US cancelled F-1 visa : ਅਮਰੀਕਾ ਵਿਚ ਈਮੇਲ ਭੇਜ ਕੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਦੇ F-1 ਵੀਜ਼ੇ ਕੀਤੇ ਰੱਦ, ਕਈ ਭਾਰਤੀ ਵੀ ਸ਼ਾਮਲ
Published : Apr 4, 2025, 2:08 pm IST
Updated : Apr 4, 2025, 2:08 pm IST
SHARE ARTICLE
Hundreds of foreign students' F-1 visa cancelled by email in US Latets News in Punjabi
Hundreds of foreign students' F-1 visa cancelled by email in US Latets News in Punjabi

US cancelled F-1 visa : ਅਪਣੇ-ਆਪ ਦੇਸ਼ ਨਾ ਛੱਡਣ ’ਤੇ ਕਰਨਾ ਹੋਵੇਗਾ ਕਾਨੂੰਨੀ ਕਾਰਵਾਈ ਦਾ ਸਾਹਮਣਾ

Hundreds of foreign students' F-1 visa cancelled by email in US Latets News in Punjabi : ਅਮਰੀਕਾ ਵਿਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਚਾਨਕ ਉਨ੍ਹਾਂ ਦੇ F-1 ਵੀਜ਼ਾ ਯਾਨੀ ਕਿ ਵਿਦਿਆਰਥੀ ਵੀਜ਼ਾ ਰੱਦ ਕਰਨ ਸਬੰਧੀ ਇਕ ਈਮੇਲ ਪ੍ਰਾਪਤ ਹੋਈ ਹੈ। ਇਹ ਈ-ਮੇਲ ਅਮਰੀਕੀ ਵਿਦੇਸ਼ ਵਿਭਾਗ (DoS) ਦੁਆਰਾ ਮਾਰਚ ਦੇ ਆਖ਼ਰੀ ਹਫ਼ਤੇ ਭੇਜੀ ਗਈ ਹੈ।

ਇਹ ਈ-ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੀ ਗਈ ਹੈ ਜੋ ਕੈਂਪਸ ਐਕਟੀਵਿਜ਼ਮ ਯਾਨੀ ਕੈਂਪਸ ਵਿਚ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਸਨ। ਰਿਪੋਰਟਾਂ ਦੇ ਅਨੁਸਾਰ, ਅਜਿਹੇ ਈ-ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਭੇਜੇ ਗਏ ਹਨ, ਜੋ ਭਾਵੇਂ ਕੈਂਪਸ ਸਰਗਰਮੀ ਵਿਚ ਸ਼ਾਮਲ ਨਹੀਂ ਸਨ, ਪਰ ਸੋਸ਼ਲ ਮੀਡੀਆ 'ਤੇ 'ਇਜ਼ਰਾਈਲ ਵਿਰੋਧੀ' ਪੋਸਟਾਂ ਨੂੰ ਸਾਂਝਾ, ਪਸੰਦ ਜਾਂ ਟਿੱਪਣੀ ਕਰਦੇ ਸਨ।

ਈ-ਮੇਲ ਵਿਚ ਕਿਹਾ ਗਿਆ ਸੀ ਕਿ ਵਿਦਿਆਰਥੀਆਂ ਦੇ F-1 ਵੀਜ਼ੇ ਰੱਦ ਕਰ ਦਿਤੇ ਗਏ ਹਨ। ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦਿੰਦੇ ਹੋਏ ਅਪਣੇ ਆਪ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਵੀ ਦਿਤੀ ਗਈ ਹੈ।

ਅਮਰੀਕੀ ਸਰਕਾਰ AI ਨਾਲ 'ਕੈਚ ਐਂਡ ਰਿਵੋਕ' ਐਪ ਦੀ ਮਦਦ ਨਾਲ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਉ ਦੇ ਅਨੁਸਾਰ, 26 ਮਾਰਚ ਤਕ, 300 ਤੋਂ ਵੱਧ 'ਹਮਾਸ-ਸਮਰਥਕ' ਵਿਦਿਆਰਥੀਆਂ ਦੇ F-1 ਵੀਜ਼ੇ ਰੱਦ ਕਰ ਦਿਤੇ ਗਏ ਸਨ। ਇਸ ਵਿਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement