ਸਮੁੰਦਰ ’ਚ ਈਰਾਨ ਅਤੇ ਅਮਰੀਕੀ ਸੁਮੰਦਰੀ ਫ਼ੌਜ ਆਹਮੋ-ਸਾਹਮਣੇ

By : BIKRAM

Published : Jul 5, 2023, 9:54 pm IST
Updated : Jul 5, 2023, 9:54 pm IST
SHARE ARTICLE
American Ship.
American Ship.

ਈਰਾਨ ਨੇ ਅਮਰੀਕੀ ਕਾਰੋਬਾਰੀ ਜਹਾਜ਼ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ : ਅਮਰੀਕੀ ਫ਼ੌਜ

ਦੁਬਈ: ਈਰਾਨ ਨੇ ਬੁਧਵਾਰ ਤੜਕੇ ਰਣਨੀਤਕ ਰੂਪ ’ਚ ਮਹੱਤਵਪੂਰਨ ਹਰਮੂਜ਼ ਜਲਡਮਰੂਮੱਧ ਨੇੜੇ ਦੋ ਤੇਲ ਟੈਂਕਰਾਂ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ’ਚੋਂ ਇਕ ’ਤੇ ਗੋਲੀਬਾਰੀ ਕੀਤੀ। ਅਮਰੀਕੀ ਸਮੁੰਦਰੀ ਫ਼ੌਜ ਨੇ ਇਹ ਜਾਣਕਾਰੀ ਦਿਤੀ। 

ਇਸ ’ਚ ਕਿਹਾ ਗਿਆ ਹੈ ਕਿ ਦੋਹਾਂ ਮਾਮਲਿਆਂ ’ਚ ਅਮਰੀਕੀ ਸਮੁੰਦਰੀ ਫ਼ੌਜ ਦੀ ਪ੍ਰਤੀਕਿਰਿਆ ਤੋਂ ਬਾਅਦ ਈਰਾਨੀ ਸਮੁੰਦਰੀ ਫ਼ੌਜੀ ਜਹਾਜ਼ ਪਿੱਛੇ ਹਟ ਗਏ ਅਤੇ ਦੋਹਾਂ ਕਾਰੋਬਾਰੀ ਜਹਾਜ਼ਾਂ ਨੇ ਅਪਣਾ ਸਫ਼ਰ ਜਾਰੀ ਰਖਿਆ। 

ਅਮਰੀਕੀ ਸਮੁੰਦਰੀ ਫ਼ੌਜ ਦੇ ਪੰਜਵੇਂ ਬੇੜੇ ਦੇ ਬੁਲਾਰੇ ਕਮਾਂਡਰ ਟਿਕ ਹਾਕਿੰਗਸ ਨੇ ਕਿਹਾ, ‘‘ਈਰਾਨੀ ਸਮੁੰਦਰੀ ਫ਼ੌਜ ਨੇ ਜਾਇਜ਼ ਰੂਪ ਨਾਲ ਕੌਮਾਂਤਰੀ ਜਲਖੇਤਰ ’ਚ ਚੱਲਣ ਵਾਲੇ ਕਾਰੋਬਾਰੀ ਟੈਂਕਰਾਂ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕੀ ਸਮੁੰਦਰੀ ਫ਼ੌਜ ਨੇ ਤੁਰਤ ਪ੍ਰਤੀਕਿਰਿਆ ਦਿਤੀ ਅਤੇ ਉਨ੍ਹਾਂ ਕਾਰਵਾਈ ਨੂੰ ਰੋਕਿਆ।’’
ਉਨ੍ਹਾਂ ਕਿਹਾ ਕਿ ਦੂਜੇ ਜਹਾਜ਼ ’ਤੇ ਕੀਤੀ ਗੋਲੀਬਾਰੀ ’ਚ ਕੋਈ ਜਾਨੀ ਅਤੇ ਵੱਡਾ ਨੁਕਸਾਨ ਨਹੀਂ ਹੋਇਆ।

ਈਰਾਨ ਵਲੋਂ ਇਸ ਘਟਨਾ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। 

ਅਮਰੀਕੀ ਸਮੁੰਦਰੀ ਫ਼ੌਜ ਦਾ ਕਹਿਣਾ ਹੈ ਕਿ ਈਰਾਨ ਨੇ ਪਿਛਲੇ ਦੋ ਸਾਲਾਂ ’ਚ ਘੱਟ ਤੋਂ ਘੱਟ ਪੰਜ ਕਾਰੋਬਾਰੀ ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਕਈ ਹੋਰਾਂ ਨੂੰ ਪ੍ਰੇਸ਼ਾਨ ਕੀਤਾ ਹੈ। ਕਈ ਘਟਨਾਵਾ ਫਾਰਸ ਦੀ ਖਾੜੀ ਦੇ ਤੰਗ ਮੁਹਾਨੇ ਹਰਮੂਜ਼ ਜਲਡਮਰੂਮੱਧ ਅਤੇ ਉਸ ਨੇੜੇ ਵਾਪਰੀਆਂ ਹਨ, ਜਿੱਥੇ 20 ਫ਼ੀ ਸਦੀ ਕੱਚੇ ਤੇਲ ਦੀ ਆਵਾਜਾਈ ਹੁੰਦੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement