਿਆਰਬੰਦ ਡਰੋਨ ਦੀ ਵਿਕਰੀ 'ਤੇ ਵਿਚਾਰ ਕਰਨ ਦੀ ਇਜਾਜ਼ਤ ਮਿਲੇਗੀ ਜੋ ਪਹਿਲਾਂ ਉਨ੍ਹਾਂ ਦੀ ਗਤੀ ਅਤੇ ਪੇਲੋਡ ਦੇ ਕਾਰਨ ਪਾਬੰਦੀਸ਼ੁਦਾ ਸਨ। ਮਾਮਲੇ ਤੋਂ ਜਾਣੂ ਇਕ ਸਾਂਸਦ ਨੇ ਫੌਰੇਨ ਪਾਲਿਸੀ ਪਤਰਿਕਾ ਨੂੰ ਕਿਹਾ,''ਉਹ ਭਾਰਤ ਨੂੰ ਹਥਿਆਰਬੰਦ (ਸ਼੍ਰੇਣੀ-1) ਪ੍ਰੀਡੇਟਸ ਮੁਹਈਆ ਕਰਾਉਣ ਵਾਲੇ ਹਨ।'' ਉਨ੍ਹਾਂ ਦਸਿਆ ਕਿ 'ਐੱਮਕਿਊ-1 ਪ੍ਰੀਡੇਟਰ ਡਰੋਨ' 1,000 ਪੌਂਡ ਤੋਂ ਵਧੇਰੇ ਬੰਬ ਅਤੇ ਮਿਜ਼ਾਈਲਾਂ ਲਿਜਾ ਸਕਦਾ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement