ਦਸਤਾਰਧਾਰੀ ਸਿੱਖ ਨੌਜਵਾਨ ਸਿਮਰਨ ਸਿੰਘ ਘੋਤੜਾ ਬਣੇ ਟਕਸਿਸ ਯੂਥ ਪਾਰਲੀਮੈਂਟ ਅਲਬਰਟਾ ਦੇ ਪ੍ਰੀਮੀਅਰ
Published : Jan 3, 2022, 12:57 pm IST
Updated : Jan 3, 2022, 12:57 pm IST
SHARE ARTICLE
Simran Singh Ghotra
Simran Singh Ghotra

ਸਾਲ 2021 ਦੇ ਸਭ ਤੋਂ ਵੱਧ ਸਹਾਇਕ ਮੈਂਬਰ ਦੇ ਐਵਾਰਡ ਨਾਲ ਸਨਮਾਨੇ ਗਏ ਹਨ ਘੋਤੜਾ 

ਕੈਨੇਡਾ ਦੀ ਇਸ ਸਭ ਤੋਂ ਪੁਰਾਣੀ ਯੂਥ ਪਾਰਲੀਮੈਂਟ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਲੀਡਰਸ਼ਿਪ ਦੀ ਸਿਖਲਾਈ ਦੇਣਾ ਹੈ 

ਕੈਲਗਰੀ : ਦਸਤਾਰਧਾਰੀ ਸਿੱਖ ਨੌਜਵਾਨ ਸਿਮਰਨ ਸਿੰਘ ਘੋਤੜਾ ਨੂੰ 2022 ਲਈ ਟਕਸਿਸ ਯੂਥ ਪਾਰਲੀਮੈਂਟ ਅਲਬਰਟਾ ਦਾ ਪ੍ਰੀਮੀਅਰ ਚੁਣਿਆ ਗਿਆ ਹੈ । ਦੱਸ ਦੇਈਏ ਕਿ ਘੋਤੜਾ ਕਾਫੀ ਲੰਬੇ ਸਮੇਂ ਤੋਂ ਟਕਸਿਸ ਯੂਥ ਪਾਰਲੀਮੈਂਟ ਅਲਬਰਟਾ ਦੇ ਮੈਂਬਰ ਹਨ ਅਤੇ 2021 ਲਈ ਉਹ ਡਿਪਟੀ ਪ੍ਰੀਮੀਅਰ ਸਨ।  ਸਿਮਰਨ ਸਿੰਘ ਘੋਤੜਾ ਇਸ ਮੌਕੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਵੀ ਕਰ ਰਹੇ ਹਨ।

ਟਕਸਿਸ ਯੂਥ ਪਾਰਲੀਮੈਂਟ ਅਲਬਰਟਾ, ਕੈਨੇਡਾ 'ਚ ਸਭ ਤੋਂ ਪੁਰਾਣੀ ਯੂਥ ਪਾਰਲੀਮੈਂਟ ਹੈ। ਇਸ ਨੂੰ ਚਲਦਿਆਂ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਸ ਯੂਥ ਪਾਰਲੀਮੈਂਟ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਲੀਡਰਸ਼ਿਪ ਦੀ ਸਿਖਲਾਈ ਦੇਣਾ ਹੈ। ਇਸ ਯੂਥ ਪਾਰਲੀਮੈਂਟ ਵਿਚ ਸਾਰਾ ਕਲਾਰਕ ਵਿਰੋਧੀ ਧਿਰ ਦੀ ਨੇਤਾ, ਕਾਰਸਨ ਵਲੇਟ ਡਿਪਟੀ ਪ੍ਰੀਮੀਅਰ ਅਤੇ ਸਹਿਮ ਅਹਿਮਦ ਡਿਪਟੀ ਲੀਡਰ ਆਫ਼ ਆਪੋਜੀਸ਼ਨ ਚੁਣੇ ਗਏ।

ਜਾਣਕਾਰੀ ਅਨੁਸਾਰ ਹਰ ਸਾਲ ਦਸੰਬਰ ਦੇ ਆਖ਼ਰੀ ਹਫਤੇ ਇਸ ਦੇ ਸਾਰੇ ਮੈਂਬਰ ਅਲਬਰਟਾ ਅਸੈਂਬਲੀ ਵਿਚ ਬੈਠਦੇ ਹਨ ਅਤੇ ਵੱਖ-ਵੱਖ ਮੁੱਦਿਆਂ 'ਤੇ ਬਿੱਲ ਪੇਸ਼ ਕਰਕੇ ਉਸ 'ਤੇ ਚਰਚਾ ਕਰਦੇ ਹਨ। ਹਫ਼ਤੇ ਭਰ ਇਹ ਸਾਰੀ ਕਾਰਵਾਈ ਅਸਲੀ ਅਸੈਂਬਲੀ ਵਾਂਗ ਹੀ ਚਲਦੀ ਹੈ। ਸਿਮਰਨ ਸਿੰਘ ਘੋਤੜਾ ਦਾ ਵਲੰਟੀਅਰ ਵਜੋਂ ਵੀ ਲੰਬਾ ਤਜ਼ਰਬਾ ਹੈ।

ਇਸ ਕਰਕੇ ਉਨ੍ਹਾਂ ਨੂੰ 2021 ਦਾ ਸਭ ਤੋਂ ਵੱਧ ਸਹਾਇਕ ਮੈਂਬਰ ਦਾ ਐਵਾਰਡ ਵੀ ਦਿਤਾ ਗਿਆ ਹੈ। ਸਿਮਰਨ ਘੋਤੜਾ ਨੇ ਦੱਸਿਆ ਕਿ  ਟਕਸਿਸ ਯੂਥ ਪਾਰਲੀਮੈਂਟ ਅਲਬਰਟਾ ਵਿਚ ਵਿਚਾਰੇ ਜਾਂਦੇ ਮੁੱਦਿਆਂ ਨੂੰ ਅਲਬਰਟਾ ਸਰਕਾਰ ਤੱਕ ਪਹੁੰਚਾਉਣਾ ਉਨ੍ਹਾਂ ਦਾ ਮੁੱਖ ਮਕਸਦ ਰਹੇਗਾ, ਤਾਂ ਜੋ ਸਰਕਾਰ ਨੌਜਵਾਨਾਂ ਦੀ ਸੋਚ ਤੋਂ ਜਾਣੂ ਹੋ ਸਕੇ। 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement