New York Rain News: ਨਿਊਯਾਰਕ ਅਤੇ ਨਿਊ ਜਰਸੀ ਵਿੱਚ ਭਾਰੀ ਮੀਂਹ ਕਾਰਨ ਹੜ੍ਹ, ਐਮਰਜੈਂਸੀ ਕੀਤੀ ਘੋਸ਼ਿਤ
Published : Aug 1, 2025, 2:21 pm IST
Updated : Aug 1, 2025, 2:21 pm IST
SHARE ARTICLE
New York Rain News
New York Rain News

ਇੱਕ ਘੰਟੇ ਵਿੱਚ 3 ਇੰਚ ਪਿਆ ਮੀਂਹ, ਸੜਕਾਂ ਅਤੇ ਮੈਟਰੋ ਸਟੇਸ਼ਨ ਪਾਣੀ ਵਿੱਚ ਡੁੱਬੇ, 14 ਹਜ਼ਾਰ ਲੋਕ ਬਿਜਲੀ ਤੋਂ ਰਹੇ ਵਾਂਝੇ

Heavy rains cause flooding in New York and New Jersey: ਅਮਰੀਕਾ ਦੇ ਪੂਰਬੀ ਤੱਟ 'ਤੇ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਿਸ ਤੋਂ ਬਾਅਦ ਨਿਊਯਾਰਕ ਸਿਟੀ ਅਤੇ ਨਿਊ ਜਰਸੀ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਤੂਫ਼ਾਨ ਦਾ ਪ੍ਰਭਾਵ ਨਿਊਯਾਰਕ ਤੋਂ ਵਾਸ਼ਿੰਗਟਨ ਡੀਸੀ ਤੱਕ ਦੇਖਿਆ ਗਿਆ।

ਮੌਸਮ ਵਿਭਾਗ ਦੇ ਅਨੁਸਾਰ, ਕੁਝ ਇਲਾਕਿਆਂ ਵਿੱਚ ਇੱਕ ਘੰਟੇ ਵਿੱਚ 3 ਇੰਚ (7.6 ਸੈਂਟੀਮੀਟਰ) ਤੱਕ ਮੀਂਹ ਪਿਆ, ਜਿਸ ਕਾਰਨ ਨਾਲੇ ਅਤੇ ਨਦੀਆਂ ਭਰ ਗਈਆਂ। ਨਿਊਯਾਰਕ ਵਿਚ, ਸਬਵੇ ਸਟੇਸ਼ਨਾਂ ਵਿੱਚ ਪਾਣੀ ਭਰ ਗਿਆ। ਸਟੇਸ਼ਨ ਦੀਆਂ ਕੰਧਾਂ ਵਿੱਚੋਂ ਪਾਣੀ ਰਿਸਦਾ ਦੇਖਿਆ ਗਿਆ।

ਭਾਰੀ ਮੀਂਹ ਕਾਰਨ ਪਟੜੀਆਂ ਪਾਣੀ ਵਿਚ ਡੁੱਬ ਗਈਆਂ, ਜਿਸ ਕਾਰਨ ਕਈ ਰੇਲਗੱਡੀਆਂ ਅਤੇ ਯਾਤਰੀ ਫਸ ਗਏ। ਬਚਾਅ ਟੀਮਾਂ ਨੇ ਯਾਤਰੀਆਂ ਨੂੰ ਬਚਾਇਆ। ਸੜਕਾਂ 'ਤੇ ਪਾਣੀ ਭਰਨ ਕਾਰਨ ਕਈ ਵਾਹਨ ਡੁੱਬ ਗਏ ਅਤੇ ਐਕਸਪ੍ਰੈਸਵੇਅ ਨੂੰ ਬੰਦ ਕਰਨਾ ਪਿਆ। ਇਸ ਦੇ ਨਾਲ ਹੀ ਨਿਊ ਜਰਸੀ ਵਿਚ 14 ਹਜ਼ਾਰ ਤੋਂ ਵੱਧ ਲੋਕ 24 ਘੰਟੇ ਬਿਜਲੀ ਤੋਂ ਬਿਨਾਂ ਰਹੇ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੱਕ ਹੋਰ ਮੀਂਹ ਪੈਣ ਦੀ ਉਮੀਦ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਯਾਤਰਾ ਨਾ ਕਰਨ ਅਤੇ ਹੜ੍ਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

"(For more news apart from “Heavy rains cause flooding in New York and New Jersey , ” stay tuned to Rozana Spokesman.)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement