ਸਿਆਟਲ 'ਚ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ
Published : May 2, 2023, 3:20 pm IST
Updated : May 2, 2023, 3:20 pm IST
SHARE ARTICLE
photo
photo

ਇਸ ਹਾਦਸੇ ਦੀ ਖ਼ਬਰ ਨਾਲ ਪੂਰੇ ਸਿਆਟਲ ਇਲਾਕੇ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ 'ਚ ਹੈ

 

 

 ਸਿਆਟਲ - ਸਿਆਟਲ 'ਚ ਪੰਜਾਬੀ ਪਤੀ-ਪਤਨੀ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ|

ਮਿਲੀ ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਬਾਜਵਾ (36) ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬਾਜਵਾ (37) ਸਵੇਰੇ ਆਪਣੇ ਬੇਟੇ ਤੇ ਬੇਟੀ ਅਵਲੀਨ ਕੌਰ ਬਾਜਵਾ (8), ਪੁੱਤਰ ਦਿਲਸ਼ਾਨ ਸਿੰਘ ਬਾਜਵਾ (6) ਨੂੰ ਸਕੂਲ ਛੱਡ ਕੇ ਖੁਦ ਘੁੰਮਣ ਲਈ ਨਜ਼ਦੀਕ ਹੀ ਕ੍ਰਿਸਟ ਮਾਊਾਟੈਨ ਇਲਾਕੇ 'ਚ ਚਲੇ ਗਏ | 

ਜਾਂਦੇ ਹੋਏ ਆਪਣੇ ਘਰ ਦੇ ਨਾਲ ਗੁਆਂਢੀਆਂ ਨੂੰ ਕਹਿ ਗਏ ਕਿ ਅਸੀਂ ਜਲਦ ਆ ਜਾਣਾ ਹੈ ਜੇ ਕਿਤੇ ਦੇਰ ਹੋ ਗਈ ਤਾਂ ਤੁਸੀਂ ਬੱਚਿਆਂ ਨੂੰ ਸਕੂਲ ਤੋਂ ਲੈ ਆਉਣਾ| ਜਦੋਂ ਉਹ ਘੁੰਮ ਕੇ ਵਾਪਸ ਹਾਈਵੇਅ 410 'ਤੇ, ਜੋ ਸਿਰਫ਼ 2 ਲਾਈਨਾਂ ਦਾ ਹੈ, ਗਏ ਤਾਂ ਇਨਮਕਲਾ ਸਿਟੀ ਨੇੜੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਇਨ੍ਹਾਂ ਦੀ ਗੱਡੀ ਨਾਲ ਟਕਰਾ ਗਈ| ਇਹ ਹਾਦਸਾ ਤਕਰੀਬਨ 2.30 ਦੇ ਕਰੀਬ ਹੋਇਆ, ਜਿਸ 'ਚ ਇਨ੍ਹਾਂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੂਸਰੀ ਗੱਡੀ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ | ਪਰਮਿੰਦਰ ਸਿੰਘ ਬਾਜਵਾ ਤੇ ਹਰਪ੍ਰੀਤ ਕੌਰ ਬਾਜਵਾ ਸਿਆਟਲ ਦੇ ਪਿਆਲਪ ਸਿਟੀ ਵਿਖੇ ਰਹਿ ਰਹੇ ਸਨ ਤੇ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸੰਬੰਧਿਤ ਸਨ |

ਇਸ ਹਾਦਸੇ ਦੀ ਖ਼ਬਰ ਨਾਲ ਪੂਰੇ ਸਿਆਟਲ ਇਲਾਕੇ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ 'ਚ ਹੈ | ਮ੍ਰਿਤਕ ਜੋੜਾ ਆਪਣੇ ਪਿੱਛੇ ਆਪਣੇ ਦੋਵੇਂ ਬੱਚੇ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement