ਕੈਨੇਡਾ ਵਿਚ ਪੰਜਾਬਣ ਚਿੱਤਰਕਾਰਾ ਨੂੰ ਮਿਲਿਆ ਉੱਚ ਸਨਮਾਨ
Published : Feb 3, 2023, 3:46 pm IST
Updated : Feb 3, 2023, 3:46 pm IST
SHARE ARTICLE
photo
photo

ਸਿਮਰਨਪ੍ਰੀਤ ਕੌਰ ਆਨੰਦ ਨੂੰ ਦਿੱਤੀ ਗਈ 6 ਲੱਖ ਰੁਪਏ ਇਨਾਮੀ ਰਾਸ਼ੀ

 

ਕੈਨੇਡਾ- ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕਲਾਕਾਰਾਂ ਤੇ ਚਿੱਤਰਕਾਰਾ ਦੀ ਹੌਂਸਲਾ ਅਫ਼ਜ਼ਾਈ ਕਰਨ ਵਾਲੀ ਵੈਨਕੂਵਰ ਦੀ ਪੌਲੀਗੌਨ ਗੈਲਰੀ ਵਲੋਂ ਉੱਘੀ ਪੰਜਾਬਣ ਚਿੱਤਰਕਾਰ ਸਿਮਰਨਪ੍ਰੀਤ ਕੌਰ ਆਨੰਦ ਨੂੰ ਚਿੱਤਰਕਾਰੀ ਦੇ ਖੇਤਰ ਵਿਚ ਦਿੱਤੇ ਜਾਂਦੇ ਸਰਬੋਤਮ ਸਨਮਾਨ ਫਿਲਪ ਬੀ ਲਿੰਡ ਅਮੈਰਜਿੰਗ ਆਰਟਿਸਟ ਐਵਾਰਡ ਦੇ ਕੇ ਨਿਵਾਜਿਆ ਗਿਆ ਹੈ। 

ਸਿਮਰਨਪ੍ਰੀਤ ਨੂੰ 10 ਹਜ਼ਾਰ ਡਾਲਰ ਭਾਵ 6 ਲੱਖ ਰੁਪਏ ਨਕਦ ਦਿੱਤੇ ਗਏ ਹਨ ਤੇ ਗੈਲਰੀ ਨਾਲ ਪ੍ਰੋਜੈਕਟ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਸਨਮਾਨ ਲਈ ਸੂਬੇ ਭਰ ’ਚੋਂ 50 ਕਲਾਕਾਰਾਂ ਤੇ ਚਿੱਤਰਕਾਰਾਂ ਨੇ ਅਰਜ਼ੀ ਦਿੱਤੀ ਸੀ ਪਰ ਜਿਊਰੀ ਵਲੋਂ ਸਿਮਰਨਪ੍ਰੀਤ ਕੌਰ ਨੂੰ ਚੁਣਿਆ ਗਿਆ।

ਪੌਲੀਗੌਨ ਗੈਲਰੀ ਵਲੋਂ ਹਰ ਸਾਲ ਫਿਲਮ ਜਾਂ ਵੀਡੀਓ ਵਿਚ ਵਧੀਆ ਕੰਮ ਕਰਨ ਵਾਲੇ ਕਲਾਕਾਰ ਤੇ ਫੋਟੋਗ੍ਰਾਫੀ ਲਈ 2 ਚਿੱਤਰਕਾਰਾਂ ਨੂੰ ਕ੍ਰਮਵਾਰ ਪਹਿਲਾ 10 ਹਜ਼ਾਰ ਤੇ ਦੂਸਰਾ 5 ਹਜ਼ਾਰ ਡਾਲਰ ਸਨਮਾਨ ਦਿੱਤਾ ਜਾਂਦਾ ਹੈ। ਸਿਮਰਨਪ੍ਰੀਤ ਕੌਰ ਆਨੰਦ ਨੇ ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆਂ ਤੋਂ ਆਰਟ ਵਿਸ਼ੇ ਵਿਚ ਡਿਗਰੀ ਕੀਤੀ ਹੋਈ ਹੈ ਤੇ ਉਸ ਵਲੋਂ ਦਸਤਾਰ ਦੀ ਮਹੱਤਤਾ ਬਾਰੇ ਤਿਆਰ ਕੀਤੇ ਗਏ ਪ੍ਰੋਜੈਕਟ ਬਲਿਊ ਪਿੰਟਸ ਫਾਰ ਟਾਈਪਿੰਗ ਦਸਤਾਰ ਨੂੰ ਸਲਾਹਿਆ ਗਿਆ ਸੀ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement