ਭਾਰਤੀ ਮਛੇਰਿਆਂ ’ਤੇ ਸ੍ਰੀਲੰਕਾਈ ਨਾਗਰਿਕਾਂ ਵਲੋਂ ਹਮਲਾ, 20 ਜ਼ਖ਼ਮੀ

By : JUJHAR

Published : May 4, 2025, 1:36 pm IST
Updated : May 4, 2025, 1:36 pm IST
SHARE ARTICLE
Indian fishermen attacked by Sri Lankan nationals, 20 injured
Indian fishermen attacked by Sri Lankan nationals, 20 injured

ਮੱਛੀਆਂ ਫੜਨ ਦੇ ਜਾਲ, ਮੋਬਾਈਲ ਫ਼ੋਨ, ਫੜੀਆਂ ਮੱਛੀਆਂ ਆਦਿ ਸਾਮਾਨ ਲੁੱਟ ਕੇ ਹੋਏ ਫ਼ਰਾਰ

ਨਾਗਪੱਟੀਨਮ : ਤਾਮਿਲਨਾਡੂ ਦੇ ਨਾਗਪੱਟੀਨਮ ਜ਼ਿਲ੍ਹੇ ਦੇ ਸਮੁੰਦਰ ਵਿਚ ਮਛੇਰਿਆਂ ਨੂੰ ਲੈ ਕੇ ਜਾ ਰਹੀ ਉਨ੍ਹਾਂ ਦੀ ਕਿਸ਼ਤੀ ’ਤੇ ਅਣਪਛਾਤੇ ਸ੍ਰੀਲੰਕਾਈ ਨਾਗਰਿਕਾਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ ਅਤੇ ਲੁੱਟ-ਖੋਹ ਕੀਤੀ, ਜਿਸ ਕਾਰਨ 20 ਮਛੇਰੇ ਜ਼ਖ਼ਮੀ ਹੋ ਗਏ।ਮਛੇਰਿਆਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਨਾਗਪੱਟੀਨਮ ਵਿਚ ਕੋਡਿਆਕਰਾਈ ਤੱਟ ਤੋਂ ਕੱੁਝ ਸਮੁੰਦਰੀ ਮੀਲ ਦੱਖਣ-ਪੂਰਬ ਵਿਚ ਮੱਛੀਆਂ ਫੜ ਰਹੇ ਸਨ ਤਾਂ ਕੱੁਝ ਤਾਮਿਲ ਭਾਸ਼ੀ ਹਮਲਾਵਰ ਮੋਟਰਾਈਜ਼ਡ ਕਿਸ਼ਤੀਆਂ ਵਿਚ ਸਵਾਰ ਹੋ ਕੇ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ਕੋਲ ਪਹੁੰਚੇ। ਹਮਲਾਵਰ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ’ਤੇ ਚੜ੍ਹ ਗਏ ਅਤੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ, ਪੱਥਰਾਂ ਅਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੱਛੀਆਂ ਫੜਨ ਦੇ ਜਾਲ, ਜੀ. ਪੀ. ਐਸ., ਗੈਜੇਟ, ਮੋਬਾਈਲ ਫ਼ੋਨ, ਬੈਟਰੀ, ਫੜੀਆਂ ਮੱਛੀਆਂ ਅਤੇ ਹੋਰ ਸਾਮਾਨ ਲੁੱਟ ਲਿਆ ਅਤੇ ਫ਼ਰਾਰ ਹੋ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement