ਆਸਟ੍ਰੇਲੀਆ ਦੇ ਸਿਡਨੀ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ
Published : Apr 2, 2018, 12:42 pm IST
Updated : Apr 2, 2018, 12:42 pm IST
SHARE ARTICLE
harsimranpreet singh
harsimranpreet singh

ਪੰਜਾਬੀਆਂ ਦੇ ਆਸਟ੍ਰੇਲੀਆ ਵਰਗੇ ਦੇਸ 'ਚ ਲਾਪਤਾ ਹੋਣ ਖ਼ਬਰਾ ਹਰ ਦਿਨ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਪੰਜਾਬੀ ਨੌਜਵਾਨ ਕੁੜੀਆਂ-ਮੁੰਡਿਆਂ ਦੇ ਲਾਪਤਾ ਹੋਣ...

ਸਿਡਨੀ : ਪੰਜਾਬੀਆਂ ਦੇ ਆਸਟ੍ਰੇਲੀਆ ਵਰਗੇ ਦੇਸ 'ਚ ਲਾਪਤਾ ਹੋਣ ਖ਼ਬਰਾ ਹਰ ਦਿਨ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਪੰਜਾਬੀ ਨੌਜਵਾਨ ਕੁੜੀਆਂ-ਮੁੰਡਿਆਂ ਦੇ ਲਾਪਤਾ ਹੋਣ ਕਾਰਨ ਉਥੋਂ ਦੀ ਪੁਲਿਸ ਅਕਸਰ ਪਰੇਸ਼ਾਨੀ ਵਿਚ ਰਹਿੰਦੀ ਹੈ। ਭਾਲ 'ਚ ਲੱਗੀ ਪੁਲਿਸ ਨੂੰ ਥੱਕ ਹਾਰ ਕੇ ਜਨਤਾ ਦੀ ਮਦਦ ਮੰਗਣੀ ਪੈਂਦੀ ਹੈ। ਇਸ ਤਰ੍ਹਾਂ ਦਾ ਹੀ ਇਕ ਤਾਜ਼ਾ ਮਾਮਲਾ ਸਿਡਨੀ ਦੇ ਬਲੈਕਟਾਊਨ 'ਚ ਸਾਹਮਣੇ ਆਇਆ ਹੈ, ਜਿਥੇ 21 ਸਾਲਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਹੈ। 

flagflag

ਪੁਲਿਸ ਮੁਤਾਬਕ ਨੌਜਵਾਨ ਦਾ ਨਾਂ ਹਰਸਿਮਰਨਪ੍ਰੀਤ ਸਿੰਘ ਹੈ, ਜੋ ਕਿ ਬੀਤੀ 18 ਮਾਰਚ 2018 ਤੋਂ ਲਾਪਤਾ ਹੈ। ਪੁਲਿਸ ਨੇ ਹਰਸਿਮਰਨਪ੍ਰੀਤ ਦੀ ਭਾਲ ਲਈ ਜਨਤਕ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਆਖਰੀ ਵਾਰ 18 ਮਾਰਚ ਦੀ ਰਾਤ ਤਕਰੀਬਨ 9.30 ਵਜੇ ਐਲੇਅ ਸਟਰੀਟ ਸਥਿਤ ਘਰ 'ਚ ਦੇਖਿਆ ਗਿਆ ਸੀ। ਪੁਲਿਸ ਵਲੋਂ ਬਲੈਕਟਾਊਨ ਪੁਲਿਸ ਏਰੀਆ ਕਮਾਂਡ ਵਿਚ ਐਲਰਟ ਜਾਰੀ ਕੀਤਾ ਗਿਆ ਹੈ। 

simranpreet singhsimranpreet singh

ਪੁਲਿਸ ਨੇ ਉਸ ਦੀ ਪਛਾਣ ਦਸ ਦੇ ਹੋਏ ਕਿਹਾ ਕਿ ਉਹ ਭਾਰਤੀ ਮੂਲ ਦੀ ਦਿੱਖ ਦਾ ਹੈ। ਉਹ 172 ਸੈਂਟੀਮੀਟਰ ਲੰਬਾ, ਪਤਲਾ ਅਤੇ  ਸਿਰ 'ਤੇ ਦਸਤਾਰ ਸਜਾਉਂਦਾ ਹੈ ਅਤੇ ਉਸ ਦੀ ਦਾੜ੍ਹੀ ਵੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਘਰੋਂ ਅਪਣੀ ਟੋਇਟਾ ਕਾਰ 'ਚ ਸਵਾਰ ਹੋ ਕੇ ਗਿਆ ਸੀ, ਜਿਸ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement