Canada News : ਵੈਨਕੂਵਰ 'ਚ 14ਵਾਂ ਸਿੱਖ ਐਵਾਰਡ ਸਮਾਰੋਹ ਕਰਵਾਇਆ
Published : Nov 3, 2025, 2:01 pm IST
Updated : Nov 3, 2025, 2:01 pm IST
SHARE ARTICLE
14th Sikh Awards Ceremony held in Vancouver Latest Canada News in Punjabi 
14th Sikh Awards Ceremony held in Vancouver Latest Canada News in Punjabi 

ਕਈ ਅਹਿਮ ਹਸਤੀਆਂ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਿਰਕਤ

14th Sikh Awards Ceremony held in Vancouver Latest Canada News in Punjabi ਵੈਨਕੂਵਰ : ਕੈਨੇਡਾ ਵਿਚ ਦਿ ਸਿੱਖ ਗਰੁੱਪ ਵਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਿੱਖ ਐਵਾਰਡ ਸਮਾਰੋਹ ਵੈਨਕੂਵਰ ਦੇ ਕੈਨੇਡਾ ਪਲੇਸ ਸਥਿਤ ਹੋਟਲ ਪੈਨ ਪੈਸਕ ਵਿਚ ਕਰਵਾਇਆ ਗਿਆ। ਜਿਸ ਵਿਚ ਨਾਮਵਾਰ ਹਸਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। 

ਇਸ ਸਮਾਗਮ ਦੀ ਸ਼ੁਰੂਆਤ ਉਭਰਦੇ ਨੌਜਵਾਨ ਗਾਇਕ ਹਰਮੀਤ ਸਿੰਘ ਵਲੋਂ ਧਾਰਮਕ ਸ਼ਬਦ ਗਾ ਕੇ ਕੀਤੀ ਗਈ ਓਪਰੰਤ ਸਿੱਖ ਗਰੁੱਪ ਦੇ ਫ਼ਾਊਂਡਰ ਡਾ.ਨਵਦੀਪ ਸਿੰਘ ਬਾਸਲ ਵਲੋਂ ਆਏ ਹੋਏ ਮਹਿਮਾਨਾਂ ਦਾ ਧਨਵਾਦ ਕਰਦਿਆਂ ਦਿ ਸਿੱਖ ਗਰੁੱਪ ਦੀਆਂ ਹੁਣ ਤਕ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। 

ਇਸ ਸਮਾਰੋਹ ਵਿਚ ਅਪਣੇ-ਅਪਣੇ ਖੇਤਰਾਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਦਿ ਸਿੱਖ ਗਰੁੱਪ ਕੰਪਨੀ ਵਲੋਂ ਸਿਖ ਐਵਾਰਡ ਨਾਲ ਸਨਮਾਨਤ ਕਰਨ ਦੀ ਰਸਮ ਨਿਭਾਉਂਦਿਆਂ ਬੜੇ ਹੀ ਆਕਰਸ਼ਕ ਯਾਦਗਾਰੀ ਚਿਨ੍ਹਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ’ਤੇ ਜੋਸ਼ ਵਿਚ ਆਏ ਮਹਿਮਾਨਾਂ ਵਲੋਂ ਹਾਲ ਵਿਚ ਤਾੜੀਆਂ ਦੀ ਗੜਗੜਾਹਟ ਦੇ ਨਾਲ-ਨਾਲ ਜੈਕਾਰਿਆਂ ਦੀਆਂ ਗੂੰਜਾਂ ਨਾਲ ਮਾਹੌਲ ਆਨੰਦਮਈ ਬਣਾ ਦਿਤਾ।

ਐਵਾਰਡ  ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਅਤੇ ਹਸਤੀਆਂ ਵਿਚ ਕਿਡਸ ਪਲੇਅ ਫ਼ਾਊਂਡੇਸ਼ਨ, ਰੈਡ. ਐਫ਼.ਐਮ., ਹਰਬਿੰਦਰ ਸਿੰਘ ਸੇਠੀ, ਅਦਾਕਾਰ ਰਾਣਾ ਰਣਬੀਰ, ਅਰਜਨ ਸਿੰਘ ਭੁੱਲਰ, ਹਰਗੁਰਦੀਪ ਸਿੰਘ ਸੈਣੀ ,ਗੁਰਪ੍ਰੀਤ ਸਿੰਘ ,ਕਰਨੈਲ ਸਿੰਘ ਸੰਧੂ ,ਬਲਜੀਤ ਕੌਰ ਦੇ ਨਾਂਮ ਜ਼ਿਕਰਯੋਗ ਹਨ। ਇਸ ਮੌਕੇ ’ਤੇ ਵਾਲੀ ਤਾਰੋ ਉੱਪਲ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ। 

ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੋਨੀਆ ਦਿਉਲ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ ਸਮਾਰੋਹ ਦੀ ਸਮਾਪਤੀ ਤੋਂ ਪਹਿਲਾਂ ਨਾਨਕਸਰ ਗੁਰੂ ਘਰ ਦੇ ਬੱਚਿਆਂ ਵਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ। ਅਖੀਰ ਵਿਚ ਡਾ. ਨਵਦੀਪ ਸਿੰਘ  ਬਾਂਸਲ ਵਲੋਂ ਸਾਰਿਆਂ ਦਾ ਧਨਵਾਦ ਕਰਦਿਆਂ ਦਸਿਆ ਗਿਆ ਕਿ ਦਾ ਸਿੱਖ ਗਰੁੱਪ ਵਲੋਂ ਅਗਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਭੇਟ ਕੀਤਾ ਜਾਵੇਗਾ। 

ਇਸ ਮੌਕੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਐਮ.ਪੀ. ਸੁੱਖ ਧਾਲੀਵਾਲ, ਜੈਜੀ ਬੈਂਸ, ਜਸਵਿੰਦਰ ਸਿੰਘ ਦਿਲਾਵਰੀ, ਹਰਪ੍ਰੀਤ ਸਿੰਘ ਮਨਕਟਾਲਾ, ਨਿਰੰਜਨ ਸਿੰਘ ਲੇਹਲ, ਦਮਨਜੀਤ ਸਿੰਘ ਬਾਸੀ, ਤਿਪਤ ਅਟਵਾਲ, ਸੀ.ਜੇ. ਸਿਧੂ, ਬਲਤੇਜ ਢਿਲੋਂ, ਸੁਹਾਨਾ ਸਿਧੂ, ਬੈਨੀਪਾਲ, ਲਵੀ ਪੰਨੂ ਤੇ ਸਪਾਲੀ ਵੀ ਹਾਜ਼ਰ ਸਨ।

(For more news apart from 14th Sikh Awards Ceremony held in Vancouver Latest Canada News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement