ਪਹਾੜ 'ਤੇ ਵੀਡੀਓ ਬਣਾਉਂਦੇ ਸਮੇਂ ਮਸ਼ਹੂਰ ਯੂਟਿਊਬਰ ਦਾ ਤਿਲਕਿਆ ਪੈਰ, ਡਿੱਗਿਆ ਹੇਠਾਂ, ਮੌਤ
Published : Aug 1, 2021, 8:38 am IST
Updated : Aug 1, 2021, 8:38 am IST
SHARE ARTICLE
Albert Dyrlund
Albert Dyrlund

ਡੈਨਿਸ਼ ਯੂਟਿਊਬਰ ਐਲਬਰਟ ਦੇ ਇੰਸਟਾਗ੍ਰਾਮ 'ਤੇ 224,000 ਤੋਂ ਵੱਧ ਫਾਲੋਅਰਸ

ਸੋਸ਼ਲ ਮੀਡੀਆ 'ਤੇ ਕੁੱਝ ਵੱਖਰਾ ਕਰਨ ਦੀ ਧੁਨ ਕਈ ਵਾਰ ਘਾਤਕ ਸਿੱਧ ਹੋ ਜਾਂਦੀ ਹੈ। ਅਜਿਹੀ ਹੀ ਇੱਕ ਘਟਨਾ ਮਸ਼ਹੂਰ ਯੂਟਿਊਬਰ ਐਲਬਰਟ ਡਾਇਰਲੁੰਡ ਨਾਲ ਵਾਪਰੀ ਹੈ। ਪਹਾੜ 'ਤੇ ਆਪਣੇ ਚੈਨਲ ਲਈ ਇੱਕ ਵੀਡੀਓ ਸ਼ੂਟ ਕਰਦੇ ਸਮੇਂ, ਉਹ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ। 

Albert DyrlundAlbert Dyrlund

ਡੈਨਮਾਰਕ  ਦੇ  22 ਸਾਲਾ ਐਲਬਰਟ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ  ਸਨ।  ਉਹ ਬਹੁਤ ਸਾਰੇ ਦੇਸ਼ਾਂ ਵਿੱਚ ਇੱਕ ਯੂਟਿਊਬਰ ਵਜੋਂ ਜਾਣੇ ਜਾਂਦੇ ਹਨ। ਹਾਲ ਹੀ ਵਿੱਚ, ਉਹ ਆਪਣੇ ਚੈਨਲ ਲਈ ਇੱਕ ਵੀਡੀਓ ਬਣਾਉਣ ਲਈ ਇਤਾਲਵੀ ਐਲਪਸ ਗਿਆ ਸੀ।

Albert DyrlundAlbert Dyrlund

ਯੂਟਿਊਬਰ ਐਲਬਰਟ ਫੋਰਸੇਲਾ ਪਾਨਾ ਦੇ ਪਹਾੜਾਂ ਵਿੱਚ ਇੱਕ ਵੀਡੀਓ ਸ਼ੂਟ ਕਰ ਰਿਹਾ ਸੀ ਕਿ ਅਚਾਨਕ ਉਸ ਨਾਲ ਪੈਰ ਤਿਲਕ ਗਿਆ ਤੇ ਉਹ ਇੱਕ ਡੂੰਘੀ ਖੱਡ ਵਿੱਚ ਜਾ ਡਿੱਗਿਆ। ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਉਸਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ।

Albert DyrlundAlbert Dyrlund

ਡੈਨਿਸ਼ ਯੂਟਿਊਬਰ ਐਲਬਰਟ ਦੇ ਇੰਸਟਾਗ੍ਰਾਮ 'ਤੇ 224,000 ਤੋਂ ਵੱਧ ਫਾਲੋਅਰਸ ਹਨ, ਜਦੋਂ ਕਿ ਯੂਟਿਬ ਦੇ 170,000 ਤੋਂ ਵੱਧ ਸਸਕ੍ਰਾਈਬਰ ਹਨ। ਉਸ ਦੇ ਬਹੁਤ ਸਾਰੇ ਵੀਡੀਓ ਇੱਕ ਮਿਲੀਅਨ ਤੋਂ ਵੱਧ ਵਾਰ ਦੇਖੇ ਜਾ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement