ਰੂਸ ਦਾ ਐਲਾਨ : ਅਕਤੂਬਰ ਤੋਂ ਦਿਤੀ ਜਾਵੇਗੀ ਕੋਰੋਨਾ ਵੈਕਸੀਨ
Published : Aug 4, 2020, 9:43 am IST
Updated : Aug 4, 2020, 9:43 am IST
SHARE ARTICLE
Mikhail Murashko
Mikhail Murashko

ਡਾਕਟਰ-ਅਧਿਆਪਕ ਨੂੰ ਮਿਲੇਗੀ ਸੱਭ ਤੋਂ ਪਹਿਲਾਂ

ਮਾਸਕੋ- ਦੁਨੀਆਂ ਦੀਆਂ ਸੈਂਕੜੇ ਟੀਮਾਂ ਕੋਵਿਡ -19 ਦੀ ਵੈਕਸੀਨ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ, ਪਰ ਰੂਸ,  ਯੂ.ਕੇ, ਯੂ.ਐਸ .ਏ ਅਤੇ ਚੀਨ ਇਸ ਦੌੜ ਵਿਚ ਸੱਭ ਤੋਂ ਅੱਗੇ ਹਨ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਇਹ ਟੀਕਾ ਅਗਲੇ ਸਾਲ ਤਕ ਉਪਲਬਧ ਹੋ ਜਾਵੇਗਾ ਪਰ ਆਮ ਲੋਕਾਂ ਤਕ ਪਹੁੰਚਣ ਵਿਚ ਇਸ ਨੂੰ ਵਧੇਰੇ ਸਮਾਂ ਲਗੇਗਾ। ਹਾਲਾਂਕਿ ਰੂਸ ਨੇ ਸੱਭ ਨੂੰ ਹੈਰਾਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਅਕਤੂਬਰ ਤੋਂ ਹੀ ਦੇਸ਼ ਵਿਚ ਸਮੂਹਕ ਟੀਕਾਕਰਨ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਤਹਿਤ ਇਹ ਟੀਕਾ ਪਹਿਲਾਂ ਡਾਕਟਰਾਂ ਅਤੇ ਅਧਿਆਪਕਾਂ ਨੂੰ ਦਿਤਾ ਜਾਵੇਗਾ, ਉਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਲਗਾਇਆ ਜਾਵੇਗਾ। ਰੂਸ ਦੇ ਸਿਹਤ ਮੰਤਰੀ ਮਿਖ਼ਾਇਲ ਮੁਰਾਸ਼ਕੋ ਨੇ ਪ੍ਰੈੱਸ ਕਾਨਫ਼ਰੰਸ ਵਿਚ ਐਲਾਨ ਕੀਤਾ ਕਿ ਕੋਰੋਨਾ ਟੀਕਾ ਅਕਤੂਬਰ ਤੋਂ ਸਮੂਹਕ ਟੀਕਾਕਰਨ ਲਈ ਉਪਲਬਧ ਹੋਵੇਗਾ। ਮਿਖ਼ਾਇਲ ਨੇ ਕਿਹਾ ਕਿ ਗਮਾਲੇਆ ਇੰਸਟੀਚਿਊਟ ਨੇ ਕੋਰੋਨਾ ਟੀਕੇ 'ਤੇ ਸਾਰੇ ਕਲੀਨਿਕਲ ਟਰਾਇਲ ਪੂਰੇ ਕਰ ਲਏ ਹਨ ਅਤੇ ਨਤੀਜੇ ਕਾਫ਼ੀ ਚੰਗੇ ਹਨ। ਇਸ ਵੇਲੇ ਟੀਕਾ ਰਜਿਸਟਰੀ ਕਰਨ ਅਤੇ ਵੰਡਣ ਦੀ ਪ੍ਰਕਿਰਿਆ ਵਿਚ ਹੈ।

Mikhail MurashkoMikhail Murashko

ਉਨ੍ਹਾਂ ਕਿਹਾ ਕਿ ਅਸੀਂ ਅਕਤੂਬਰ ਤੋਂ ਸਮੂਹਕ ਟੀਕਾਕਰਨ ਸ਼ੁਰੂ ਕਰਾਂਗੇ। ਟੀਕੇ ਪਹਿਲਾਂ ਡਾਕਟਰਾਂ ਅਤੇ ਅਧਿਆਪਕਾਂ ਲਈ ਉਪਲਬਧ ਕਰਵਾਏ ਜਾਣਗੇ। ਮਿਖ਼ਾਇਲ ਅਨੁਸਾਰ ਇਸ ਰੂਸੀ ਟੀਕੇ ਨੂੰ ਅਗੱਸਤ ਦੇ ਅੰਤ ਤਕ ਮਨਜ਼ੂਰੀ ਦੇ ਦਿਤੀ ਜਾਵੇਗੀ। ਬਹੁਤ ਸਾਰੇ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕਈ ਦੇਸ਼ਾਂ ਦੇ ਵਿਗਿਆਨੀਆਂ ਨੇ ਵੀ ਰੂਸ ਦੀ ਜਲਦਬਾਜ਼ੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਨੂੰ ਵਿਸ਼ਵ ਦੇ ਸਰਬੋਤਮ ਅਤੇ ਸੱਭ ਤੋਂ ਮਜ਼ਬੂਤ ਦੇਸ਼ ਵਜੋਂ ਸਥਾਪਤ ਕਰਨ ਦੀ ਪ੍ਰਕਿਰਿਆ ਵਿਚ ਅਜਿਹਾ ਲਗਦਾ ਹੈ ਕਿ ਟੀਕੇ ਦੀ ਜਾਂਚ ਜਲਦਬਾਜ਼ੀ ਵਿਚ ਪੂਰੀ ਹੋ ਗਈ ਕਹਿ ਦਿਤਾ ਹੈ। ਅਮਰੀਕੀ ਕੋਰੋਨਾ ਮਾਹਰ ਐਂਥਨੀ ਫ਼ੋਸੀ ਨੇ ਕਿਹਾ ਕਿ ਅਮਰੀਕਾ, ਰੂਸ ਜਾਂ ਚੀਨ ਵਿਚ ਬਣੇ ਟੀਕੇ ਦੀ ਵਰਤੋਂ ਨਹੀਂ ਕਰ ਸਕੇਗਾ ਕਿਉਂਕਿ ਕਲੀਨਿਕਲ ਟਰਾਇਲ ਨਾਲ ਜੁੜੇ ਕਾਨੂੰਨ ਅਤੇ ਨਿਯਮ, ਖ਼ਾਸ ਕਰ ਕੇ ਇਨ੍ਹਾਂ ਦੋਹਾਂ ਦੇਸ਼ਾਂ ਨਾਲੋਂ ਬਹੁਤ ਸਖ਼ਤ ਅਤੇ ਵਖਰੇ ਹਨ। ਹੋ ਸਕਦਾ ਹੈ ਕਿ ਇਹ ਟੀਕੇ ਸਾਡੇ ਸਿਸਟਮ ਵਿਚ ਪਾਸ ਨਾ ਹੋਣ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਿਨੋ-ਰਸ਼ੀਅਨ ਇਸ ਵਾਇਰਸ ਦੀ ਗੰਭੀਰਤਾ ਨੂੰ ਸਮਝ ਲੈਣਗੇ ਅਤੇ ਕਲੀਨਿਕਲ ਟਰਾਇਲ ਜਲਦਬਾਜ਼ੀ ਵਿਚ ਪੂਰੇ ਨਹੀਂ ਹੋਏ ਹੋਣਗੇ। 

Donald TrumpDonald Trump

ਚੋਣਾਂ ਕਾਰਨ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੇ ਨੇ ਟਰੰਪ- ਵਾਸ਼ਿੰਗਟਨ: ਡੋਨਾਲਡ ਟਰੰਪ ਦੀ ਸਰਕਾਰ ਨੇ ਛੇਤੀ ਕੋਰੋਨਾ ਵੈਕਸੀਨ ਬਣਾਉਣ ਲਈ 'ਆਪਰੇਸ਼ਨ ਵਾਰਪ ਸਪੀਡ' ਲਾਂਚ ਕੀਤਾ ਹੈ। ਅਮਰੀਕਾ ਵਿਚ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਕੁਝ ਵਿਗਿਆਨੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਚੋਣਾਂ ਤੋਂ ਠੀਕ ਪਹਿਲਾਂ ਜਲਦਬਾਜ਼ੀ ਵਿਚ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਆਪਰੇਸ਼ਨ ਵਾਰਮ ਸਪੀਡ ਨਾਲ ਜੁੜੇ ਕੁਝ ਲੋਕ ਅਕਤੂਬਰ ਤਕ ਵੈਕਸੀਨ ਤਿਆਰ ਕਰਨ ਲਈ ਦਬਾਅ ਮਹਿਸੂਸ ਕਰ ਰਹੇ ਹਨ। ਰਿਪੋਰਟ ਵਿਚ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਾਲ ਕੰਮ ਕਰ ਰਹੇ ਖੋਜੀਆਂ ਨੂੰ ਡਰ ਹੈ ਕਿ ਆਉਣ ਵਾਲੇ ਮਹੀਨੇ ਵਿਚ ਸਰਕਾਰ ਵੈਕਸੀਨ ਤਿਆਰ ਕਰਨ ਦੇ ਕੰਮ ਵਿਚ ਦਖ਼ਲ ਅੰਦਾਜ਼ੀ ਕਰ ਸਕਦੀ ਹੈ। ਵੈਕਸੀਨ ਸਫਲ ਬਣਾਉਣ ਵਿਚ ਤੇਜ਼ੀ ਲਿਆਉਣ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿਚ ਸੰਤੁਲਨ ਸਥਾਪਤ ਕਰਨ ਲਈ ਵਿਗਿਆਨੀ ਸੰਘਰਸ਼ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement