ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦਾ ਇਕ ਇੰਜਣ ਹੋਇਆ ਫ਼ੇਲ੍ਹ
Published : Feb 4, 2026, 8:34 pm IST
Updated : Feb 4, 2026, 8:34 pm IST
SHARE ARTICLE
One engine of a Turkish Airlines plane fails
One engine of a Turkish Airlines plane fails

ਕੋਲਕਾਤਾ ਹਵਾਈ ਅੱਡੇ ਉਤੇ ਐਮਰਜੈਂਸੀ ਲੈਂਡਿੰਗ

ਕੋਲਕਾਤਾ : ਤੁਰਕੀ ਏਅਰਲਾਈਨਜ਼ ਦੇ ਇਕ ਜਹਾਜ਼ ਨੇ ਕੋਲਕਾਤਾ ਹਵਾਈ ਅੱਡੇ ਉਤੇ  ਐਮਰਜੈਂਸੀ ਲੈਂਡਿੰਗ ਕੀਤੀ, ਜਦੋਂ ਪਾਇਲਟ ਨੇ ਜਹਾਜ਼ ਦੇ ਸੱਜੇ ਇੰਜਣ ’ਚ ਅੱਗ ਲੱਗਣ ਦਾ ਐਲਾਨ ਕੀਤਾ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਜਹਾਜ਼ ਕਾਠਮੰਡੂ ਤੋਂ ਇਸਤਾਂਬੁਲ ਜਾ ਰਿਹਾ ਸੀ। ਏਅਰਬੱਸ ਏ330-300 ਦੀ ਉਡਾਣ ਨੰਬਰ ਟੀ.ਐਚ.ਵਾਈ. 727 ਨੇ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ  ਹਵਾਈ ਅੱਡੇ ਤੋਂ ਦੁਪਹਿਰ ਕਰੀਬ 1:15 ਵਜੇ ਉਡਾਣ ਭਰੀ।

ਇਕ ਅਧਿਕਾਰੀ ਨੇ ਦਸਿਆ  ਕਿ ਪਾਇਲਟ ਨੇ ਚੜ੍ਹਾਈ ਦੌਰਾਨ ਦੋ ਇੰਜਣਾਂ ਵਿਚੋਂ ਇਕ ਵਿਚ ਖਰਾਬੀ ਦੀ ਰੀਪੋਰਟ  ਕੀਤੀ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਸੱਜੇ ਪਾਸੇ ਵਾਲੇ ਇੰਜਣ ’ਚ ਅੱਗ ਲੱਗਣ ਕਾਰਨ ਉਡਾਣ ਨੇ ਮਦਦ ਲਈ ਸਿਗਨਲ ਭੇਜਿਆ ਅਤੇ ਇਕ ਇੰਜਣ ਫੇਲ੍ਹ ਹੋਣ ਕਾਰਨ ਦੁਪਹਿਰ 1:38 ਵਜੇ ਕੋਲਕਾਤਾ ਵਲ  ਮੋੜਨ ਦੀ ਬੇਨਤੀ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਜਹਾਜ਼ ਦੁਪਹਿਰ 2:30 ਵਜੇ ਪੂਰੀ ਐਮਰਜੈਂਸੀ ਨਾਲ ਇੱਥੇ ਐਨ.ਐਸ.ਸੀ.ਬੀ.ਆਈ.  ਹਵਾਈ ਅੱਡੇ ਉਤੇ  ਉਤਰਿਆ, ਜਦਕਿ  ਇੰਜਣ ਵਿਚ ਲੱਗੀ ਅੱਗ ਉਤੇ  ਦੁਪਹਿਰ 1.51 ਵਜੇ ਹੀ ਕਾਬੂ ਪਾ ਲਿਆ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਮੁਸਾਫ਼ਰਾਂ  ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement