ਚੀਨ ਦੀ ਇਕ ਹੋਰ ਕੋਰੋਨਾ ਵੈਕਸੀਨ ਨੂੰ WHO ਨੇ ਦਿੱਤੀ ਐਮਰਜੈਂਸੀ ਮਨਜ਼ੂਰੀ
Published : Jun 2, 2021, 3:29 pm IST
Updated : Jun 2, 2021, 3:32 pm IST
SHARE ARTICLE
vaccine
vaccine

ਇਹ ਚੀਨ ਦਾ ਦੂਜਾ ਟੀਕਾ ਹੈ ਜਿਸ ਨੂੰ ਡਬਲਯੂ.ਐੱਚ.ਓ. ਨੇ ਮਨਜ਼ੂਰੀ ਦਿੱਤੀ

ਬੀਜਿੰਗ-ਕੋਰੋਨਾ ਵਾਇਰਸ ਦੀ ਲਾਗ ਨੂੰ ਘੱਟ ਕਰਨ ਲਈ ਸਮੁੱਚੀ ਦੁਨੀਆ ਦੇ ਦੇਸ਼ ਤੇਜ਼ੀ ਨਾਲ ਵੈਕਸੀਨੇਸ਼ਨ ਮੁਹਿੰਮ ਚੱਲਾ ਰਹੇ ਹਨ। ਮਹਾਮਾਰੀ ਦੇ ਸ਼ੁਰੂ ਹੋਣ ਦੇ ਕੁਝ ਹੀ ਮਹੀਨਿਆਂ ਬਾਅਦ ਕਈ ਕੰਪਨੀਆਂ ਦੇ ਟੀਕੇ ਉਪਲੱਬਧ ਹੋ ਗਏ ਹਨ। ਇਸ ਦੌਰਾਨ ਵਿਸ਼ਵ ਸਿਹਤ ਸਗੰਠਨ (ਡਬਲਯੂ.ਐੱਚ.ਓ.) ਨੇ ਮੰਗਲਵਾਰ ਨੂੰ ਚੀਨ ਦੀ ਸਿਨੋਵੈਕ ਬਾਇਨਟੈਕ ਵੱਲੋਂ ਬਣਾਈ ਗਈ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਲਿਸਟ 'ਚ ਸ਼ਾਮਲ ਕਰਨ ਲਈ ਮਨਜ਼ੂਰੀ ਦੇ ਦਿੱਤੀ।

Vaccination Vaccination

ਇਹ ਚੀਨ ਦਾ ਦੂਜਾ ਟੀਕਾ ਹੈ ਜਿਸ ਨੂੰ ਡਬਲਯੂ.ਐੱਚ.ਓ.  ਨੇ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਡਬਲਯੂ.ਐੱਚ.ਓ. ਨੇ ਚੀਨ ਦੀ ਸਿਨੋਫਾਰਮ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਮਾਹਰਾਂ ਨੇ ਇਸ ਟੀਕੇ ਨੂੰ 18 ਸਾਲ ਤੋਂ ਵਧੇਰੇ ਉਮਰ ਦੇ ਬਾਲਗਾਂ ਨੂੰ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।

VaccineVaccine

ਇਸ ਦੀ ਪਹਿਲੀ ਅਤੇ ਦੂਜੀ ਖੁਰਾਕ 'ਚ ਚਾਰ ਹਫਤਿਆਂ ਦਾ ਅੰਤਰ ਰੱਖਿਆ ਜਾਵੇਗਾ। ਕਿਹਾ ਇਹ ਵੀ ਗਿਆ ਹੈ ਕਿ ਇਹ ਵੈਕਸੀਨ ਜਿੰਨੀ ਬਾਲਗਾਂ 'ਤੇ ਲਾਭਕਾਰੀ ਹੈ ਉਨ੍ਹੀਂ ਹੀ ਬਜ਼ੁਰਗਾਂ 'ਤੇ ਵੀ ਅਸਰਦਾਰ ਹੈ।ਇਸ ਵੈਕਸੀਨ ਦੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ 'ਚ ਵਿਗਿਆਨੀਆਂ ਨੇ ਇਸ ਨੂੰ ਵਾਇਰਸ 'ਤੇ 51 ਤੋਂ 84 ਫੀਸਦੀ ਅਸਰਦਾਰ ਪਾਇਆ ਹੈ।

vaccinevaccine

ਇੰਡੋਨੇਸ਼ੀਆ ਦੇ ਸਿਹਤ ਮੰਤਰਾਲਾ ਨੇ 12 ਮਈ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਇਹ ਵੈਕਸੀਨ 1 ਲੱਖ 20 ਹਜ਼ਾਰ ਸਿਹਤ ਕਰਮਚਾਰੀਆਂ ਨੂੰ ਲੱਗਾ ਦਿੱਤੀ ਗਈ ਹੈ। ਸਿਨੋਵੈਕ ਦੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ 94 ਫੀਸਦੀ ਤੱਕ ਅਸਰਦਾਰ ਪਾਇਆ ਹੈ। ਸਿਨੋਵੈਕ ਮੁਤਾਬਕ ਉਸ ਨੇ ਮਈ ਤੱਕ ਇਸ ਵੈਕਸੀਨ ਦੀ ਦੇਸ਼ ਅਤੇ ਵਿਦੇਸ਼ 'ਚ ਕਰੀਬ 60 ਕਰੋੜ ਟੀਕਿਆਂ ਦੀ ਸਪਲਾਈ ਕੀਤੀ ਹੈ।

vaccinevaccine

ਡਬਲਯੂ.ਐੱਚ.ਓ. ਸਹਾਇਕ ਜਨਰਲ ਡਾਇਰੈਕਟਰ ਡਾ. ਮਾਰੀਆਂਜੇਲ ਸਿਮਾਓ ਨੇ ਕਿਹਾ ਕਿ ਦੁਨੀਆ ਨੂੰ ਕਈ ਕੋਵਿਡ-19 ਟੀਕਿਆਂ ਦੀ ਸਖਤ ਜ਼ਰੂਰਤ ਹੈ। ਅਸੀਂ ਨਿਰਮਾਤਾਵਾਂ ਤੋਂ ਕੋਵੈਕਸ ਪ੍ਰੋਗਰਾਮ 'ਚ ਹਿੱਸਾ ਲੈਣ, ਆਪਣੇ ਗਿਆਨ ਅਤੇ ਅੰਕੜਿਆਂ ਨੂੰ ਸਾਂਝਾ ਕਰਨ ਅਤੇ ਮਹਾਮਾਰੀ ਨੂੰ ਕੰਟਰੋਲ 'ਚ ਲਿਆਉਣ 'ਚ ਯੋਗਦਾਨ ਕਰਨ ਦੀ ਅਪੀਲ ਕਰਦੇ ਹਾਂ। ਡਬਲਯੂ.ਐੱਚ.ਓ. ਨੇ ਸੱਤ ਮਈ ਨੂੰ ਐਮਰਜੈਂਸੀ ਇਸਤੇਮਾਲ ਲਈ ਚੀਨ ਦੇ ਸਿਨੋਫਾਰਮ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement