ਸੋਮਾਲੀਆ ਦੇ ਹੋਟਲ ’ਤੇ ਹੋਏ ਹਮਲੇ ’ਚ 32 ਲੋਕਾਂ ਦੀ ਮੌਤ, ਅਲ-ਸ਼ਬਾਬ ਨੇ ਲਈ ਜ਼ਿੰਮੇਵਾਰੀ 
Published : Aug 3, 2024, 10:51 pm IST
Updated : Aug 3, 2024, 10:51 pm IST
SHARE ARTICLE
Somalia
Somalia

ਹਮਲਾਵਰ ਨੂੰ ਵਿਸਫੋਟਕ ਵੈਸਟ ਪਹਿਨੇ ਹੋਏ ਵੇਖਿਆ ਅਤੇ ਕੁੱਝ ਦੇਰ ਬਾਅਦ ਬੀਚ-ਵਿਊ ਹੋਟਲ ਦੇ ਨੇੜੇ ਉਸ ਨੇ ਖੁਦ ਨੂੰ ਧਮਾਕਾ ਕਰ ਲਿਆ

ਮੋਗਾਦਿਸ਼ੂ: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਸ਼ੁਕਰਵਾਰ ਸ਼ਾਮ ਨੂੰ ਇਕ ਹੋਟਲ ’ਤੇ ਹੋਏ ਹਮਲੇ ’ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਸਨਿਚਰਵਾਰ ਨੂੰ ਦਿਤੀ। 

ਪੂਰਬੀ ਅਫਰੀਕਾ ਵਿਚ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਨੇ ਅਪਣੇ ਰੇਡੀਓ ਰਾਹੀਂ ਕਿਹਾ ਕਿ ਉਸ ਦੇ ਲੜਾਕਿਆਂ ਨੇ ਇਹ ਹਮਲਾ ਕੀਤਾ। ਪੁਲਿਸ ਬੁਲਾਰੇ ਮੇਜਰ ਅਬਦੀਫਤਾਹ ਅਦਨ ਹਸਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਮਲੇ ਵਿਚ ਇਕ ਫੌਜੀ ਮਾਰਿਆ ਗਿਆ ਅਤੇ ਬਾਕੀ ਆਮ ਨਾਗਰਿਕ ਸਨ। ਹਸਨ ਨੇ ਦਸਿਆ ਕਿ ਹਮਲੇ ’ਚ ਇਕ ਹੋਰ ਫੌਜੀ ਜ਼ਖਮੀ ਹੋ ਗਿਆ। ਚਸ਼ਮਦੀਦਾਂ ਨੇ ਦਸਿਆ ਕਿ ਧਮਾਕੇ ਤੋਂ ਬਾਅਦ ਗੋਲੀਬਾਰੀ ਹੋਈ। 

ਮੋਗਾਦਿਸ਼ੂ ਦਾ ਪ੍ਰਸਿੱਧ ਇਲਾਕਾ ਲੀਡੋ ਬੀਚ ਸ਼ੁਕਰਵਾਰ ਰਾਤ ਨੂੰ ਭੀੜ-ਭੜੱਕੇ ਵਾਲਾ ਹੁੰਦਾ ਹੈ, ਕਿਉਂਕਿ ਸੋਮਾਲੀ ਲੋਕ ਇੱਥੇ ਅਪਣੇ ਵੀਕਐਂਡ ਦਾ ਅਨੰਦ ਲੈਂਦੇ ਹਨ। ਇਕ ਚਸ਼ਮਦੀਦ ਮੁਹੰਮਦ ਮੋਆਲਿਮ ਨੇ ਕਿਹਾ ਕਿ ਉਸ ਨੇ ਹਮਲਾਵਰ ਨੂੰ ਵਿਸਫੋਟਕ ਵੈਸਟ ਪਹਿਨੇ ਹੋਏ ਵੇਖਿਆ ਅਤੇ ਕੁੱਝ ਦੇਰ ਬਾਅਦ ਬੀਚ-ਵਿਊ ਹੋਟਲ ਦੇ ਨੇੜੇ ਖੁਦ ਨੂੰ ਧਮਾਕਾ ਕਰ ਲਿਆ।

ਮੋਆਲਿਮ ਨੇ ਕਿਹਾ ਕਿ ਹੋਟਲ ਵਿਚ ਉਸ ਦੇ ਨਾਲ ਮੌਜੂਦ ਉਸ ਦੇ ਕੁੱਝ ਦੋਸਤ ਮਾਰੇ ਗਏ ਅਤੇ ਹੋਰ ਜ਼ਖਮੀ ਹੋ ਗਏ। ਇਕ ਹੋਰ ਗਵਾਹ ਅਬਦੀਸਲਾਮ ਆਦਮ ਨੇ ਕਿਹਾ ਕਿ ਉਸ ਨੇ ਕਈ ਲੋਕਾਂ ਨੂੰ ਜ਼ਮੀਨ ’ਤੇ ਪਿਆ ਵੇਖਿਆ ਅਤੇ ਕੁੱਝ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ’ਚ ਮਦਦ ਕੀਤੀ। 

ਅਲ-ਸ਼ਬਾਬ ਨਾਲ ਜੁੜੇ ਅਤਿਵਾਦੀਆਂ ਨੇ ਪਹਿਲਾਂ ਵੀ ਲੀਡੋ ਬੀਚ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ। ਪਿਛਲੇ ਸਾਲ ਹੋਏ ਸੱਭ ਤੋਂ ਤਾਜ਼ਾ ਹਮਲੇ ’ਚ ਨੌਂ ਲੋਕ ਮਾਰੇ ਗਏ ਸਨ। ਇਕ ਹੋਰ ਹਮਲੇ ਵਿਚ ਸਨਿਚਰਵਾਰ ਨੂੰ ਰਾਜਧਾਨੀ ਤੋਂ ਕਰੀਬ 40 ਕਿਲੋਮੀਟਰ ਦੂਰ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਇਆ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਪਿਛਲੇ ਸਾਲ ਅਤਿਵਾਦੀਆਂ ਵਿਰੁਧ ‘ਪੂਰਨ ਜੰਗ’ ਦਾ ਐਲਾਨ ਕੀਤਾ ਸੀ ਕਿਉਂਕਿ ਦੇਸ਼ ਨੇ ਅਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿਤੀ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement