ਨਿਊਜ਼ੀਲੈਂਡ ਦੇ ਸਿਹਤ ਮੰਤਰੀ ਦਾ ਅਸਤੀਫ਼ਾ 
Published : Jul 3, 2020, 10:55 am IST
Updated : Jul 3, 2020, 10:55 am IST
SHARE ARTICLE
 New Zealand's health minister resigns
New Zealand's health minister resigns

ਨਿਊਜ਼ੀਲੈਂਡ ਨੇ ਕਰੋਨਾ ਉਤੇ ਕਾਬੂ ਪਾ ਕੇ ਪੂਰੀ ਦੁਨੀਆ ਦਾ ਧਿਆਨ ਦੇਸ਼ ਦੇ ਸਿਹਤ ਮੰਤਰਾਲੇ ਦੀ ਰਣਨੀਤੀ

ਔਕਲੈਂਡ, 2 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਨੇ ਕਰੋਨਾ ਉਤੇ ਕਾਬੂ ਪਾ ਕੇ ਪੂਰੀ ਦੁਨੀਆ ਦਾ ਧਿਆਨ ਦੇਸ਼ ਦੇ ਸਿਹਤ ਮੰਤਰਾਲੇ ਦੀ ਰਣਨੀਤੀ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲ ਖਿਚਿਆ ਸੀ। ਦੇਸ਼ ਵਿਚ ਲਾਕ ਡਾਊਨ ਲਾਗੂ ਹੋਣ ਬਾਅਦ ਦੇਸ਼ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਅਪ੍ਰੇਲ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਵਿਚ ਇਕ ਬੀਚ ਉਤੇ ਸਾਈਕਲ ਚਲਾ ਕੇ ਸਿਹਤਮੰਦ ਰਹਿਣ ਦਾ ਸੱਦਾ ਦਿਤਾ ਸੀ ਜਦਕਿ ਸਰਕਾਰ ਦਾ ਹੁਕਮ ਸੀ ਲੋਕ ਆਪਣੇ ਘਰਾਂ ਵਿਚ ਰਹਿਣ ਅਤੇ ਘਰਾਂ ਵਿਚ ਹੀ ਰਹਿ ਕੇ ਕਸਰਤ ਆਦਿ ਕਰਨ।

File PhotoFile Photo

ਕਿਸੇ ਵਿਅਕਤੀ ਨੇ ਇਹ ਫੋਟੋ ਖਿਚ ਕੇ ਮੀਡੀਆ ਨੂੰ ਦੇ ਦਿਤੀ ਸੀ ਅਤੇ ਬਖੇੜਾ ਹੋ ਗਿਆ ਸੀ। ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਮਾਫੀ ਵੀ ਮੰਗ ਲਈ ਸੀ ਪਰ ਫਿਰ ਵੀ ਤਾਅਨੇ ਮਿਹਨਿਆਂ ਨੇ ਮੰਤਰੀ ਸਾਹਿਬ ਦੀ ਬੇਚੈਨੀ ਬਰਕਰਾਰ ਰੱਖੀ। ਆਖਿਰ ਸਿਹਤ ਮੰਤਰੀ ਨੇ ਸਿਹਤ ਮੰਤਰਾਲੇ ਵਾਲੀ ਚੈਨ ਕੱਲ੍ਹ ਲਾਹੁਣ ਦੀ ਇਛਾ ਜ਼ਾਹਿਰ ਕਰਦਿਆਂ ਆਪਣੀ ਅਸਤੀਫ਼ਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ। ਇਹ ਅਸਤੀਫ਼ਾ ਅੱਜ ਪ੍ਰਵਾਨ ਕਰ ਲਿਆ ਗਿਆ ਹੈ। ਮੰਤਰੀ ਨੇ ਵੀ ਕਿਹਾ ਹੈ ਕਿ ਇਹ ਵੇਲਾ ਹੈ ਕੋਰੋਨਾ ਮਹਾਂਮਾਰੀ ਉਤੇ ਅਪਣਾ ਧਿਆਨ ਰਖਿਆ ਜਾਵੇ ਕਿਉਂਕਿ ਉਨ੍ਹਾਂ ਦੀ ਗਲਤੀ ਕਰਕੇ ਸਰਕਾਰ ਦਾ ਧਿਆਨ ਇਧਰ ਉਧਰ ਵੰਡਿਆ ਜਾ ਰਿਹਾ  ਸੀ।  ਪ੍ਰਧਾਨ ਮੰਤਰੀ ਨੇ ਹੁਣ ਕਿ੍ਰਸ ਹਿਪਕਿਨਸ ਨੂੰ ਸਿਹਤ ਮੰਤਰੀ ਬਣਾ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement