ਅਮੀਰਕਾ 'ਚ ਪਹਿਲੀ ਵਾਰ ਇਕ ਦਿਨ 'ਚ ਆਏ 50 ਹਜ਼ਾਰ ਤੋਂ ਵੱਧ ਕੋਵਿਡ-19 ਦੇ ਮਾਮਲੇ
Published : Jul 3, 2020, 9:23 am IST
Updated : Jul 3, 2020, 9:23 am IST
SHARE ARTICLE
Corona Virus
Corona Virus

ਅਮਰੀਕਾ 'ਚ ਰੋਜ਼ਾਨਾ ਕੋਵਿਡ 19 ਦੇ ਰੀਕਾਰਡ ਗਿਣਤੀ 'ਚ ਨਵੇਂ ਮਾਮਲੇ ਸਾਹਮਦੇ ਆ ਰਹੇ ਹਨ। ਅ

ਵਾਸ਼ਿੰਗਟਨ , 2 ਜੁਲਾਈ : ਅਮਰੀਕਾ 'ਚ ਰੋਜ਼ਾਨਾ ਕੋਵਿਡ 19 ਦੇ ਰੀਕਾਰਡ ਗਿਣਤੀ 'ਚ ਨਵੇਂ ਮਾਮਲੇ ਸਾਹਮਦੇ ਆ ਰਹੇ ਹਨ। ਅਮਰੀਕਾ 'ਚ ਪਹਿਲੀ ਵਾਰ ਕਿਸੇ ਇਕ ਦਿਨ 'ਚ ਵਾਇਰਸ ਦੇ ਮਾਮਲੇ 50,000 ਦੀ ਗਿਣਤੀ ਨੂੰ ਪਾਰ ਕਰ ਗਏ, ਜੋ ਹੁਣ ਵੀ ਅੱਗੇ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਪ੍ਰਗਟਾਉਂਦਾ ਹੈ। ਅਮਰੀਕਾ ਸਥਿਤ ਜਾਨ ਹਾਮਕਿਨਸ ਯੂਨੀਵਰਸਿਟੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ 'ਚ 50,700 ਨਵੇਂ ਮਾਮਲੇ ਸਾਹਮਦੇ ਆਏ ਹਨ। ਉਥੇ ਹੀ ਕਈ ਸੂਬੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮੁੱਸ਼ਕਤ ਕਰ ਰਹੇ ਹਨ। ਸਥਾਨਕ ਪ੍ਰਸ਼ਾਸਨ ਇਸ ਦੇ ਲਈ ਲੋਕਾਂ ਨੂੰ ਮਾਸਕ ਨਾ ਪਾਉਣ ਜਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਨੂੰ ਜ਼ਿੰਮੇਦਾਰ ਮੰਨ ਰਿਹਾ ਹੈ।

File PhotoFile Photo

ਕੈਲਿਫੋਰਨੀਆ 'ਚ ਕੋਵਿਡ 19 ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ ਜਿਸ ਨੂੰ ਦੇਖਦੇ ਹੋਏ ਗਵਰਨਰ ਗੋਵਿਨ ਨਊਸੋਮ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਦੇ ਜ਼ਿਆਦਾਤਰ ਸਥਾਨਾਂ 'ਤੇ ਬਾਰਾਂ, ਥਿਏਟਰ, ਇੰਡੋਰ ਰੈਸਟੋਰੈਂਟ ਬੰਦ ਕਰ ਰਹੇ ਹਨ। ਇਸ ਖੇਤਰ ਦੀ ਆਬਾਦੀ ਤਿੰਨ ਕਰੋੜ ਹੈ। ਕੈਲਿਫੋਰਨੀਆ 'ਚ ਕੋਵਿਡ 19 ਦੇ ਪਾਜ਼ੇਟਿਵ ਮਾਮਲਿਆਂ 'ਚ ਪਿਛਲੇ ਦੋ ਹਫ਼ਤਿਆਂ 'ਚ ਕਰੀਬ 50 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਬਿਮਾਰੀ ਕਾਰਨ ਹਸਪਤਾਲ 'ਚ ਦਾਖ਼ਲ ਹੋਣ ਦੀ ਦਰ ਵੱਧ ਕੇ 43 ਫ਼ੀ ਸਦੀ ਹੋ ਗਈ ਹੈ। ਕੈਲਿਫੋਰਨੀਆ 'ਚ ਪਿਛਲੇ 24 ਘੰਟੇ ਵਿਚ 5900 ਨਵੇਂ ਮਾਮਲੇ ਸਾਹਮਣੇ ਆਏ ਹਨ

ਅਤੇ 110 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਫਲੋਰਿਡਾ, ਏਰੀਜ਼ੋਨਾ ਅਤੇ ਟੈਕਸਾਸ ਸਮੇਤ ਕਈ ਹੋਰ ਸੂਬਿਆਂ 'ਚ ਵੀ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਫਲੋਰਿਡਾ 'ਚ 6500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੁਨੀਆਂ 'ਚ ਹੁਣ ਤਕ ਕੋਵਿਡ 19 ਦੇ ਸੱਭ ਤੋਂ ਵੱਧ ਮਾਮਲੇ ਅਮਰੀਕਾ 'ਚ ਹੋਣ ਅਤੇ ਇਸ ਮਹਾਂਮਾਰੀ ਤੋਂ ਸੱਭ ਤੋਂ ਵੱਧ ਮੌਤਾਂ ਇਸੇ ਦੇਸ਼ 'ਚ ਹੋਣ ਦੇ ਤੱਥ ਦੇ ਬਾਵਜੂਦ, ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ਨੂੰ ਲੈ ਕੇ ਯਕੀਨੀ ਨਜ਼ਰ ਆ ਰਹੇ ਹਨ ਕਿ ਕੋਰੋਨਾ ਵਾਇਰਸ ਦਾ ਪ੍ਰਸਾਰ ਜਲਦ ਹੀ ਘੱਟ ਹੋਣ ਲੱਗੇ ਜਾਵੇਗਾ। ਉਨ੍ਹਾਂ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਅਸੀਂ ਕੋਰੋਨਾ ਵਾਇਰਸ ਨਾਲ ਬਹੁਤ ਚੰਗੀ ਤਰ੍ਹਾਂ ਚੱਲ ਰਹੇ ਹਾਂ।  ਮੈਨੂੰ ਲਗਦਾ ਹੈ ਕਿ ਅੱਗੇ ਚੱਲ ਕੇ ਇਹ ਲਾਪਤਾ ਹੋ ਜਾਵੇਗਾ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement