ਬੈਲਜੀਅਮ ’ਚ ਸੁਖਪ੍ਰੀਤ ਸਿੰਘ ਨੇ ਰਚਿਆ ਇਤਿਹਾਸ

By : JUJHAR

Published : Jun 5, 2025, 11:24 am IST
Updated : Jun 5, 2025, 2:39 pm IST
SHARE ARTICLE
Sukhpreet Singh creates history in Belgium
Sukhpreet Singh creates history in Belgium

ਸੁਖਪ੍ਰੀਤ ਸਿੰਘ ਨੂੰ ‘ਯੂਰੇਕਾ ਵਿਦਿਆਰਥੀ ਪ੍ਰੀਸ਼ਦ’ ਦਾ ਨਵਾਂ ਪ੍ਰਧਾਨ ਚੁਣਿਆ

ਪੰਜਾਬ ਦੇ ਸਿੱਖ ਨੌਜਵਾਨ ਨੇ ਇਕ ਹੋਰ ਨਵਾਂ ਇਤਿਹਾਸ ਰਚਿਆ ਹੈ। ਜਾਣਕਾਰੀ ਅਨੁਸਾਰ ਇੰਗਲਮੁਨਸਟਰ (ਬੈਲਜੀਅਮ) ’ਚ ਨਗਰ ਕੌਂਸਲਰ ਤੇ ਹੋਜੇਂਟ ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਯੂਰਪ ਦੇ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ ‘ਯੂਰੇਕਾ ਵਿਦਿਆਰਥੀ ਪ੍ਰੀਸ਼ਦ’ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਸਿੱਖ ਵਿਦਿਆਰਥੀ ਪੂਰੇ ਯੂਰਪ ਦੇ ਵਿਦਿਆਰਥੀ ਗਠਜੋੜ ਦੀ ਅਗਵਾਈ ਕਰੇਗਾ। ਸੁਖਪ੍ਰੀਤ ਨੇ ਕਿਹਾ ਕਿ “ਇਹ ਮੇਰੀ ਨਹੀਂ, ਹਰ ਸਿੱਖ ਵਿਦਿਆਰਥੀ ਦੀ ਜਿੱਤ ਹੈ, “ਸਿੱਖੀ ਸਾਨੂੰ ਸੇਵਾ, ਇਨਸਾਫ਼ ਅਤੇ ਦਇਆ ਸਿਖਾਉਂਦੀ ਹੈ ਇਹੀ ਮੇਰੇ ਨੇਤ੍ਰਿਤਾ ਦਾ ਆਧਾਰ ਹੈ।” ‘ਯੂਰੇਕਾ ਵਿਦਿਆਰਥੀ ਪ੍ਰੀਸ਼ਦ’ ਯੂਰਪ ਦੇ 123,000 ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ। ਇਹ ਕੌਂਸਲ ਵਿਦਿਆਰਥੀਆਂ ਦੀ ਅਵਾਜ਼ ਨੂੰ ਅੰਤਰਰਾਸ਼ਟਰੀ ਅਦਾਨ-ਪ੍ਰਦਾਨ, ਮਾਨਸਿਕ ਸਿਹਤ, ਭਾਈਚਾਰੇ ਵਾਲੀ ਸਿੱਖਿਆ ਅਤੇ ਟਿਕਾਊ ਵਿਕਾਸ ਵਰਗੇ ਅਹੰਕਾਰਪੂਰਨ ਮੁੱਦਿਆਂ ’ਤੇ ਪਹੁੰਚਾਉਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement