Shiromani Gurdwara Parbandhak Committee News: ਝਾਰਖੰਡ ਅਤੇ ਬਿਹਾਰ ਦੇ ਸਿੱਖਾਂ ਨੇ ਵੀ ਮੰਗੀ ਸ਼੍ਰੋਮਣੀ ਕਮੇਟੀ ’ਚ ਹਿੱਸੇਦਾਰੀ
Published : Nov 2, 2023, 6:29 pm IST
Updated : Nov 2, 2023, 6:38 pm IST
SHARE ARTICLE
File Photo
File Photo

ਪੰਦਰਾਂ ਸੂਬਿਆਂ ਤੋਂ ਹੋਣ ਮੈਂਬਰ ਮਨੋਨੀਤ : ਕੁਲਵਿੰਦਰ ਸਿੰਘ

  • ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਭਰੋਸਾ ਦਿਵਾਇਆ ਕਿ ਅਗਲੀ ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ

ਜਮਸ਼ੇਦਪੁਰ, 1 ਨਵੰਬਰ: ਕੁਲਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਚ ਝਾਰਖੰਡ ਅਤੇ ਬਿਹਾਰ ਦੇ ਸਿੱਖਾਂ ਦੀ ਵੀ ਸ਼ਮੂਲੀਅਤ ਕਰਨ ਦੀ ਮੰਗ ਉਠਾਈ ਹੈ। ਐਡਵੋਕੇਟ ਕੁਲਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵਲੋਂ ਰਾਂਚੀ ਦੌਰੇ ਦੀ ਲੜੀ ’ਚ ਸਮੁੱਚੇ ਦੇਸ਼ ਦੇ ਸਿੱਖਾਂ ਨੂੰ ਪ੍ਰਤੀਨਿਧਗੀ ਦੇਣ ਦੇ ਫੈਸਲੇ ਨੂੰ ਇਨਸਾਫ਼ ਅਤੇ ਤਰਕਸੰਗਤ ਕਰਾਰ ਦਿਤਾ। ਕੁਲਵਿੰਦਰ ਸਿੰਘ ਨੇ ਦਲੀਲ ਦਿਤੀ ਕਿ ਪ੍ਰਤੀਨਿਗੀ ਦੇਣ ਸਮੇਂ ਕੋਈ ਅਕਾਲੀ ਦਲ ਦਾ ਮੈਂਬਰ ਹੋਣ ਦੀ ਸ਼ਰਤ ਨੂੰ ਖਤਮ ਕਰ ਦਿਤਾ ਜਾਵੇ ਅਤੇ ਪੰਥ ਪ੍ਰਤੀ ਸਮਰਪਣ ਵੇਖਿਆ ਜਾਣਾ ਚਾਹੀਦਾ ਹੈ।

ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਨੇ ਵੀ ਦਲੀਲ ਦਿਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪਾਰਲੀਮੈਂਟ ਹੈ ਅਤੇ ਪੂਰੀ ਦੁਨੀਆਂ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ’ਤੇ ਕੁਲਵਿੰਦਰ ਸਿੰਘ ਸਿੰਘ ਨੇ ਇਸ ਨੂੰ ਕੌਮੀ ਕਿਰਦਾਰ ਦੇਣ ’ਤੇ ਜ਼ੋਰ ਦਿਤਾ। ਕੁਲਵਿੰਦਰ ਸਿੰਘ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਅੰਮ੍ਰਿਤਸਰ ਦੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ’ਚ ਨੁਮਾਇੰਦਗੀ ਕਰ ਰਹੇ ਹਨ, ਤਾਂ ਕੀ ਉਨ੍ਹਾਂ ਜਥੇਬੰਦੀਆਂ ਨੂੰ ਇਹ ਪ੍ਰਤੀਨਿਧਗੀ ਨਹੀਂ ਮਿਲਣੀ ਚਾਹੀਦੀ?

ਕੁਲਵਿੰਦਰ ਸਿੰਘ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਜੋ ਪੰਜਾਬ ਦੀ ਹੱਦ ਤੋਂ ਬਾਹਰੋਂ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੋਧ ਕਿਉਂ ਨਹੀਂ ਕਰਦੀ ਕਿ ਦੇਸ਼ ਦੇ ਵੱਖੋ-ਵੱਖ 15 ਸੂਬਿਆਂ ’ਚੋਂ, ਜਿੱਥੇ ਸਿੱਖਾਂ ਦੀ ਆਬਾਦੀ ਹੈ ਉੱਥੋਂ ਉਨ੍ਹਾਂ ਦਾ ਇਕ-ਇਕ ਪ੍ਰਤੀਨਿਧੀ ਰਖਿਆ ਜਾਵੇ। ਸ਼੍ਰੋਮਣੀ ਕਮੇਟੀ ਦੇਣ ਦੇ ਇਕ-ਦੋ ਸੂਬਿਆਂ ਦੇ ਹੀ ਪ੍ਰਮੁੱਖ ਸਿੱਖਾਂ ਨੂੰ ਮਨੋਨੀਤ ਕਰ ਲੈਂਦੀ ਹੈ।’’

ਇਸ ’ਤੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਭਰੋਸਾ ਦਿਵਾਇਆ ਕਿ ਅਗਲੀ ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਸਮੁਚੇ ਦੇਸ਼ ਦੇ ਸਿੱਖਾਂ ਦੀ ਤਸਵੀਰ ਇਕਸਾਰ ਰੂਪ ਵਿਚ ਸਾਹਮਣੇ ਆਵੇ। ਝਾਰਖੰਡ ਰਾਜ ਕਮਿਸ਼ਨ ਦੇ ਸਾਬਕਾ ਉਪ-ਚੇਅਰਮੈਨ ਗੁਰਵਿੰਦਰ ਸਿੰਘ ਸੇਠੀ ਬੋਕਾਰੋ ਦੇ ਸੁਰਿੰਦਰਪਾਲ ਸਿੰਘ ਕਾਲੜਾ ਨੇ ਵੀ ਇਸ ਵਿਧੀ ਨੂੰ ਵਿਕਸਤ ਕਰਨ ’ਤੇ ਜ਼ੋਰ ਦਿਤਾ।

For more news apart from Takht Harimandar Patna Sahib, stay tuned to Rozana Spokesman

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement