ਪਾਕਿਸਤਾਨ ਵਲੋਂ ਹਰੀ ਸਿੰਘ ਨਲੂਆ ਦਾ ਬੁੱਤ ਸਥਾਪਤ
Published : Feb 3, 2026, 5:30 pm IST
Updated : Feb 3, 2026, 5:30 pm IST
SHARE ARTICLE
Pakistan installs statue of Hari Singh Nalwa
Pakistan installs statue of Hari Singh Nalwa

ਕਰਤਾਰਪੁਰ ਕੋਰੀਡੋਰ ਆਰਟ ਗੈਲਰੀ ਵਿਚ ਮਹਾਨ ਸਿੱਖ ਜਰਨੈਲ ਦਾ ਸਥਾਪਤ ਕੀਤਾ ਗਿਆ ਬੁੱਤ

ਲਾਹੌਰ: ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਆਰਟ ਗੈਲਰੀ ਵਿਚ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਬੁੱਤ ਲਗਾਉਣ ਦੀ ਇਜਾਜ਼ਤ ਦੇ ਦਿਤੀ ਹੈ। ਇਹ ਬੁੱਤ 1 ਫ਼ਰਵਰੀ 2026 ਨੂੰ ਸਥਾਪਿਤ ਕੀਤਾ ਗਿਆ, ਜਿਸ ਨੂੰ ਸਿੱਖ ਇਤਿਹਾਸ ਦੀ ਵੱਡੀ ਪਛਾਣ ਵਜੋਂ ਵੇਖਿਆ ਜਾ ਰਿਹਾ ਹੈ।

ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਸੱਭ ਤੋਂ ਭਰੋਸੇਮੰਦ ਜਰਨੈਲਾਂ ’ਚੋਂ ਇਕ ਸਨ। ਉਨ੍ਹਾਂ ਨੇ ਉੱਤਰੀ-ਪਛਮੀ  ਸਰਹੱਦਾਂ ਨੂੰ ਸੁਰੱਖਿਅਤ ਕੀਤਾ ਅਤੇ ਅਫ਼ਗਾਨ ਹਮਲਿਆਂ ਨੂੰ ਰੋਕਿਆ। ਉਹ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਰਹੇ ਅਤੇ ਸਿੱਖ ਰਾਜ ਦੀ ਸੀਮਾ ਖੈਬਰ ਪਾਸ ਤਕ ਵਧਾਈ।

ਇਸ ਤੋਂ ਪਹਿਲਾਂ 2022 ਵਿਚ ਪਾਕਿਸਤਾਨ ਦੇ ਹਰੀਪੁਰ ਜ਼ਿਲ੍ਹੇ ਵਿਚ ਨਲਵਾ ਦੀ 8 ਫੁੱਟ ਉੱਚੀ ਮੂਰਤੀ ਧਾਰਮਕ ਵਿਰੋਧ ਕਾਰਨ ਹਟਾ ਦਿਤੀ ਗਈ ਸੀ, ਜਿਸ ਨਾਲ ਸਿੱਖ ਸੰਸਥਾਵਾਂ ਨੇ ਤਿੱਖਾ ਵਿਰੋਧ ਕੀਤਾ ਸੀ। ਹੁਣ ਕਰਤਾਰਪੁਰ ਵਿਚ ਨਵੀਂ ਮੂਰਤੀ ਦੀ ਸਥਾਪਨਾ ਨੂੰ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਵਲੋਂ ਸੁਆਗਤ ਮਿਲ ਰਿਹਾ ਹੈ।

ਇਸ ਪ੍ਰਾਜੈਕਟ ਦੀ ਅਗਵਾਈ ਗੁਰਿੰਦਰ ਪਾਲ ਸਿੰਘ ਜੋਸਨ (ਸਿੱਖਸ ਇਨ ਅਮਰੀਕਾ ਦੇ ਸੰਸਥਾਪਕ) ਨੇ ਕੀਤੀ, ਜਦਕਿ ਮੂਰਤੀ ਨੂੰ ਜਗਦੀਪ ਸਿੰਘ ਬਿਲਿੰਗ ਨੇ ਤਿਆਰ ਕੀਤਾ। ਪ੍ਰਾਜੈਕਟ ਦੇ ਚੇਅਰਮੈਨ ਕੁਲਵੰਤ ਸਿੰਘ ਦਿਓਲ ਸਨ। ਇਹ ਕਦਮ ਪਾਕਿਸਤਾਨ ਵਲੋਂ ਸਿੱਖ ਵਿਰਾਸਤ ਦੀ ਇੱਜ਼ਤ ਕਰਨ ਵਲ ਇਕ ਮਹੱਤਵਪੂਰਨ ਸੰਕੇਤ ਮੰਨਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement