ਨਿਊਜ਼ੀਲੈਂਡ ਦੀ ਪ੍ਰਮੁੱਖ ਰੀਅਲ ਅਸਟੇਟ ਕੰਪਨੀ ਦੇ ਅਹਿਮ ਅਹੁਦੇ ’ਤੇ ਪਹੁੰਚਿਆ ਪੰਜਾਬੀ
Published : Jul 5, 2023, 3:49 pm IST
Updated : Jul 5, 2023, 3:50 pm IST
SHARE ARTICLE
photo
photo

ਗੁਰਜੀਤ ਪੰਜਾਬ ਦੇ ਬਾਬਾ ਬੰਦਾ ਸਿੰਘ ਬਹਾਦ ਕਾਲਜ ਤੋਂ ਬੀ,ਟੈੱਕ ਦੀ ਡਿਗਰੀ ਹਾਸਲ ਕਰ ਕੇ ਇੱਥੇ ਪਹੁੰਚਿਆ ਸੀ

 

ਆਕਲੈਂਡ- ਅਪਣੀ ਲਗਨ ਤੇ ਮਿਹਨਤ ਸਦਕਾ 39 ਸਾਲਾ ਪੰਜਾਬੀ ਨੌਜੁਆਨ ਗੁਰਜੀਤ ਸੇਖੋਂ ਨੇ ਨਿਊਜ਼ੀਲੈਂਡ ਦੀ ਮਸ਼ਹੂਰ ਰੀਅਲ ਅਸਟੇਟ ਕੰਪਨੀ ਬਾਰਫੁੱਟ ਐਂਡ ਧਾਂਮਪਸਨ ਵਿਚ ਮੈਨੇਜਰ ਦੀ ਉਪਾਧੀ ਹਾਸਲ ਕੀਤੀ ਹੈ, ਗੁਰਜੀਤ ਉਟਾਹੂਹੂ ਬ੍ਰਾਂਚ ਦਾ ਮੈਨੇਜਰ ਬਣਿਆ ਹੈ।

ਇਹ ਉਪਲਬਧੀ ਹਾਸਲ ਕਰ ਕੇ ਗੁਰਜੀਤ ਨਿਊਜ਼ੀਲੈਂਡ ਆਉਣ ਵਾਲੇ ਨੌਜੁਆਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ। 

ਗੁਰਜੀਤ 2007 ਵਿਚ ਬਤੌਰ ਅੰਤਰ-ਰਾਸ਼ਟਰੀ ਵਿਦਿਆਰਥੀ ਨਿਊਜ਼ੀਲੈਂਡ ਗਿਆ ਸੀ ਅਤੇ ਇੱਥੇ ਉਸ ਨੇ ਆਕਲੈਂਡ ਯੂਨੀਵਰਸਿਟੀ ਤੋਂ ਬਿਜਨਸ ਸਟੱਡੀ ਦਾ ਡਿਪਲੋਮਾ ਕੀਤਾ। ਗੁਰਜੀਤ ਪੰਜਾਬ ਦੇ ਬਾਬਾ ਬੰਦਾ ਸਿੰਘ ਬਹਾਦ ਕਾਲਜ ਤੋਂ ਬੀ,ਟੈੱਕ ਦੀ ਡਿਗਰੀ ਹਾਸਲ ਕਰ ਕੇ ਇੱਥੇ ਪਹੁੰਚਿਆ ਸੀ। 

ਗੁਰਜੀਤ ਨੇ ਦਸਿਆ ਕਿ ਇਸ ਮੁਕਾਮ ਨੂੰ ਹਾਸਲ ਕਰ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ ਉਸ ਨੇ ਦਸਿਆ ਕਿ ਇਥੇ ਆ ਕੇ ਰੈਸਟੋਰੈਂਟ ਤੋਂ ਲੈ ਕੇ ਟੈਕਨੀਕਲ ਹੈਲਪ ਡੈਸਕ ਅਤੇ ਬਤੌਰ ਟੈਕਸੀ ਡਰਾਈਵਰ ਮਿਹਨਤ ਕੀਤੀ।

ਨਿਊਜ਼ੀਲੈਂਡ ਪਹੁੰਚ ਕੇ ਉਸ ਨੇ 2011 ਵਿਚ ਪਹਿਲਾਂ ਅਪਣਾ ਘਰ ਖਰੀਦਿਆ, ਜਿਸ ਰੀਅਲ ਅਸਟੇਟ ਏਜੰਟ ਨੇ ਗੁਰਜੀਤ ਨੂੰ ਘਰ ਵੇਚਿਆ ਸੀ ਉਸ ਨੇ ਗੁਰਜੀਤ ਦੇ ਕੰਮ ਲਈ ਜਜ਼ਬੇ ਨੂੰ ਪਹਿਚਾਣਿਆ ਤੇ ਰੀਅਲ ਅਸਟੇਟ ਫੀਲਡ ਵਿਚ ਆਉਣ ਲਈ ਪ੍ਰੇਰਿਤ ਕੀਤਾ। 2014 ਵਿਚ ਗੁਰਜੀਤ ਨੇ ਉਟਾਹੂਹੂ ਬ੍ਰਾਂਚ ਜੋਇਨ ਕੀਤੀ  ਤੇ ਜਲਦ ਹੀ ਉਹ ਟਾਪ ਪ੍ਰਫਾਰਮਰ ਬਣ ਗਿਆ ਤੇ 2015 ਤੱਕ ਨੰਬਰ ਇਕ ਦੇ ਰੀਅਲ ਅਸਟੇਟ ਏਜੰਟਾਂ ਵਿਚ ਸ਼ਾਮਲ ਹੋ ਗਿਆ।

2015 ਤੋਂ ਬਾਅਦ ਗੁਰਜੀਤ ਲਗਾਤਾਰ ਹੁਣ ਤੱਕ ਅਪਣੀ ਬ੍ਰਾਂਚ ਦਾ ਟਾਪ ਏਜੰਟ ਬਣਦਾ ਆ ਰਿਹਾ ਹੈ।

ਗੁਰਜੀਤ ਦਾ ਕਹਿਣਾ ਹੈ ਕਿ ਉਸ ਨੂੰ ਮਿਲੀ ਮੈਨੇਜਰ ਦੀ ਪੋਸਟ ਬਹੁਤ ਚੁਨੌਤੀਆਂ ਨਾਲ ਭਰਪੂਰ ਸੀ। ਉਹ ਸਹਿਜਤਾ ਤੇ ਨਿਮਰਤਾ ਨਾਲ ਪਹਿਲਾਂ ਵਾਂਗ ਮਿਹਨਤ ਜਾਰੀ ਰੱਖੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement