ਰੂਸ ਨੂੰ ਤੇਲ ਦੀ ਖਰੀਦ ਰੋਕਣ ਬਾਰੇ ਭਾਰਤ ਤੋਂ ਨਹੀਂ ਮਿਲਿਆ ਕੋਈ ਸੁਨੇਹਾ: ਕ੍ਰੇਮਲਿਨ ਦੇ ਬੁਲਾਰੇ
Published : Feb 3, 2026, 10:22 pm IST
Updated : Feb 3, 2026, 10:22 pm IST
SHARE ARTICLE
No message from India to stop oil purchases to Russia: Kremlin spokesperson
No message from India to stop oil purchases to Russia: Kremlin spokesperson

‘ਊਰਜਾ ਸਰੋਤਾਂ ਦੀ ਵਿਸ਼ਵ ਪੱਧਰ 'ਤੇ ਮੰਗ ਜਾਰੀ ਰਹੇਗੀ, ਕਿਉਂਕਿ ਰੂਸ ਸਪਲਾਈ ਅਤੇ ਮੰਗ ਵਿਚਕਾਰ ਸੰਤੁਲਨ ਨੂੰ ਯਕੀਨੀ ਬਣਾਉਂਦਾ ਹੈ'

ਮਾਸਕੋ: ਰੂਸ ਸਰਕਾਰ ਦੇ ਬੁਲਾਰੇ ਦਿਮਿੱਤਰੀ ਪੇਸਕੋਵ ਨੇ ਕਿਹਾ ਕਿ ਰੂਸ ਨੇ ਰੂਸ ਦੀ ਤੇਲ ਖਰੀਦ ਨੂੰ ਰੋਕਣ ਬਾਰੇ ਭਾਰਤ ਤੋਂ ਕੋਈ ਬਿਆਨ ਨਹੀਂ ਸੁਣਿਆ ਹੈ। ਉਨ੍ਹਾਂ ਦੀ ਇਹ ਟਿਪਣੀ ਉਸ ਸਮੇਂ ਆਈ ਹੈ ਜਦੋਂ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਤੇਲ ਖਰੀਦਣਾ ਬੰਦ ਕਰਨ ਅਤੇ ਅਮਰੀਕਾ ਅਤੇ ਸੰਭਾਵਤ ਤੌਰ ਉਤੇ ਵੈਨੇਜ਼ੁਏਲਾ ਤੋਂ ਹੋਰ ਵੀ ਜ਼ਿਆਦਾ ਖਰੀਦਣ ਲਈ ਸਹਿਮਤ ਹੋ ਗਏ ਹਨ। ਪੇਸਕੋਵ ਨੇ ਕਿਹਾ, ‘‘ਅਸੀਂ ਅਜੇ ਤਕ ਇਸ ਮਾਮਲੇ ਉਤੇ ਨਵੀਂ ਦਿੱਲੀ ਤੋਂ ਕੋਈ ਬਿਆਨ ਨਹੀਂ ਸੁਣਿਆ ਹੈ।’’ ਰੂਸੀ ਮੀਡੀਆ ਰੀਪੋਰਟਾਂ ਮੁਤਾਬਕ ਕ੍ਰੇਮਲਿਨ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਰੂਸ ਭਾਰਤ ਨਾਲ ਅਪਣੇ ਸਬੰਧਾਂ ਨੂੰ ਹਰ ਸੰਭਵ ਤਰੀਕੇ ਨਾਲ ਵਿਕਸਿਤ ਕਰਨਾ ਜਾਰੀ ਰੱਖਣ ਦਾ ਇਰਾਦਾ ਰੱਖਦਾ ਹੈ।

ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ, ਜੋ ਕੈਬਨਿਟ ਵਿਚ ਊਰਜਾ ਖੇਤਰ ਦੀ ਨਿਗਰਾਨੀ ਕਰਦੇ ਹਨ, ਨੇ ਕਿਹਾ ਕਿ ਸਰਕਾਰ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਰੂਸ ਨੂੰ ਭਰੋਸਾ ਹੈ ਕਿ ਉਸ ਦੇ ਊਰਜਾ ਸਰੋਤਾਂ ਦੀ ਵਿਸ਼ਵ ਪੱਧਰ ਉਤੇ ਮੰਗ ਜਾਰੀ ਰਹੇਗੀ, ਕਿਉਂਕਿ ਉਹ ਸਪਲਾਈ ਅਤੇ ਮੰਗ ਵਿਚਕਾਰ ਸੰਤੁਲਨ ਨੂੰ ਯਕੀਨੀ ਬਣਾਉਂਦੇ ਹਨ।

ਰੂਸ ਦੇ ਊਰਜਾ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਰਿਫਾਇਨਰਾਂ ਤੋਂ ਇਕਰਾਰਨਾਮੇ ਰੱਦ ਕਰਨ ਲਈ ਕੋਈ ਨੋਟਿਸ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਟਰੱਥ ਸੋਸ਼ਲ ਉਤੇ ਇਕ ਪੋਸਟ ’ਚ ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਭਾਰਤ ਅਤੇ ਅਮਰੀਕਾ ਇਕ ਵਪਾਰ ਸਮਝੌਤੇ ਉਤੇ ਸਹਿਮਤ ਹੋਏ ਹਨ, ਜਿਸ ਦੇ ਤਹਿਤ ਵਾਸ਼ਿੰਗਟਨ ਦਿੱਲੀ ਉਤੇ ਜਵਾਬੀ ਟੈਰਿਫ ਘਟਾਏਗਾ ਅਤੇ ਇਸ ਨੂੰ 25 ਫੀ ਸਦੀ ਤੋਂ ਘਟਾ ਕੇ 18 ਫੀ ਸਦੀ ਕਰ ਦੇਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement