Mexico News: ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਕਲਾਉਡੀਆ ਸੀਨਬੌਮ ਪਾਰਡੋ
Published : Oct 4, 2024, 7:41 am IST
Updated : Oct 4, 2024, 7:41 am IST
SHARE ARTICLE
Claudia Seenbaum Pardo became the first female president of Mexico
Claudia Seenbaum Pardo became the first female president of Mexico

Mexico News: 66ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

 

Mexico News:  ਅਮਰੀਕੀ ਮਹਾਂਦੀਪ ਦੇ ਇਕ ਦੇਸ਼ ਮੈਕਸੀਕੋ ਨੂੰ ਨਵਾਂ ਰਾਸ਼ਟਰਪਤੀ ਮਿਲਿਆ ਹੈ। ਕਲਾਉਡੀਆ ਸੀਨਬੌਮ ਨੇ ਰਾਜਧਾਨੀ ਮੈਕਸੀਕੋ ਸਿਟੀ ਵਿਚ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਹੁੰ ਚੁਕਦੇ ਹੀ ਉਹ ਅਪਣੇ ਦੇਸ਼ ਦੀ 66ਵੀਂ ਰਾਸ਼ਟਰਪਤੀ ਬਣ ਗਈ। ਉਨ੍ਹਾਂ ਨੇ ਅਜਿਹੇ ਸਮੇਂ ਸਹੁੰ ਚੁੱਕੀ ਹੈ ਜਦੋਂ ਦੇਸ਼ ਅਪਰਾਧਕ ਹਿੰਸਾ ਨਾਲ ਘਿਰਿਆ ਹੋਇਆ ਹੈ। ਸਹੁੰ ਚੁੱਕਣ ਤੋਂ ਬਾਅਦ ਕਲਾਉਡੀਆ ਸੀਨਬੌਮ ਨੇ ਦਿ੍ਰੜਤਾ ਨਾਲ ਕਿਹਾ ਕਿ ਉਹ ਦੇਸ਼ ਵਿਚ ਵਧ ਰਹੀ ਹਿੰਸਾ ਤੇ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ‘ਸਮਾਜਕ ਨੀਤੀ’ ਦੀ ਵਰਤੋਂ ਕਰੇਗੀ।

ਕਲਾਉਡੀਆ ਸੀਨਬੌਮ ਇਸ ਤੋਂ ਪਹਿਲਾਂ ਮੈਕਸੀਕੋ ਦੀ ਮੇਅਰ ਰਹਿ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਨੇਤਾ ਬਣਨ ਤੋਂ ਪਹਿਲਾਂ ਇਕ ਵਿਗਿਆਨੀ ਸੀ। ਕਲਾਉਡੀਆ ਸੀਨਬੌਮ ਨੇ ਐਂਡਰੇਸ ਮੈਨੁਅਲ ਲੋਪੇਜ ਓਬਰਾਡੋਰ ਦੀ ਥਾਂ ਮੈਕਸੀਕੋ ਦੇ ਰਾਸ਼ਟਰਪਤੀ ਵਜੋਂ, ਦੁਨੀਆ ਦੇ ਸੱਭ ਤੋਂ ਵਧ ਅਬਾਦੀ ਵਾਲੇ ਸਪੈਨਿਸ ਬੋਲਣ ਵਾਲੇ ਦੇਸ਼ ਨੂੰ ਚੁਣਿਆ। 62 ਸਾਲਾ ਕਲਾਉਡੀਆ ਸੇਨਬੌਮ ਨੇ ਕਾਂਗਰਸ ਹਾਊਸ ਵਿਚ ਛੇ ਸਾਲ ਦੇ ਕਾਰਜਕਾਲ ਲਈ ਅਹੁਦੇ ਦੀ ਸਹੁੰ ਚੁੱਕੀ।

ਸੇਨਬੌਮ ਯਹੂਦੀ ਪਿਛੋਕੜ ਦੀ ਪਹਿਲੀ ਰਾਸ਼ਟਰਪਤੀ ਹੈ। ਉਸ ਨੇ ਅਪਣੇ ਪੂਰਵ ਰਾਸ਼ਟਰਪਤੀ ਲੋਪੇਜ ਦੀਆਂ ਨੀਤੀਆਂ ਵਿਰੁਧ ਚੋਣਾਂ ਲੜੀਆਂ ਅਤੇ ਉਸ ਦੀਆਂ ਨੀਤੀਆਂ ਵਿਰੁਧ ਅਪਣਾ ਨਜ਼ਰੀਆ ਪੇਸ਼ ਕੀਤਾ, ਜਿਸ ਨੂੰ ਜਨਤਕ ਹੁੰਗਾਰਾ ਮਿਲਿਆ ਅਤੇ ਉਹ ਜਿੱਤ ਗਈ। ਹਾਲਾਂਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਲਈ ਦੇਸ਼ ’ਚ ਫੈਲੀ ਹਿੰਸਾ, ਮਾਫ਼ੀਆ ਅਤੇ ਨਸ਼ੀਲੇ ਪਦਾਰਥਾਂ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ। ਕਿਉਂਕਿ ਮੈਕਸੀਕੋ ਵਿਚ ਲੰਮੇ ਸਮੇਂ ਤੋਂ ਮਾਫ਼ੀਆ ਦਾ ਰਾਜ ਹੈ। ਮੈਕਸੀਕੋ ਦੁਨੀਆ ਵਿਚ ਮਾਫ਼ੀਆ ਅਤੇ ਹਿੰਸਕ ਅਪਰਾਧਾਂ ਲਈ ਜਾਣਿਆ ਜਾਂਦਾ ਹੈ।

ਰਾਸ਼ਟਰਪਤੀ ਬਣਨ ਤੋਂ ਬਾਅਦ ਸੇਨਬੌਮ ਦੀ ਪਹਿਲੀ ਫੇਰੀ ਅਕਾਪੁਲਕੋ ਦੇ ਸਮੁੰਦਰੀ ਬੀਚਾਂ ਦੀ ਹੋਵੇਗੀ ਜੋ ਹਾਲ ਹੀ ਵਿਚ ਆਏ ਹੜ੍ਹਾਂ ਨਾਲ ਤਬਾਹ ਹੋ ਗਏ ਸਨ। ਉਹ ਦੇਸ਼ ਦੀ ਆਰਥਿਕਤਾ ਦੀਆਂ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਵੇਖਦੀ ਹੈ।             
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement