ਡਾਕਟਰਾਂ ਨੇ ਕੀਤਾ ਪ੍ਰਗਟਾਵਾ, ਅੱਖਾਂ ਨਾਲ ਵੀ ਫੈਲ ਸਕਦੈ ਕੋਰੋਨਾ ਵਾਇਰਸ 
Published : Jun 5, 2020, 7:59 am IST
Updated : Jun 5, 2020, 7:59 am IST
SHARE ARTICLE
File Photo
File Photo

ਕੋਰੋਨਾ ਵਾਇਰਸ ਬਾਰੇ ਅਜੇ ਤਕ ਸਾਨੂੰ ਇਹ ਪਤਾ ਸੀ ਕਿ ਇਹ ਨੱਕ ਤੇ ਮੂੰਹ ਨਾਲ ਫੈਲ ਸਕਦਾ ਹੈ ਪਰ ਹੁਣ ਡਾਕਟਰਾਂ ਨੇ ਹੈਰਾਨ ਕਰਨ

ਵਾਸ਼ਿੰਗਟਨ, 4 ਜੂਨ: ਕੋਰੋਨਾ ਵਾਇਰਸ ਬਾਰੇ ਅਜੇ ਤਕ ਸਾਨੂੰ ਇਹ ਪਤਾ ਸੀ ਕਿ ਇਹ ਨੱਕ ਤੇ ਮੂੰਹ ਨਾਲ ਫੈਲ ਸਕਦਾ ਹੈ ਪਰ ਹੁਣ ਡਾਕਟਰਾਂ ਨੇ ਹੈਰਾਨ ਕਰਨ ਵਾਲਾ ਪ੍ਰਗਟਾਵਾ ਕੀਤਾ ਹੈ ਕਿ ਇਹ ਅੱਖਾਂ ਨਾਲ ਵੀ ਫੈਲ ਸਕਦਾ ਹੈ। ਹਾਲਾਂਕਿ ਕੰਨਾਂ ਰਾਹੀਂ ਇਸ ਦੇ ਫੈਲਣ ਦੇ ਖ਼ਤਰੇ ਤੋਂ ਇਨਕਾਰ ਕਰ ਦਿਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਾਇਰਸ ਪੀੜਤ ਵਿਅਕਤੀ ਬਹੁਤ ਨੇੜੇ ਹੋ ਕੇ ਖੰਘਦਾ ਹੈ ਜਾਂ ਛਿੱਕਦਾ ਹੈ ਤਾਂ ਨੱਕ ਤੇ ਮੂੰਹ ਦੇ ਨਾਲ-ਨਾਲ ਅੱਖਾਂ ਨਾਲ ਵੀ ਵਾਇਰਸ ਸਰੀਰ ਵਿਚ ਦਾਖ਼ਲ ਹੋ ਸਕਦਾ ਹੈ।

File photoFile photo

ਵਾਇਰਸ ਦੇ ਸੰਪਰਕ ਵਿਚ ਆਏ ਹੱਥਾਂ ਨਾਲ ਅੱਖਾਂ ਨੂੰ ਹੱਥ ਲਾਉਣ ਨਾਲ ਵਾਇਰਸ ਫੈਲਣ ਦਾ ਖ਼ਤਰਾ ਹੈ। ਇਸ ਦੇ ਨਾਲ ਹੀ ਕਿਸੇ ਵਾਇਰਸ ਪੀੜਤ ਵਿਅਕਤੀ ਦੇ ਹੰਝੂਆਂ ਨਾਲ ਵੀ ਇਸ ਵਾਇਰਸ ਰੋਗ ਦੇ ਲਪੇਟ ਵਿਚ ਆਉਣ ਦਾ ਖਤਰਾ ਹੈ। ਵਾਰ-ਵਾਰ ਹੱਥ ਧੋਣ, ਸਮਾਜਕ ਦੂਰੀ ਬਣਾਏ ਰਖਣ ਅਤੇ ਬਾਹਰ ਨਿਕਲਣ ਸਮੇਂ ਚਿਹਰੇ ਨੂੰ ਢੱਕ ਕੇ ਰੱਖਣ ਨਾਲ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

‘ਅਮਰੀਕਾ ਅਕੈਡਮੀ ਆਫ਼ ਆਪਥੈਲਮੋਲਾਜੀ’ ਮੁਤਾਬਕ ਐਨਕ ਲਗਾਉਣਾ ਵੀ ਸੁਰੱਖਿਅਤ ਹੋ ਸਕਦਾ ਹੈ। ਸਿਹਤ ਦੇਖਭਾਲ ਕਰਮਚਾਰੀਆਂ ਨੂੰ ਵੀ ਵਾਇਰਸ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਐਨਕ ਲਗਾ ਕੇ ਰਖਣ ਦੀ ਸਲਾਹ ਦਿਤੀ ਗਈ ਹੈ। ਅਮਰੀਕਾ ਦੇ ਰੋਗ ਕੰਟਰੋਲ ਕੇਂਦਰ ਮੁਤਾਬਕ ਕੰਨਾਂ ਨਾਲ ਕੋਵਿਡ-19 ਫੈਲਣ ਦਾ ਖਤਰਾ ਨਹੀਂ ਹੈ।    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement