ਕੈਨੇਡਾ ਦੇ ਸਾਬਕਾ ਮੰਤਰੀ ਬਿਲ ਬਲੇਅਰ ਯੂ.ਕੇ. ਲਈ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ

By : JAGDISH

Published : Feb 3, 2026, 8:09 am IST
Updated : Feb 3, 2026, 8:09 am IST
SHARE ARTICLE
Former Canadian minister Bill Blair will be Canada's next High Commissioner to the UK
Former Canadian minister Bill Blair will be Canada's next High Commissioner to the UK

ਬਿਲ ਬਲੇਅਰ ਨੇ MP ਅਹੁਦੇ ਤੋਂ ਦਿੱਤਾ ਅਸਤੀਫ਼ਾ 

ਟੋਰਾਂਟੋ : ਸਾਬਕਾ ਲਿਬਰਲ ਕੈਬਿਨੇਟ ਮੰਤਰੀ ਬਲੇਅਰ ਨੂੰ ਯੂਕੇ ਲਈ ਕੈਨੇਡਾ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ ਅਤੇ ਉਹਨਾਂ ਵੱਲੋਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਐਲਾਨ ਕੀਤਾ ਹੈ ਕਿ ਉਹ ਯੂਕੇ ਵਿੱਚ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ। ਬਿਲ ਬਲੇਅਰ ਪਹਿਲਾਂ ਟੋਰੌਂਟੋ ਪੁਲਿਸ ਦੇ ਚੀਫ਼ ਰਹਿ ਚੁੱਕੇ ਹਨ। ਉਹ 2015 ਵਿੱਚ ਪਹਿਲੀ ਵਾਰ ਐਮਪੀ ਚੁਣੇ ਗਏ ਸਨ।

ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਦੌਰਾਨ ਉਨ੍ਹਾਂ ਨੇ ਕਈ ਅਹਿਮ ਕੈਬਨਿਟ ਅਹੁਦੇ ਸੰਭਾਲੇ, ਜਿਨ੍ਹਾਂ ਵਿੱਚ ਸਭ ਤੋਂ ਜ਼ਿਕਰਯੋਗ ਰੱਖਿਆ ਮੰਤਰੀ ਦਾ ਅਹੁਦਾ ਸੀ। ਜਦੋਂ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ ਸੀ ਤਾਂ ਬਿਲ ਬਲੇਅਰ ਕੁਝ ਸਮੇਂ ਲਈ ਰੱਖਿਆ ਮੰਤਰੀ ਹੀ ਬਣੇ ਰਹੇ, ਪਰ ਅਪ੍ਰੈਲ ਵਿੱਚ ਹੋਈਆਂ ਫ਼ੈਡਰਲ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਗਿਆ ਸੀ। ਬਲੇਅਰ ਨੇ ਕਿਹਾ X 'ਤੇ ਇੱਕ ਪੋਸਟ ਵਿਚ ਕਿਹਾ, "ਪਿਛਲੇ ਦਹਾਕੇ ਤੋਂ ਸੰਸਦ ਵਿਚ ਤੁਹਾਡੀ ਆਵਾਜ਼ ਬਣਨਾ, ਅਤੇ ਸਾਰੇ ਕੈਨੇਡੀਅਨਾਂ ਲਈ ਸੁਰੱਖਿਅਤ ਭਾਈਚਾਰਿਆਂ ਦੇ ਨਿਰਮਾਣ, ਸਾਡੀ ਪ੍ਰਭੂਸੱਤਾ ਦੀ ਰੱਖਿਆ ਅਤੇ ਇੱਕ ਬਿਹਤਰ ਭਵਿੱਖ ਨੂੰ ਆਕਾਰ ਦੇਣ ਲਈ ਕੰਮ ਕਰਨਾ ਇੱਕ ਸਨਮਾਨ ਦੀ ਗੱਲ ਰਹੀ ਹੈ। ਮੈਂ ਇਸ ਅਧਿਆਏ ਲਈ ਬਹੁਤ ਧੰਨਵਾਦੀ ਹਾਂ ਅਤੇ ਮੈਂ ਨਵੀਂ ਜ਼ਿੰਮੇਵਾਰੀ ਤਹਿਤ ਕੈਨੇਡਾ ਤੇ ਕੈਨੇਡੀਅਨਾਂ ਦੀ ਸੇਵਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।" ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਬਿਲ ਬਲੇਅਰ ਕੋਲ ਕੈਨੇਡੀਅਨਜ਼ ਦੀ ਸੇਵਾ ਅਤੇ ਦੇਸ਼ ਦੀ ਸੁਰੱਖਿਆ ਲਈ ਕੰਮ ਦਾ ਲਗਭਗ ਚਾਲੀ ਸਾਲਾਂ ਦਾ ਤਜਰਬਾ ਹੈ।

ਨੇਟਹੈਲੀ ਡ੍ਰੂਈਨ, ਜੋ ਪਹਿਲਾਂ ਪ੍ਰਿਵੀ ਕੌਂਸਲ ਦੀ ਡਿਪਟੀ ਕਲਰਕ ਅਤੇ ਪ੍ਰਧਾਨ ਮੰਤਰੀ ਦੀ ਰੱਖਿਆ ਸਲਾਹਕਾਰ ਰਹੀ ਹਨ, ਉਸ ਨੂੰ ਫ਼੍ਰਾਂਸ ਲਈ ਕੈਨੇਡਾ ਦੀ ਅਗਲੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਦੋਵੇਂ ਨਿਯੁਕਤੀਆਂ ਇਸ ਸਪਰਿੰਗ ਦੌਰਾਨ ਪ੍ਰਭਾਵੀ ਹੋਣਗੀਆਂ। ਦੱਸ ਦਈਏ ਕਿ ਜਿਥੇ ਕੈਨੇਡਾ ਹੌਲੀ ਹੌਲੀ ਅਮਰੀਕਾ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਥੇ ਹੀ ਯੂਕੇ ਅਤੇ ਫ਼੍ਰਾਂਸ ਨਾਲ ਵਪਾਰ, ਨਿਵੇਸ਼ ਅਤੇ ਰੱਖਿਆ ਦੇ ਖੇਤਰਾਂ ਵਿੱਚ ਨਵੀਂ ਸਾਂਝ ਪਾ ਰਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement